29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ, 28 ਨਵੰਬਰ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਵਿਚ 23 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ, ਅੱਜ ਕਾਂਗਰਸ ਪਾਰਟੀ ਨੇ ਵੀ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.

ਅਜੀਤ ਡੈਸਕ 29-11-2026
ਚੰਡੀਗੜ੍ਹ, 28 ਨਵੰਬਰ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਵਿਚ 23 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ, ਅੱਜ ਕਾਂਗਰਸ ਪਾਰਟੀ ਨੇ ਵੀ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ. ਐੱਸ. ਲੱਕੀ ਵਲੋਂ ਜਾਰੀ ਕੀਤੀ ਗਈ ਹੈ। ਲੱਕੀ ਨੇ ਇਨ੍ਹਾਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਨਗਰ ਨਿਗਮ ਚੋਣਾਂ ਲਈ ਡਟਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਰਹਿੰਦੇ ਪੰਜ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਐਲਾਨੇ ਗਏ 30 ਉਮੀਦਵਾਰਾਂ ਦੀ ਸੂਚੀ ਵਾਰਡ-1 ਤੋਂ ਮਲਕੀਤ ਸਿੰਘ, ਵਾਰਡ-2 ਅਮਨਦੀਪ ਕੌਰ ਨਿਜਰ, ਵਾਰਡ- 4 ਸੰਗੀਤਾ ਕਾਂਗੜਾ, ਵਾਰਡ -5 ਪ੍ਰਦੀਪ ਸ਼ਰਮਾ, ਵਾਰਡ -6 ਸੁਰਜੀਤ ਸਿੰਘ ਢਿੱਲੋਂ, ਵਾਰਡ-7 ਮੁਕੇਸ਼ ਰਾਏ , ਵਾਰਡ- 8 ਜੰਨਤ ਜਹਾਂ ਨੈਨਾ, ਵਾਰਡ 9 ਸੁਮੇਰੀ ਲਾਲ ਪਾਰਚਾ, ਵਾਰਡ- 10 ਰਣਜੋਤ ਸਿੰਘ, ਵਾਰਡ- 11 ਕਮਲ ਬਰਾੜ, ਵਾਰਡ-12 ਸਚਿਨ ਗਾਲਵ, ਵਾਰਡ-13 ਨੰਦਿਤਾ ਹੁੱਡਾ, ਵਾਰਡ -14 ਕੁਲਦੀਪ ਕੁੱਕੀ, ਵਾਰਡ- 15 ਲਵ ਕੁਮਾਰ, ਵਾਰਡ -16 ਊਸ਼ਾ, ਵਾਰਡ- 17 ਮੋਨਿਕਾ ਨਾਗਪਾਲ, ਵਾਰਡ- 18 ਤਰੁਣਾ ਮਹਿਤਾ, ਵਾਰਡ- 19 ਸੋਨੀਆ ਗੁਰਚਰਨ ਸਿੰਘ, ਵਾਰਡ -21 ਰਾਜਨਦੀਪ ਕੌਰ, ਵਾਰਡ-22 ਮੁਕੇਸ਼ ਗੋਇਲ, ਵਾਰਡ- 23 ਪ੍ਰੇਮ ਲਤਾ, ਵਾਰਡ- 24 ਚਰਨਜੀਤ ਵਿਰਕ, ਵਾਰਡ- 26 ਕਮਲੇਸ਼ ਬਨਾਰਸੀ ਦਾਸ, ਵਾਰਡ- 27 ਦਲਵਿੰਦਰ ਸੈਣੀ, ਵਾਰਡ- 28 ਰਾਜਿੰਦਰ ਹਿੰਦੁਸਤਾਨੀ, ਵਾਰਡ -30 ਰਸ਼ਮੀ ਪ੍ਰਿਮਤਾ, ਵਾਰਡ- 31 ਰਾਮ ਚੰਦਰ ਯਾਦਵ, ਵਾਰਡ- 33 ਵਿਜੈ ਰਾਣਾ, ਵਾਰਡ -34 ਗੁਰਪ੍ਰੀਤ ਗਾਬੀ ਤੇ ਵਾਰਡ 35 ਤੋਂ ਜੇ. ਜੇ. ਸਿੰਘ ਆਦਿ ਦੇ ਨਾਂਅ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲਈ ਕੁੱਲ 35 ਵਾਰਡਾਂ ਵਿਚੋਂ ਹੁਣ ਤੱਕ ਆਮ ਆਦਮੀ ਪਾਰਟੀ ਤੇ ਭਾਜਪਾ ਵਲੋਂ ਵੀ ਆਪਣੇ ਕਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਨਗਰ ਨਿਗਮ ਚੋਣ ਲਈ ਵੋਟਿੰਗ 23 ਦਸੰਬਰ ਨੂੰ ਹੋਵੇਗੀ, ਜਦਕਿ ਨਤੀਜੇ 26 ਦਸੰਬਰ ਨੂੰ ਐਲਾਨੇ ਜਾਣਗੇ।
ਪਿਛਲੀ ਖ਼ਬਰ ਟਿਕਟਾਂ ਦੀ ਵੰਡ ਨੇ ਭਾਜਪਾ ’ਚ ਪੈਦਾ ਕੀਤੀ ਬਗ਼ਾਵਤ, ਸਾਬਕਾ ਡਿਪਟੀ ਮੇਅਰ ਅਨਿਲ ਦੂਬੇ ਸਮੇਤ ਕਈ ਆਗੂ ਆਜ਼ਾਦ ਲੜਨਗੇ ਚੋਣ ਸਾ... ਅਗਲੀ ਖ਼ਬਰ ਵੀਵੋ ਇੰਡੀਆ ਵਲੋਂ ਵੀਵੋ ਐਕਸ -500 ਸੀਰੀਜ਼ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।