ਚੰਡੀਗੜ੍ਹ ਨਿਗਮ ਚੋਣਾਂ ਲਈ ਭਾਜਪਾ ਵਲੋਂ 23 ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 27 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਹਿਲੀ ਉਮੀਦਵਾਰ ਸੂਚੀ ਜਾਰੀ ਕਰਦਿਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵਲੋਂ ਸ਼ਹਿਰ ਦੇ 35 ਵਾਰਡਾਂ ’ਚੋਂ 23 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਬਾਕੀ 12 ਵਾਰਡਾਂ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ।
(
(ਖੱਬੇ ਤੋਂ ਸੱਜੇ) ਗੁਰਬਖ਼ਸ਼ ਰਾਵਤ, ਮੇਅਰ ਸੌਰਭ ਜੋਸ਼ੀ, ਦਵਿੰਦਰ ਬਬਲਾ (ਹੇਠਾ) ਰਜਿੰਦਰ ਸ਼ਰਮਾ, ਜਗਤਾਰ ਸਿੰਘ ਢਿੱਲੋਂ ਤੇ ਕਵਰਜੀਤ ਸਿੰਘ ਰਾਣਾ। ਤਸਵੀਰ : ਗੁਰਿੰਦਰ ਸਿੰਘ
28-11-2026
ਚੰਡੀਗੜ੍ਹ, 27 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਹਿਲੀ ਉਮੀਦਵਾਰ ਸੂਚੀ ਜਾਰੀ ਕਰਦਿਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵਲੋਂ ਸ਼ਹਿਰ ਦੇ 35 ਵਾਰਡਾਂ ’ਚੋਂ 23 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਬਾਕੀ 12 ਵਾਰਡਾਂ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਪਹਿਲੀ ਸੂਚੀ ਵਿਚ ਮੌਜੂਦਾ ਮੇਅਰ ਸੌਰਭ ਜੋਸ਼ੀ, ਦੇਵਿੰਦਰ ਬਬਲਾ, ਰਾਜੇਸ਼ ਕੁਮਾਰ ਗੁਪਤਾ ਉਰਫ਼ ਬਿੱਟੂ, ਕਵਰਜੀਤ ਸਿੰਘ ਰਾਣਾ ਤੇ ਗੁਰਬਖ਼ਸ਼ ਰਾਵਤ ਸਮੇਤ ਕਈ ਜਾਣੇ-ਪਛਾਣੇ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਵਾਰ ਪਾਰਟੀ ਨੇ 8 ਮਹਿਲਾ ਉਮੀਦਵਾਰਾਂ ਨੂੰ ਵੀ ਟਿਕਟਾਂ ਦੇ ਕੇ ਨੁਮਾਇੰਦਗੀ ਦਾ ਮੌਕਾ ਦਿੱਤਾ ਹੈ। ਭਾਜਪਾ ਦੇ ਕੇਂਦਰੀ ਦਫ਼ਤਰ ਵਲੋਂ ਰਾਜ ਸਭਾ ਮੈਂਬਰ ਅਤੇ ਕੌਮੀ ਮੁੱਖ ਦਫ਼ਤਰ ਦੇ ਇੰਚਾਰਜ ਤਰੁਣ ਚੁੱਘ ਵਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ’ਚ ਟਿਕਟਾਂ ਦੀ ਵੰਡ ਦੌਰਾਨ ਪਾਰਟੀ ਨੇ ਕਈ ਪੁਰਾਣੇ ਤੇ ਤਜਰਬੇਕਾਰ ਆਗੂਆਂ ’ਤੇ ਭਰੋਸਾ ਕਾਇਮ ਰੱਖਿਆ ਹੈ, ਉਥੇ ਹੀ ਕੁਝ ਮੌਜੂਦਾ ਕੌਂਸਲਰਾਂ ਤੇ ਸਾਬਕਾ ਮੇਅਰਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਚਾਰ ਮੌਜੂਦਾ ਕੌਂਸਲਰਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਦਕਿ ਪੰਜ ਮੌਜੂਦਾ ਕੌਂਸਲਰਾਂ ਦੀ ਥਾਂ ਨਵੇਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸੌਰਭ ਜੋਸ਼ੀ ਸਮੇਤ ਚਾਰ ਮੌਜੂਦਾ ਕੌਂਸਲਰਾਂ ’ਤੇ ਮੁੜ ਜਤਾਇਆ ਭਰੋਸਾ ਭਾਜਪਾ ਨੇ ਮੌਜੂਦਾ ਮੇਅਰ ਸੌਰਭ ਜੋਸ਼ੀ ਨੂੰ ਵਾਰਡ ਨੰਬਰ 12 ਤੋਂ ਮੁੜ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 27 ਤੋਂ ਗੁਰਬਖ਼ਸ਼ ਰਾਵਤ, ਵਾਰਡ ਨੰਬਰ 33 ਤੋਂ ਕਵਰਜੀਤ ਸਿੰਘ ਰਾਣਾ ਅਤੇ ਵਾਰਡ ਨੰਬਰ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਨੂੰ ਵੀ ਦੁਬਾਰਾ ਟਿਕਟ ਦਿੱਤੀ ਗਈ ਹੈ। ਇਨ੍ਹਾਂ ਚਾਰਾਂ ਉਮੀਦਵਾਰਾਂ ਰਾਹੀਂ ਪਾਰਟੀ ਨੇ ਆਪਣੇ ਮੌਜੂਦਾ ਨੁਮਾਇੰਦਿਆਂ ਦੇ ਤਜਰਬੇ ਅਤੇ ਪਿਛਲੀ ਕਾਰਗੁਜ਼ਾਰੀ ’ਤੇ ਭਰੋਸਾ ਪ੍ਰਗਟਾਇਆ ਹੈ। ਦੂਜੇ ਪਾਸੇ ਪਾਰਟੀ ਨੇ ਪੰਜ ਮੌਜੂਦਾ ਕੌਂਸਲਰਾਂ ਦੀ ਥਾਂ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ। ਵਾਰਡ ਨੰਬਰ 6 ਤੋਂ ਸਾਬਕਾ ਮੇਅਰ ਸਰਬਜੀਤ ਕੌਰ ਦੀ ਟਿਕਟ ਕੱਟ ਕੇ ਜਗਤਾਰ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਾਰਡ ਨੰਬਰ 7 ਤੋਂ ਮਨੋਜ ਕੁਮਾਰ ਦੀ ਥਾਂ ਅਰਵਿੰਦ ਸਿੰਘ, ਵਾਰਡ ਨੰਬਰ 8 ਤੋਂ ਸਾਬਕਾ ਡਿਪਟੀ ਮੇਅਰ ਹਰਜੀਤ ਸਿੰਘ ਦੀ ਥਾਂ ਕਿਰਨ ਸਿੰਘ ਤੇ ਵਾਰਡ ਨੰਬਰ 11 ਤੋਂ ਸਾਬਕਾ ਮੇਅਰ ਅਨੂਪ ਗੁਪਤਾ ਦੀ ਥਾਂ ਸੁਮਿਤਾ ਕੋਹਲੀ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਵਾਰਡ ਨੰਬਰ 10 ਤੋਂ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਥਾਂ ਦੇਵਿੰਦਰ ਬਬਲਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਭਾਜਪਾ ਵਲੋਂ ਐਲਾਨੇ ਉਮੀਦਵਾਰਾਂ ਵਿਚ ਵਾਰਡ ਨੰਬਰ 1 ਤੋਂ ਗੁਰਵਿੰਦਰ ਸਿੰਘ, 4 ਤੋਂ ਰਵਿੰਦਰ ਲੋਹਾਟ, 6 ਤੋਂ ਜਗਤਾਰ ਸਿੰਘ ਢਿੱਲੋਂ, 7 ਤੋਂ ਅਰਵਿੰਦ ਸਿੰਘ, 8 ਤੋਂ ਕਿਰਨ ਸਿੰਘ, 10 ਤੋਂ ਦਵਿੰਦਰ ਬਬਲਾ, 11 ਤੋਂ ਸੁਮਿਤਾ ਕੋਹਲੀ, 12 ਤੋਂ ਸੌਰਭ ਜੋਸ਼ੀ, 13 ਤੋਂ ਸੁਖਜੀਵਨ ਕੌਰ, 16 ਤੋਂ ਰੋਹਿਤ ਗਾਭਰੀ, 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ, 18 ਤੋਂ ਰਾਜੇਸ਼ ਕੁਮਾਰ ਗੁਪਤਾ (ਬਿੱਟੂ), 20 ਤੋਂ ਅਭੈ ਝਾਅ, 21 ਤੋਂ ਸੁਨੀਤਾ ਕੌਰ, 22 ਤੋਂ ਦੀਪਕ ਸ਼ਰਮਾ, 24 ਤੋਂ ਦੀਪਕ ਮਹਾਜਨ, 26 ਤੋਂ ਰੇਖਾ ਸੂਦ, 27 ਤੋਂ ਗੁਰਬਖ਼ਸ਼ ਰਾਵਤ, 28 ਤੋਂ ਅਮਿਤ ਮਿਸ਼ਰਾ, 29 ਤੋਂ ਪ੍ਰਿਆ ਵਹਰੋਤਰਾ, 33 ਤੋਂ ਕਵਰਜੀਤ ਸਿੰਘ ਰਾਣਾ, 34 ਤੋਂ ਭੁਪਿੰਦਰ ਸ਼ਰਮਾ ਅਤੇ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਸ਼ਾਮਿਲ ਹਨ। ਇਨ੍ਹਾਂ ਇਲਾਕਿਆਂ ਤੋਂ ਚੋਣ ਲੜਨਗੇ ਉਮੀਦਵਾਰ ਵਾਰਡ ਨੰਬਰ 1 ਵਿਚ ਕੰਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ ਤੇ ਖੁੱਡਾ ਲਾਹੌਰਾ ਤੋਂ ਗੁਰਵਿੰਦਰ ਸਿੰਘ, ਵਾਰਡ 4 ਵਿਚ ਕਿਸ਼ਨਗੜ੍ਹ, ਭਗਵਾਨਪੁਰਾ, ਇੰਦਰਾ ਕਾਲੋਨੀ, ਆਈ. ਟੀ. ਪਾਰਕ ਅਤੇ ਸ਼ਾਸਤਰੀ ਨਗਰ ਤੋਂ ਰਵਿੰਦਰ ਲੋਹਾਟ, ਵਾਰਡ 6 ਵਿਚ ਸ਼ਿਵਾਲਿਕ ਐਨਕਲੇਵ, ਗੋਵਿੰਦਪੁਰਾ, ਮਾੜੀਵਾਲਾ ਟਾਊਨ, ਮਾਡਰਨ ਹਾਊਸਿੰਗ ਕੰਪਲੈਕਸ, ਰਾਜੀਵ ਵਿਹਾਰ ਅਤੇ ਸ਼ਾਂਤੀ ਨਗਰ ਤੋਂ ਜਗਤਾਰ ਸਿੰਘ ਢਿੱਲੋਂ ਚੋਣ ਲੜਨਗੇ। ਵਾਰਡ 7 ’ਚ ਮੌਲੀਜਾਗਰਾਂ ਦੀ ਅੰਬੇਡਕਰ ਕਾਲੋਨੀ, ਚਰਨ ਸਿੰਘ ਕਾਲੋਨੀ ਅਤੇ ਵਿਕਾਸ ਨਗਰ ਤੋਂ ਅਰਵਿੰਦ ਸਿੰਘ, ਜਦਕਿ ਵਾਰਡ 8 ਵਿਚ ਮੌਲੀਜਾਗਰਾਂ, ਰਾਏਪੁਰ ਕਲਾਂ, ਮੱਖਣ ਮਾਜਰਾ ਅਤੇ ਰਾਏਪੁਰ ਖੁਰਦ ਤੋਂ ਕਿਰਨ ਸਿੰਘ ਉਮੀਦਵਾਰ ਹੋਣਗੇ। ਵਾਰਡ 10 ਵਿਚ ਸੈਕਟਰ 27, 28 ਅਤੇ 29 ਤੋਂ ਦੇਵਿੰਦਰ ਬਬਲਾ, ਵਾਰਡ 11 ਵਿਚ ਸੈਕਟਰ 18, 19 ਅਤੇ 21 ਤੋਂ ਸੁਮਿਤਾ ਕੋਹਲੀ ਅਤੇ ਵਾਰਡ 12 ਵਿਚ ਸੈਕਟਰ 15, 16, 17 ਅਤੇ 24 ਤੋਂ ਸੌਰਭ ਜੋਸ਼ੀ ਚੋਣ ਲੜਨਗੇ। ਵਾਰਡ 13 ਵਿਚ ਸੈਕਟਰ 11, 12, 14 ਅਤੇ ਸੈਕਟਰ 25 ਦੇ ਯੂ. ਆਈ. ਈ. ਟੀ. ਤੇ ਡੈਂਟਲ ਕਾਲਜ ਖੇਤਰ ਤੋਂ ਸੁਖਜੀਵਨ ਕੌਰ, ਵਾਰਡ 16 ਵਿਚ ਸੈਕਟਰ 25, ਭਾਸਕਰ ਕਾਲੋਨੀ, ਸੈਕਟਰ 25 ਵੈਸਟ ਅਤੇ ਪੁਲਿਸ ਕੰਪਲੈਕਸ ਧਨਾਸ ਤੋਂ ਰੋਹਿਤ ਗਾਭਰੀ, ਜਦਕਿ ਵਾਰਡ 17 ਵਿਚ ਸੈਕਟਰ 22 ਅਤੇ 23 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ ਮੈਦਾਨ ਵਿਚ ਹੋਣਗੇ। ਵਾਰਡ 18 ਵਿਚ ਸੈਕਟਰ 20 ਅਤੇ 30 ਤੋਂ ਰਾਜੇਸ਼ ਕੁਮਾਰ ਗੁਪਤਾ ਉਰਫ਼ ਬਿੱਟੂ ਅਤੇ ਵਾਰਡ 20 ਵਿਚ ਹੱਲੋਮਾਜਰਾ ਤੇ ਬਹਿਲਾਣਾ ਤੋਂ ਅਭੈ ਝਾਅ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਾਰਡ 21 ਵਿਚ ਸੈਕਟਰ 47, ਬੈਰ ਮਾਜਰਾ ਅਤੇ ਫੈਦਾ ਤੋਂ ਸੁਨੀਤਾ ਕੌਰ, ਵਾਰਡ 22 ਵਿਚ ਸੈਕਟਰ 31, 32 ਅਤੇ 33 ਤੋਂ ਦੀਪਕ ਸ਼ਰਮਾ ਅਤੇ ਵਾਰਡ 24 ਵਿਚ ਸੈਕਟਰ 36, 42, ਅਟਾਵਾ ਅਤੇ ਸੈਕਟਰ 53-54 ਦੀ ਫਰਨੀਚਰ ਮਾਰਕੀਟ ਤੋਂ ਦੀਪਕ ਮਹਾਜਨ ਚੋਣ ਲੜਨਗੇ। ਵਾਰਡ 26 ਵਿਚ ਡੱਡੂਮਾਜਰਾ ਪਿੰਡ ਤੇ ਕਾਲੋਨੀ, ਸ਼ਾਹਪੁਰ ਅਤੇ ਸੈਕਟਰ 38 ਵੈਸਟ ਪੁਨਰਵਾਸ ਕਾਲੋਨੀ ਤੋਂ ਰੇਖਾ ਸੂਦ, ਵਾਰਡ 27 ਵਿਚ ਸੈਕਟਰ 38 ਵੈਸਟ (ਪੁਨਰਵਾਸ ਕਾਲੋਨੀ ਨੂੰ ਛੱਡ ਕੇ), ਸੈਕਟਰ 39 ਅਤੇ 40 ਤੋਂ ਗੁਰਬਖ਼ਸ਼ ਰਾਵਤ ਅਤੇ ਵਾਰਡ 28 ਵਿਚ ਮਲੋਆ ਪਿੰਡ, ਈ. ਡਬਲਿਊ. ਐੱਸ. ਕਾਲੋਨੀ ਤੇ ਸੈਕਟਰ 39 ਵੈਸਟ ਤੋਂ ਅਮਿਤ ਮਿਸ਼ਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਾਰਡ 29 ਵਿਚ ਸੈਕਟਰ 55, 56 ਅਤੇ ਪਲਸੋਰਾ ਤੋਂ ਪ੍ਰਿਆ ਵਹਰੋਤਰਾ, ਵਾਰਡ 33 ਵਿਚ ਬੁੜੈਲ ਪਿੰਡ ਤੋਂ ਕਵਰਜੀਤ ਸਿੰਘ ਰਾਣਾ, ਵਾਰਡ 34 ਵਿਚ ਬੁੜੈਲ ਨੂੰ ਛੱਡ ਕੇ ਸੈਕਟਰ 45 ਅਤੇ 46 ਤੋਂ ਭੁਪਿੰਦਰ ਸ਼ਰਮਾ ਅਤੇ ਵਾਰਡ 35 ਵਿਚ ਸੈਕਟਰ 48, 49, 50 ਅਤੇ 63 ਤੋਂ ਰਾਜਿੰਦਰ ਕੁਮਾਰ ਸ਼ਰਮਾ ਚੋਣ ਮੈਦਾਨ ਵਿਚ ਹੋਣਗੇ। ਬਾਕੀ 12 ਵਾਰਡਾਂ ਦੀਆਂ ਟਿਕਟਾਂ ਲਈ ਦੌੜ ਤੇਜ਼ ਭਾਜਪਾ ਵਲੋਂ 23 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਬਾਕੀ 12 ਵਾਰਡਾਂ ਵਿਚ ਟਿਕਟ ਦੇ ਦਾਅਵੇਦਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਵਾਰਡਾਂ ਵਿਚ ਕਈ ਆਗੂ ਟਿਕਟ ਹਾਸਿਲ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸੰਪਰਕ ਅਤੇ ਲਾਬਿੰਗ ਵਿਚ ਜੁਟੇ ਹੋਏ ਹਨ।