23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰੇਲਵੇ ਸਟੇਸ਼ਨ ਮਾਨਸਾ ਦੇ ਪਲੇਟਫ਼ਾਰਮਾਂ ’ਤੇ ਕੋਟਾ ਸਟੋਨ ਅਤੇ ਗ੍ਰੇਨਾਈਟ ਫਲੋਰਿੰਗ ਦੀ ਮੰਗ

ਮਾਨਸਾ, 22 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਰੇਲਵੇ ਸਟੇਸ਼ਨ ਦਾ ਪਿਛਲੇ ਲਗਪਗ 2 ਸਾਲਾਂ ਤੋਂ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੁਨਰ ਵਿਕਾਸ ਜਾਰੀ ਹੈ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਸਮੇਂ ਸਮੇਂ ’ਤੇ ਸਬੰਧਿਤ ਰੇਲਵੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਸਟੇਸ਼ਨ ਦੀ ਬਿਹਤਰੀ ਲਈ ਸੁਝਾਅ ਵੀ ਦਿੱਤੇ ਗਏ ਹਨ।

ਅਜੀਤ ਡੈਸਕ 23-08-2026
ਮਾਨਸਾ, 22 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਰੇਲਵੇ ਸਟੇਸ਼ਨ ਦਾ ਪਿਛਲੇ ਲਗਪਗ 2 ਸਾਲਾਂ ਤੋਂ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੁਨਰ ਵਿਕਾਸ ਜਾਰੀ ਹੈ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਸਮੇਂ ਸਮੇਂ ’ਤੇ ਸਬੰਧਿਤ ਰੇਲਵੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਸਟੇਸ਼ਨ ਦੀ ਬਿਹਤਰੀ ਲਈ ਸੁਝਾਅ ਵੀ ਦਿੱਤੇ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਿਹਾ ਕਿ ਸਟੇਸ਼ਨ ਦੀ ਨਵੀਂ ਇਮਾਰਤ, ਫੁੱਟ ਓਵਰ ਬ੍ਰਿਜ, ਲਿਫ਼ਟ ਅਤੇ ਪਲੇਟਫ਼ਾਰਮਾਂ ਦੇ ਸ਼ੈੱਡ ਆਦਿ ਦਾ ਕੰਮ ਹੋਣ ਨਾਲ ਸਟੇਸ਼ਨ ਦੀ ਦਿੱਖ ’ਚ ਵੱਡਾ ਸੁਧਾਰ ਆਇਆ ਹੈ। ਹੁਣ ਪਲੇਟਫ਼ਾਰਮਾਂ ਦੀ ਮੁੜ ਤਿਆਰ ਕੀਤੀ ਜਾ ਰਹੀ ਸਤ੍ਹਾ ਵੀ ਇਸੇ ਉੱਚ ਮਿਆਰ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨਿਰਮਾਣ ਦੌਰਾਨ ਭਾਰੀ ਹਾਈਡਰਾ ਅਤੇ ਜੇ.ਸੀ.ਬੀ. ਮਸ਼ੀਨਾਂ ਦੀ ਆਵਾਜਾਈ ਕਾਰਨ ਦੋਵੇਂ ਪਲੇਟਫ਼ਾਰਮਾਂ ਦੀ ਸਤ੍ਹਾ ਨੂੰ ਨੁਕਸਾਨ ਪਹੁੰਚਿਆ ਸੀ। ਹੁਣ ਜਦੋਂ ਉਕਤ ਪਲੇਟਫ਼ਾਰਮਾਂ ਦੀ ਸਤ੍ਹਾ ਮੁੜ ਬਣਾਈ ਜਾ ਰਹੀ ਹੈ ਤਾਂ ਆਮ ਕੰਕਰੀਟ ਦੀ ਬਜਾਏ ਕੋਟਾ ਸਟੋਨ ਅਤੇ ਸਾਰੇ ਸ਼ੈੱਡਾਂ ਹੇਠਾਂ ਗ੍ਰੇਨਾਈਟ ਸਟੋਨ ਲਗਾਇਆ ਜਾਣਾ ਚਾਹੀਦਾ ਹੈ। ਇਸ ਸਬੰਧੀ ਰੇਲ ਮੰਤਰੀ, ਚੇਅਰਮੈਨ ਰੇਲਵੇ ਬੋਰਡ, ਜਨਰਲ ਮੈਨੇਜਰ ਨਾਰਦਰਨ ਰੇਲਵੇ ਅਤੇ ਡੀ.ਆਰ.ਐਮ. ਦਿੱਲੀ ਡਿਵੀਜ਼ਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਪਲੇਟਫ਼ਾਰਮਾਂ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਇਸ ਮਾਮਲੇ ’ਤੇ ਤੁਰੰਤ ਵਿਚਾਰ ਕਰ ਕੇ ਤਕਨੀਕੀ ਤੌਰ ’ਤੇ ਸੰਭਵ ਹੋਣ ’ਤੇ ਕੋਟਾ ਸਟੋਨ ਅਤੇ ਗ੍ਰੇਨਾਈਟ ਸਟੋਨ ਲਗਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਇਸ ਮੌਕੇ ਪ੍ਰੇਮ ਅਗਰਵਾਲ, ਵਿਨੋਦ ਕਾਲੀ, ਸੁਨੀਲ ਗੋਇਲ, ਕ੍ਰਿਸ਼ਨ ਚੌਹਾਨ, ਰਾਮ ਕ੍ਰਿਸ਼ਨ ਚੁੱਘ, ਕੇ. ਕੇ. ਸਿੰਗਲਾ, ਸ਼ਾਮ ਲਾਲ ਗੋਇਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਲਪਨਾ ਚਾਵਲਾ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ’ਚੋਂ 55 ਮੈਡਲ ਜਿੱਤੇ ਅਗਲੀ ਖ਼ਬਰ ਪਿੰਡ ਬਾਘਾ ਵਿਖੇ 10.78 ਕਰੋੜ ਦੀ ਲਾਗਤ ਨਾਲ ਬਣੇ ਨਹਿਰੀ ਖਾਲਾਂ ਦਾ ਉਦਘਾਟਨ 3500 ਏਕੜ ਖੇਤੀਬਾੜੀ ਜ਼ਮੀਨ ਨੂੰ ਮਿਲੇਗਾ ਨਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।