27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜ਼ੀਰਕਪੁਰ ਥਾਣੇ ਦੇ ਅੰਦਰ ਤੇ ਬਾਹਰ ਖੜ੍ਹੇ ਸੈਂਕੜੇ ਕੇਸ ਪ੍ਰਾਪਰਟੀ ਵਾਹਨ ਬਣ ਰਹੇ ਨੇ ਕਬਾੜ

ਜ਼ੀਰਕਪੁਰ, 27 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਥਾਣੇ ਵਿਚ ਵੱਖ-ਵੱਖ ਪੁਰਾਣੇ ਮੁਕੱਦਮਿਆਂ ’ਚ ਜ਼ਬਤ ਕੀਤੀ ਸ਼ਰਾਬ ਨਾਲ ਭਰੇ ਡਰੰਮ ਅਤੇ ਥਾਣੇ ਦੇ ਅੰਦਰ ਤੇ ਬਾਹਰ ਖੜ੍ਹੇ ਸੈਂਕੜੇ ਕੰਡਮ ਹੋ ਰਹੇ ਵਾਹਨਾਂ ਦੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਝਾੜੀਆਂ ਤੇ ਘਾਹ ਫੂਸ ਉੱਗਣ ਕਾਰਨ ਮੱਛਰ ਮੱਖੀਆਂ ਪੈਦਾ ਹੋ ਰਹੀਆਂ ਹਨ, ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਵਧਿਆ ਹੋਇਆ ਹੈ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਖੜ੍ਹੇ ਕੇਸ ਪ੍ਰਾਪਰਟੀ ਵਾਹਨ ਕਬਾੜ ਬਣ ਰਹੇ ਹਨ।

ਅਜੀਤ ਡੈਸਕ 28-11-2026
ਜ਼ੀਰਕਪੁਰ, 27 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਥਾਣੇ ਵਿਚ ਵੱਖ-ਵੱਖ ਪੁਰਾਣੇ ਮੁਕੱਦਮਿਆਂ ’ਚ ਜ਼ਬਤ ਕੀਤੀ ਸ਼ਰਾਬ ਨਾਲ ਭਰੇ ਡਰੰਮ ਅਤੇ ਥਾਣੇ ਦੇ ਅੰਦਰ ਤੇ ਬਾਹਰ ਖੜ੍ਹੇ ਸੈਂਕੜੇ ਕੰਡਮ ਹੋ ਰਹੇ ਵਾਹਨਾਂ ਦੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਝਾੜੀਆਂ ਤੇ ਘਾਹ ਫੂਸ ਉੱਗਣ ਕਾਰਨ ਮੱਛਰ ਮੱਖੀਆਂ ਪੈਦਾ ਹੋ ਰਹੀਆਂ ਹਨ, ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਵਧਿਆ ਹੋਇਆ ਹੈ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਖੜ੍ਹੇ ਕੇਸ ਪ੍ਰਾਪਰਟੀ ਵਾਹਨ ਕਬਾੜ ਬਣ ਰਹੇ ਹਨ। ਇਸ ਸੰਬੰਧੀ ਸਥਾਨਕ ਤੇ ਥਾਣੇ ਵਿਚ ਆਉਣ ਵਾਲੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨ੍ਹਾਂ ਕੰਡਮ ਵਾਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ 25 ਮਾਰਚ 2 026 ਨੂੰ ਜ਼ੀਰਕਪੁਰ ਥਾਣੇ ’ਚ ਖੜ੍ਹੇ 119 ਵਾਹਨਾਂ ਦੀ ਨਿਲਾਮੀ ਕੀਤੀ ਗਈ ਸੀ, ਜਿਸ ਤੋਂ 8 ਲੱਖ 12 ਹਜ਼ਾਰ ਰੁ. ਮਿਲੇ ਸਨ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਮੁੜ 8 ਮਹੀਨਿਆਂ ‘ਚ ਹੀ ਥਾਣੇ ਵਿਚ ਸੈਂਕੜਿਆਂ ਦੇ ਹਿਸਾਬ ਨਾਲ ਕੇਸ ਪ੍ਰਾਪਰਟੀ ਵਾਹਨ ਜਮਾਂ ਹੋ ਗਏ ਹਨ। ਇਨ੍ਹਾਂ ’ਚ ਕਈ ਟਰੱਕ, ਕਾਰਾਂ, ਮੋਟਰਸਾਈਕਲਾਂ, ਥ੍ਰੀ-ਵੀਲਰ ਆਦਿ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਇਹ ਕੇਸ ਪ੍ਰਾਪਰਟੀ ਵਾਹਨ ਥਾਣੇ ਦੀ ਹੱਦ ਦੇ ਅੰਦਰ ਦੇ ਨਾਲ ਨਾਲ ਥਾਣੇ ਦੇ ਬਾਹਰ, ਨਗਰ ਕੌਂਸਲ ਦੀ ਦੀਵਾਰ ਦੇ ਨਾਲ ਤੇ ਗਊਸ਼ਾਲਾ ਵਾਲੇ ਰਸਤੇ ਵਿਚ ਖੜ੍ਹੇ ਕੀਤੇ ਗਏ ਹਨ। ਥਾਣੇ ਦੇ ਬਾਹਰ ਖੜ੍ਹੇ ਇਨ੍ਹਾਂ ਵਾਹਨਾਂ ਵਿਚ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਤੇ ਕਈ ਵਾਹਨ ਬਿਲਕੁਲ ਕਬਾੜ ਬਣ ਚੁੱਕੇ ਹਨ। ਇਨ੍ਹਾਂ ਵਾਹਨਾਂ ਕਾਰਨ ਜਿਥੇ ਇਸ ਰੋਡ ’ਤੇ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ, ਉਥੇ ਇਹ ਜਾਮ ਦਾ ਕਾਰਨ ਵੀ ਬਣਦੇ ਹਨ। ਮਾਮਲੇ ਸੰਬੰਧੀ ਐਸ. ਐਚ. ਓ. ਥਾਣਾ ਜ਼ੀਰਕਪੁਰ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੇਸ ਪ੍ਰਾਪਰਟੀ ਵਿਚ ਜਿਹੜੇ ਵਾਹਨ ਛੱਡਣ ਵਾਲੇ ਹਨ, ਉਨ੍ਹਾਂ ਨੂੰ ਅਦਾਲਤ ਤੋਂ ਨਿਰਦੇਸ਼ ਲੈ ਕੇ ਛੱਡਿਆ ਜਾਵੇਗਾ। ਜਿਹੜੇ ਵਾਹਨ ਥਾਣੇ ਦੇ ਬਾਹਰ ਖੜ੍ਹੇ ਹਨ, ਉਨ੍ਹਾਂ ਨੂੰ ਉਥੋਂ ਹਟਾ ਦਿੱਤਾ ਜਾਵੇਗਾ ਤੇ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਚੋਰੀ ਦੇ ਗਹਿਣਿਆਂ ਬਦਲੇ ਨਸ਼ਾ ਦੇਣ ਵਾਲੇ ਗਰੋਹ ਦਾ ਡੇਰਾਬੱਸੀ ਪੁਲਿਸ ਵਲੋਂ ਪਰਦਾਫਾਸ਼ ਨਾਬਾਲਗ ਸਮੇਤ ਚਾਰ ਕਾਬੂ , 40 ਗ... ਅਗਲੀ ਖ਼ਬਰ ਟਾਟਾ ਦੇ ਨਾਂਅ ’ ਤੇ ਨਕਲੀ ਨਮਕ ਦਾ ਕਾਰੋਬਾਰ , ਤਿੰਨ ਦੁਕਾਨਦਾਰਾਂ ਸਮੇਤ ਚਾਰ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।