29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਦਾ ਤਿਉਹਾਰ ਜ਼ਿਲੇ ’ਚ ਉਤਸ਼ਾਹ ਨਾਲ ਮਨਾਇਆ

ਮਾਨਸਾ, 28 ਅਗਸਤ (ਰਾਵਿੰਦਰ ਸਿੰਘ ਰਵੀ)- ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਜ਼ਿਲ੍ਹੇ ਭਰ ’ਚ ਉਤਸ਼ਾਹ ਨਾਲ ਮਨਾਇਆ ਗਿਆ। ਦੂਰ-ਦੁਰਾਡਿਓਂ ਆਈਆਂ ਭੈਣਾਂ ਨੇ ਜਿੱਥੇ ਪੇਕੇ ਪਿੰਡ ਆ ਕੇ ਆਪਣੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀਂ ਉੱਥੇ ਜ਼ਿਲੇ ’ਚ ਵਿਆਹੀਆਂ ਲੜਕੀਆਂ ਨੇ ਵੀ ਆਪਣੇ ਪਿੰਡਾਂ/ਸ਼ਹਿਰਾਂ ’ਚ ਜਾ ਕੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਸਜਾਈ।

ਅਜੀਤ ਡੈਸਕ 29-08-2026
ਮਾਨਸਾ, 28 ਅਗਸਤ (ਰਾਵਿੰਦਰ ਸਿੰਘ ਰਵੀ)- ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਜ਼ਿਲ੍ਹੇ ਭਰ ’ਚ ਉਤਸ਼ਾਹ ਨਾਲ ਮਨਾਇਆ ਗਿਆ। ਦੂਰ-ਦੁਰਾਡਿਓਂ ਆਈਆਂ ਭੈਣਾਂ ਨੇ ਜਿੱਥੇ ਪੇਕੇ ਪਿੰਡ ਆ ਕੇ ਆਪਣੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀਂ ਉੱਥੇ ਜ਼ਿਲੇ ’ਚ ਵਿਆਹੀਆਂ ਲੜਕੀਆਂ ਨੇ ਵੀ ਆਪਣੇ ਪਿੰਡਾਂ/ਸ਼ਹਿਰਾਂ ’ਚ ਜਾ ਕੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਸਜਾਈ। ਜ਼ਿਲ੍ਹਾ ਜੇਲ੍ਹ ਮਾਨਸਾ ’ਚ ਬੰਦ ਮਰਦਾਂ ਤੇ ਔਰਤਾਂ ਨੂੰ ਵੀ ਉਨ੍ਹਾਂ ਦੇ ਭੈਣ-ਭਰਾ ਰੱਖੜੀ ਬੰਨ੍ਹਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਦੋਂ ਜੇਲ੍ਹ ਦੇ ਅਹਾਤੇ ’ਚ ਇਹ ਰਸਮ ਨਿਭਾਈ ਗਈ ਤਾਂ ਸਾਰਿਆਂ ਦੀਆਂ ਅੱਖਾਂ ਨਮ ਵੀ ਵੇਖੀਆਂ ਗਈਆਂ ਅਤੇ ਇਹ ਭਾਵਨਾਤਮਿਕ ਮਨੋ ਅਰਦਾਸ ਵੀ ਕੀਤੀ ਗਈ ਕਿ ਸਭਨਾਂ ਦੇ ਵੀਰ ਤੇ ਭੈਣਾਂ ਸੁੱਖੀ ਸਾਂਦੀ ਬਰੀ ਹੋ ਕੇ ਘਰਾਂ ’ਚ ਪਹੁੰਚਣ। ਰੱਖੜੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਜੌੜਕੀਆਂ ਤੋਂ ਲਕਵਿੰਦਰ ਸ਼ਰਮਾ ਅਨੁਸਾਰ- ਰੱਖੜੀ ਦਾ ਤਿਉਹਾਰ ਕਸਬੇ ਦੇ ਪਿੰਡਾਂ ਵਿਚ ਸ਼ਰਧਾ ਪੂਰਵਕ ਮਨਾਇਆ ਗਿਆ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾਈ ਅਤੇ ਲੰਬੀ ਉਮਰ ਲਈ ਅਰਦਾਸ ਕੀਤੀ। ਉੱਧਰ ਕਸਬੇ ਦੇ ਦੁਕਾਨਦਾਰਾਂ ਦੀ ਵੀ ਚਾਂਦੀ ਬਣੀ ਹੋਈ ਸੀ। ਉਨ੍ਹਾਂ ਵੱਖ-ਵੱਖ ਪ੍ਰਕਾਰ ਦੀਆਂ ਮਹਿੰਗੀਆਂ ਤੇ ਸਸਤੀਆਂ ਰੱਖੜੀਆਂ ਲਿਆ ਕੇ ਆਪਣੀ ਦੁਕਾਨ ’ਤੇ ਸਜਾਈਆਂ ਹੋਈਆਂ ਸਨ। ਭੈਣਾਂ ਨੇ ਭਰਾਵਾਂ ਤੋਂ ਪ੍ਰਣ ਲਿਆ ਕਿ ਉਹ ਅਲਾਮਤਾਂ ਤੋਂ ਦੂਰ ਰਹਿ ਕੇ ਨਿਰੋਏ ਸਮਾਜ ਦੀ ਸਥਾਪਨਾ ਲਈ ਯਤਨ ਜੁਟਾਉਣਗੇ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੀਟਿੰਗ ਤੋਂ ਮੁਕਰਨ ਖ਼ਿਲਾਫ਼ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਕੱਲ੍ਹ ਅਗਲੇ ਐਕਸ਼ਨ ਦਾ ਐਲਾਨ ਕਰ... ਅਗਲੀ ਖ਼ਬਰ ਵਿਦਿਆਰਥਣ ਤੋਂ ਮੋਬਾਈਲ ਫ਼ੋਨ ਖੋਹ ਕੇ ਭੱਜਣ ਵਾਲੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।