29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚੰਡੀਗੜ੍ਹ ਦੇ 16ਵੇਂ ਰਾਸ਼ਟਰੀ ਸ਼ਿਲਪ ਮੇਲਾ ਦੌਰਾਨ ਲੱਗੀਆਂ ਖ਼ੂਬ ਰੌਣਕਾਂ

ਚੰਡੀਗੜ੍ਹ, 28 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਲੇ ਦਾ ਖ਼ੂਬ ਆਨੰਦ ਮਾਣਿਆ। ਇਸੇ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵਲੋਂ ਪੇਸ਼ ਕੀਤੇ ਲੋਕ ਨਾਚ ਵੀ ਦਰਸ਼ਕਾਂ ’ਚ ਖਿੱਚ ਦਾ ਕੇਂਦਰ ਬਣੇ।

ਚੰਡੀਗੜ੍ਹ ਦੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਆਪਣੀ ਪੇਸ਼ਕਾਰੀ ਦਿੰਦੇ ਹੋਏ। ਤਸਵੀਰ : ਕਮਲਜੀਤ ਸਿੰਘ 29-11-2026
ਚੰਡੀਗੜ੍ਹ, 28 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ 16ਵੇਂ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਲੇ ਦਾ ਖ਼ੂਬ ਆਨੰਦ ਮਾਣਿਆ। ਇਸੇ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵਲੋਂ ਪੇਸ਼ ਕੀਤੇ ਲੋਕ ਨਾਚ ਵੀ ਦਰਸ਼ਕਾਂ ’ਚ ਖਿੱਚ ਦਾ ਕੇਂਦਰ ਬਣੇ। ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਮਕਬੂਲ ਗੀਤਾਂ ਨਾਲ ਵਧੀਆਂ ਗਾਇਕੀ ਦਾ ਅਹਿਸਾਸ ਕਰਵਾਇਆ। ਕੋਰੀਓਗ੍ਰਾਫਰ ਸੁਸ਼ੀਲ ਸ਼ਰਮਾ ਦੁਆਰਾ ਨਿਰਦੇਸ਼ਤ 250 ਨ੍ਰਿਤਕਾਂ ਦੁਆਰਾ ਲੋਕ ਅਤੇ ਸ਼ਾਸਤਰੀ ਨਾਚਾਂ ਦੀ ਇਕ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ਕਾਰੀ ਨੇ ਸਟੇਜ ਨੂੰ ਜੀਵਨ ਵਿਚ ਲਿਆਂਦਾ। ਇਸੇ ਦੌਰਾਨ ਪ੍ਰੋਗਰਾਮ ਵਿਚ ਕੱਥਕ, ਸਮਾਈ (ਗੋਆ), ਰਾਊਫ (ਜੰਮੂ ਅਤੇ ਕਸ਼ਮੀਰ), ਜਮਕਾਰਾ (ਹਿਮਾਚਲ), ਫਿਸ਼ਿੰਗ ਡਾਂਸ (ਅਸਾਮ), ਕੋਲੀ (ਮਹਾਰਾਸ਼ਟਰ), ਪਾਈਕਾ (ਝਾਰਖੰਡ), ਮੋਰ (ਅਰੁਣਾਚਲ ਪ੍ਰਦੇਸ਼), ਆਲੇ ਆਟੋ (ਲਦਾਖ), ਕਰਮਾ (ਮੱਧ ਪ੍ਰਦੇਸ਼), ਕਵੜੀ ਕੜਗਮ (ਤਾਮਿਲਨਾਡੂ), ਕਥਕਲੀ (ਕੇਰਲ), ਕਾਲਬੇਲੀਆ (ਰਾਜਸਥਾਨ), ਸਿੰਘੀ ਛਮ (ਸਿੱਕਮ), ਘੂਮਰ (ਹਰਿਆਣਾ) ਅਤੇ ਭੰਗੜਾ (ਪੰਜਾਬ) ਦੇ ਨ੍ਰਿਤਕਾਂ ਨੇ ਆਪਣੇ ਵਿਅਕਤੀਗਤ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦਾ ਚੰਗਾ ਧਿਆਲ ਖਿੱਚਿਆ। ਲੋਕ ਸੱਭਿਆਚਾਰ ਦਾ ਜਾਦੂ ਵੀ ਦਿਨ ਭਰ ਚੱਲਦਾ ਰਿਹਾ, ਜਿਸ ਵਿਚ ਲੋਕ ਨਾਚ ਭੰਗੜਾ, ਹਰਿਆਣਵੀ ਘੂਮਰ, ਰਾਜਸਥਾਨੀ ਕਾਲਬੇਲੀਆ, ਪੰਜਾਬੀ ਗਾਇਨ ਅਤੇ ਢਾਡੀ ਗਾਇਨ ਦੀਆਂ ਪੇਸ਼ਕਾਰੀਆਂ ਨੇ ਲੋਕ ਸੱਭਿਆਚਾਰ ਦੇ ਵਿਭਿੰਨ ਰੰਗਾਂ ਨੂੰ ਪ੍ਰਦਰਸ਼ਿਤ ਕੀਤਾ। ਬਿੱਲ ਸਿੰਘ ਨੇ ਪੰਜਾਬੀ ਲੋਕ ਗਾਇਕੀ ਪੇਸ਼ ਕਰਕੇ ਸਰੋਤਿਆਂ ਦਾ ਵਧੀਆਂ ਹੁੰਗਾਰਾ ਲਿਆ।
ਪਿਛਲੀ ਖ਼ਬਰ ਦੀਵਾਲੀ ਤੋਂ ਬਾਅਦ ਵੀ ਪ੍ਰਤਾਪ ਟੈਕਸਟਾਈਲਜ਼ ’ਤੇ ਆਫ਼ਰਾਂ ਦੀ ਧੂਮ ਜਾਰੀ ਅਗਲੀ ਖ਼ਬਰ ਪਿੰਡ ਸੋਹਾਲੀ ਦੇ 350 ਪਰਿਵਾਰਾਂ ਨੂੰ ਗੋਲਡੀ ਵਲੋਂ ਸੌਂਪੇ ਮਾਲਕੀ ਹੱਕ ਦੇ ਦਸਤਾਵੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।