25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦਰਜਨਾਂ ਨੌਜਵਾਨਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ

ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)-ਹਲਕਾ ਤਲਵੰਡੀ ਸਾਬੋ ਅਧੀਨ ਰਾਮਾਂ ਮੰਡੀ ਦੇ ਵਾਰਡ ਨੰਬਰ 3 ਵਿਖੇ ਅੱਜ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ , ਜਦੋਂ ਦਰਜਨਾਂ ਪਰਿਵਾਰਾਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਮਿਲ ਹੋਏ ਸਮੂਹ ਪਰਿਵਾਰਾਂ ਦਾ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਸਨਮਾਨ ਸਵਾਗਤ ਕੀਤਾ।

ਅਜੀਤ ਡੈਸਕ 25-08-2026
ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)-ਹਲਕਾ ਤਲਵੰਡੀ ਸਾਬੋ ਅਧੀਨ ਰਾਮਾਂ ਮੰਡੀ ਦੇ ਵਾਰਡ ਨੰਬਰ 3 ਵਿਖੇ ਅੱਜ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ , ਜਦੋਂ ਦਰਜਨਾਂ ਪਰਿਵਾਰਾਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਮਿਲ ਹੋਏ ਸਮੂਹ ਪਰਿਵਾਰਾਂ ਦਾ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਸਨਮਾਨ ਸਵਾਗਤ ਕੀਤਾ। ਇਸ ਮੌਕੇ ਗੁਣੀ ਗਾਟਵਾਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਦੇ ਹਰ ਵਰਗ ਦੀ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਵੀ ਤੇਜ਼ੀ ਨਾਲ ਵਿਕਾਸ ਦੀ ਲੀਹ ’ਤੇ ਲਿਆਉਣ ਲਈ ਕੇਂਦਰ ਅਤੇ ਸੂਬੇ ਵਿਚ ਇਕੋ ਵਿਚਾਰਧਾਰਾ ਵਾਲੀ ਡਬਲ ਇੰਜਣ ਸਰਕਾਰ ਹੀ ਪੰਜਾਬ ਦੇ ਸਰਵਪੱਖੀ ਵਿਕਾਸ ਦਾ ਰਾਹ ਖੋਲ੍ਹ ਸਕਦੀ ਹੈ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ੍ਰੀ ਕੁਰੂ , ਬਹਾਦਰ ਕੁਮਾਰ, ਮੋਂਟੀ ਕੁਮਾਰ, ਕਰਨ ਕੁਮਾਰ, ਸੰਦੀਪ ਕੁਮਾਰ, ਤਰੁਨ ਕੁਮਾਰ, ਗਗਨ, ਮਨੀਸ਼ ਕੁਮਾਰ, ਦੀਪਕ ਕੁਮਾਰ, ਜੱਜ ਸਿੰਘ, ਅਮਨ ਕੁਮਾਰ, ਬਾਬੂ, ਹਨੀ, ਸਰਬ ਅਤੇ ਰਵਿੰਦਰ ਕੁਮਾਰ ਸਮੇਤ ਹੋਰ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ। ਉਨ੍ਹਾਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਟੀਮ ਐਨ. ਜੀ. ਜੀ. ਹਰਦੀਪ ਸਿੰਘ, ਅਮਰਿੰਦਰ ਸਿੰਘ, ਮਨਦੀਪ ਸਿੰਘ, ਹਰਭਜਨ ਸਿੰਘ, ਰੋਮੀ ਸਮਰਾ ਰਾਮਸਰਾ, ਅੰਮ੍ਰਿਤਪਾਲ ਔਲਖ ਅਤੇ ਸਮੁੱਚੀ ਟੀਮ ਐਨਜੀਜੀ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਦਿਆਲਪੁਰਾ ਮਿਰਜ਼ਾ ਦੀ ‘ਲੋਕ ਮਿਲਣੀ’ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ ਅਗਲੀ ਖ਼ਬਰ ਸਬ-ਤਹਿਸੀਲ ਬਾਲਿਆਂਵਾਲੀ ਦੀ ਵਰ੍ਹੇਗੰਢ ਸਮੇਂ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ 150 ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।