25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀ ਤਿਆਰੀ ਸੰਬੰਧੀ ਹੋਈ ਮੀਟਿੰਗ

ਬੁਢਲਾਡਾ, 24 ਅਗਸਤ (ਸਵਰਨ ਸਿੰਘ ਰਾਹੀ)- 20 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਤਿਆਰੀ ਸੰਬੰਧੀ ਪਹਿਲੀ ਮੀਟਿੰਗ ਲੈਕਚਰਾਰ ਰਾਵਿੰਦਰ ਕੁਮਾਰ ਮਿਗਲਾਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਬੁਢਲਾਡਾ ਵਿਖੇ ਮੀਟਿੰਗ ਦੌਰਾਨ ਕਾ. ਅਰਸ਼ੀ ਤੇ ਹੋਰ ਆਗੂ। ਤਸਵੀਰ : ਟੋਨੀ ਬੁਢਲਾਡਾ 25-08-2026
ਬੁਢਲਾਡਾ, 24 ਅਗਸਤ (ਸਵਰਨ ਸਿੰਘ ਰਾਹੀ)- 20 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਤਿਆਰੀ ਸੰਬੰਧੀ ਪਹਿਲੀ ਮੀਟਿੰਗ ਲੈਕਚਰਾਰ ਰਾਵਿੰਦਰ ਕੁਮਾਰ ਮਿਗਲਾਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੈਂਬਰਾਂ ਨੇ ਫੈਸਲਾ ਕੀਤਾ ਕਿ ਪਹਿਲੀ ਤਰਜੀਹੀ ਵੋਟ ਸੀਰੀਅਲ ਨੰਬਰ 29 ’ਤੇ ਸਾਥੀ ਐਨ.ਕੇ. ਗੌੜ ਤੇ ਦੂਸਰੀ ਤਰਜੀਹੀ ਵੋਟ ਸੀਰੀਅਲ ਨੰਬਰ 47 ਡਾ. ਸੁਖਦੇਵ ਸਿੰਘ ਸਿਰਸਾ ਨੂੰ ਪਾਈ ਜਾਵੇਗੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪਹਿਲਾਂ ਸਾਰੇ ਵੋਟਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਰਾਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੀਆਂ ਸੈਨੇਟ ਚੋਣਾਂ ’ਚ ਤਹਿਸੀਲ ਬੁਢਲਾਡਾ ’ਚ ਸਭ ਤੋਂ ਵੱਧ ਵੋਟਾਂ ਗੌੜ ਨੂੰ ਪਈਆਂ ਸਨ ਅਤੇ ਇਸ ਵਾਰ ਫਿਰ ਉਸੇ ਇਤਿਹਾਸ ਨੂੰ ਦੁਹਰਾਇਆ ਜਾਵੇਗਾ। ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਵੈੱਲਫੇਅਰ ਦੇ ਪ੍ਰਧਾਨ ਪ੍ਰਗਟ ਸਿੰਘ ਚਹਿਲ, ਜਗਮੇਲ ਸਿੰਘ ਭੰਗੂ, ਵਿਸ਼ਾਲ ਬਾਂਸਲ, ਪਰਮਜੀਤ ਸੈਣੀ, ਮਾ. ਲਾਭ ਸਿੰਘ, ਜਗਸੀਰ ਸਿੰਘ, ਤਜਿੰਦਰ ਕੁਮਾਰ, ਕਾ. ਵੇਦ ਪ੍ਰਕਾਸ਼, ਰਘੂਨਾਥ ਸਿੰਗਲਾ, ਰਾਮ ਗੋਪਾਲ, ਚਿਮਨ ਲਾਲ ਕਾਕਾ, ਅਸ਼ੋਕ ਕਾਲੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਭਰ ਦੇ ਮੁਲਾਜ਼ਮਾਂ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਦਾ ਐਲਾਨ ਸੱਤਪਾਲ ਸਿੰਘ ਸਿਵੀਆਂ ਅਗਲੀ ਖ਼ਬਰ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ ਜਾਰੀ, ਅੱਜ ਕੀਤੀ ਜਾਵੇਗੀ ਪੁਤਲਾ ਫੂਕ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।