27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਖ਼ਾਲੀ ਪਲਾਟਾਂ ’ਚ ਉੱਗੇ ਨਦੀਨਾਂ ਤੇ ਕੰਡਿਆਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਬੋਹਾ, 26 ਅਗਸਤ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ ਜਿੱਥੇ ਲੋਕਾਂ ਨੇ ਪਲਾਟ, ਥਾਂ ਆਦਿ ਮਹਿੰਗੇ ਭਾਅ ’ਚ ਖ਼ਰੀਦ ਕੇ ਮਕਾਨ, ਕੋਠੀਆਂ ਤਿਆਰ ਕਰਵਾ ਆਪੋ-ਆਪਣੀ ਰਿਹਾਇਸ਼ ਕੀਤੀ ਹੋਈ ਹੈ ਉੱਥੇ ਹੀ ਕਈ ਲੋਕਾਂ ਨੇ ਪਲਾਟ ਲੈ ਕੇ ਰਾਤੋ-ਰਾਤ ਕਰੋੜਪਤੀ ਬਣਨ ਲਈ ਆਪਣੇ ਪਲਾਟ ਆਬਾਦੀ ਦੇ ਵਿਚਕਾਰ ਖ਼ਾਲੀ ਛੱਡੇ ਹੋਏ ਹਨ। ਇਨ੍ਹਾਂ ਖ਼ਾਲੀ ਪਏ ਪਲਾਟਾਂ ’ਚ ਵੱਡੇ ਪੱਧਰ ’ਤੇ ਨਦੀਨ ਪੈਦਾ ਹੋ ਜਾਣ ਕਾਰਨ ਕਈ ਪ੍ਰਕਾਰ ਦੇ ਖ਼ਤਰਨਾਕ ਜਾਨਵਰਾਂ ਨੇ ਆਪਣੇ ਘਰ ਬਣਾਏ ਹੋਏ ਹਨ।

ਬੋਹਾ ਵਿਖੇ ਖ਼ਾਲੀ ਪਏ ਪਲਾਟ ’ਚ ਖੜ੍ਹੇ ਦਰਖ਼ਤ, ਕਿੱਕਰਾਂ ਤੇ ਨਦੀਨ। ਤਸਵੀਰ : ਰਮੇਸ਼ ਤਾਂਗੜੀ 27-08-2026
ਬੋਹਾ, 26 ਅਗਸਤ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ ਜਿੱਥੇ ਲੋਕਾਂ ਨੇ ਪਲਾਟ, ਥਾਂ ਆਦਿ ਮਹਿੰਗੇ ਭਾਅ ’ਚ ਖ਼ਰੀਦ ਕੇ ਮਕਾਨ, ਕੋਠੀਆਂ ਤਿਆਰ ਕਰਵਾ ਆਪੋ-ਆਪਣੀ ਰਿਹਾਇਸ਼ ਕੀਤੀ ਹੋਈ ਹੈ ਉੱਥੇ ਹੀ ਕਈ ਲੋਕਾਂ ਨੇ ਪਲਾਟ ਲੈ ਕੇ ਰਾਤੋ-ਰਾਤ ਕਰੋੜਪਤੀ ਬਣਨ ਲਈ ਆਪਣੇ ਪਲਾਟ ਆਬਾਦੀ ਦੇ ਵਿਚਕਾਰ ਖ਼ਾਲੀ ਛੱਡੇ ਹੋਏ ਹਨ। ਇਨ੍ਹਾਂ ਖ਼ਾਲੀ ਪਏ ਪਲਾਟਾਂ ’ਚ ਵੱਡੇ ਪੱਧਰ ’ਤੇ ਨਦੀਨ ਪੈਦਾ ਹੋ ਜਾਣ ਕਾਰਨ ਕਈ ਪ੍ਰਕਾਰ ਦੇ ਖ਼ਤਰਨਾਕ ਜਾਨਵਰਾਂ ਨੇ ਆਪਣੇ ਘਰ ਬਣਾਏ ਹੋਏ ਹਨ। ਇਸ ਤਰ੍ਹਾਂ ਦੀ ਸਥਿਤੀ ’ਚ ਘਰਾਂ, ਕੋਠੀਆਂ ਦੇ ਨਾਲੋਂ ਗੁਜ਼ਰਦੇ ਗੰਦੇ ਨਾਲਿਆਂ ਦੇ ਮੱਛਰ, ਮੱਖੀਆਂ ਨੇ ਵੀ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਖ਼ਾਸ ਕਰ ਕੇ ਗਾਦੜਾਂ ਸੜਕ ਤੋਂ ਥਾਣਾ ਸੜਕ, ਕੰਨਿਆ ਸਕੂਲ ਦਾ ਖ਼ਾਲੀ ਪਿਆ ਮੈਦਾਨ ਅਤੇ ਗਾਦੜਾ ਬੱਸ ਅੱਡੇ ਦੇ ਸਾਰੇ ਇਲਾਕੇ ’ਚ ਵੱਸਦੇ ਲੋਕਾਂ ਨੂੰ ਇਨ੍ਹਾਂ ਖ਼ਾਲੀ ਪਲਾਟਾਂ ’ਚ ਲੋਕਾਂ ਦੁਆਰਾ ਸੁੱਟੀ ਜਾਂਦਾ ਗੰਦਗੀ ਤੋਂ ਫੈਲਦੀ ਬਿਮਾਰੀ ਨੇ ਤੰਗ ਕੀਤਾ ਹੋਇਆ ਹੈ। ਭਾਵੇਂ ਨਗਰ ਪੰਚਾਇਤ ਦੀਆਂ ਸਫ਼ਾਈ ਗੱਡੀਆਂ ਘਰ-ਘਰ ਜਾ ਕੇ ਕੂੜਾ ਇਕੱਠਾ ਕਰਦੀਆਂ ਹਨ ਪਰ ਕਈ ਘਰ ਹਾਲੇ ਵੀ ਅਜਿਹੇ ਹਨ ਜੋ ਗੱਡੀਆਂ ’ਚ ਕੂੜਾ ਨਹੀਂ ਸੁੱਟਦੇ ਅਤੇ ਵੇਲੇ ਕੁਵੇਲੇ ਆਪਣਾ ਕੂੜਾ ਖ਼ਾਲੀ ਪਏ ਪਲਾਟਾਂ ’ਚ ਸੁੱਟ ਜਾਂਦੇ ਹਨ। ਸ਼ਹਿਰੀ ਨਿਯਮਾਂ ਮੁਤਾਬਿਕ ਨਗਰ ਪੰਚਾਇਤ ਪ੍ਰਸ਼ਾਸਨ ਵਲੋਂ ਇਨ੍ਹਾਂ ਖ਼ਾਲੀ ਪਲਾਟਾਂ ’ਚ ਗੰਦਗੀ, ਘਾਹ-ਫੂਸ ਤੇ ਨਦੀਨ ਆਦਿ ਦੀ ਸਫਾਈ ਕਰਵਾਉਣ ਦੀ ਹਦਾਇਤ ਕਰਨੀ ਚਾਹੀਦੀ ਹੈ। ਥਾਂ-ਥਾਂ ’ਤੇ ਭੱਖੜਾ, ਪਲਾਸਟਿਕ ਦੇ ਲਿਫ਼ਾਫ਼ੇ, ਆਵਾਰਾ ਪਸ਼ੂ ਤੇ ਕੰਡਿਆ ਲੇ ਦਰਖਤਾਂ ਦੇ ਪਏ ਹੋਣ ਕਾਰਨ ਲੋਕ ਲੱਖਾਂ ਰੁਪਏ ਖ਼ਰਚ ਕੇ ਵੀ ਸੁਖੀ ਨਹੀਂ ਵੱਸ ਰਹੇ। ਮੀਂਹ ਦੇ ਮੌਸਮ ਦੌਰਾਨ ਕਾਫ਼ੀ ਮਾਤਰਾ ’ਚ ਪਾਣੀ ਵੀ ਪਲਾਟਾਂ ’ਚ ਜਮਾਂ ਹੋ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਖ਼ਾਲੀ ਪਏ ਪਲਾਟਾਂ ਦੇ ਮਾਲਕਾ ਨੂੰ ਨਗਰ ਪੰਚਾਇਤ ਤੇ ਸੀਵਰੇਜ ਬੋਰਡ ਵਲੋਂ ਪੱਤਰ ਜਾਰੀ ਕਰ ਕੇ ਆਪੋ-ਆਪਣੇ ਪਲਾਟਾਂ ਦੀ ਸਫ਼ਾਈ ਕਰਵਾਉਣ ਲਈ ਆਖਿਆ ਜਾਵੇ।
ਪਿਛਲੀ ਖ਼ਬਰ ਇਕ ਪਿੰਡ ’ਚ ਮੀਟਿੰਗ ਨੂੰ ਸੰਬੋਧਨ ਕਰਦੇ ਭਾਕਿਯੂ ਜ਼ਿਲ੍ਹਾ ਆਗੂ ਜਗਦੇਵ ਜੋਗੇਵਾਲਾ। 30 ਤੋਂ ਲੱਗਣ ਵਾਲੇ ਜ਼ਿਲ੍ਹਾ ਪੱਧਰੀ ਮ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਨੈੱਟਬਾਲ ਮੁਕਾਬਲਿਆਂ ’ਚ ਮਾਨਸਾ ਜ਼ੋਨ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।