ਖੇਤਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਗਰਿੱਡ ਅੱਗੇ ਧਰਨਾ
ਬਰੇਟਾ, 4 ਸਤੰਬਰ (ਜੀਵਨ ਸ਼ਰਮਾ)- ਖੇਤਾਂ ਨੂੰ ਮਿਲਣ ਵਾਲੀ ਬਿਜਲੀ ਦੀ ਸਪਲਾਈ ਵਿੱਚ ਲੱਗ ਰਹੇ ਵੱਡੇ ਵੱਡੇ ਕੱਟਾਂ ਦੇ ਰੋਸ ਵਜੋਂ ਪਿੰਡ ਧਰਮਪੁਰਾ, ਕੁੱਲਰੀਆਂ, ਮੰਡੇਰ ਦੇ ਕਿਸਾਨਾਂ ਵਲੋਂ ਕੁੱਲਰੀਆਂ ਬਿਜਲੀ ਗਰਿੱਡ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਨੂੰ ਸਿਰਫ਼ 4 ਘੰਟੇ ਹੀ ਬਿਜਲੀ ਦੀ ਸਪਲਾਈ ਮਿਲ ਰਹੀ ਹੈ, ਜਿਸ ਕਰ ਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ।
ਬਰੇਟਾ, 4 ਸਤੰਬਰ (ਜੀਵਨ ਸ਼ਰਮਾ)- ਖੇਤਾਂ ਨੂੰ ਮਿਲਣ ਵਾਲੀ ਬਿਜਲੀ ਦੀ ਸਪਲਾਈ ਵਿੱਚ ਲੱਗ ਰਹੇ ਵੱਡੇ ਵੱਡੇ ਕੱਟਾਂ ਦੇ ਰੋਸ ਵਜੋਂ ਪਿੰਡ ਧਰਮਪੁਰਾ, ਕੁੱਲਰੀਆਂ, ਮੰਡੇਰ ਦੇ ਕਿਸਾਨਾਂ ਵਲੋਂ ਕੁੱਲਰੀਆਂ ਬਿਜਲੀ ਗਰਿੱਡ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਨੂੰ ਸਿਰਫ਼ 4 ਘੰਟੇ ਹੀ ਬਿਜਲੀ ਦੀ ਸਪਲਾਈ ਮਿਲ ਰਹੀ ਹੈ, ਜਿਸ ਕਰ ਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਇੱਥੋਂ ਤੱਕ ਕਿ ਹਰੇ-ਚਾਰੇ ਤੇ ਹੋਰ ਫ਼ਸਲਾਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਖੇਤਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਸਰੇ ਪਾਸੇ ਸਿਰਫ਼ 4 ਘੰਟੇ ਹੀ ਬਿਜਲੀ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪੂਰਾ ਪਾਣੀ ਨਾ ਮਿਲਣ ਕਾਰਨ ਝੋਨੇ ਦੇ ਝਾੜ ਵਿੱਚ ਵੱਡੀ ਕਟੌਤੀ ਹੋਵੇਗੀ ਕਿਉਂਕਿ ਝੋਨੇ ਦੀ ਫ਼ਸਲ ਪੱਕਣ ’ਤੇ ਆਈ ਹੋਈ ਹੈ। ਇੱਥੋਂ ਤੱਕ ਕੇ ਘਰਾਂ ਵਾਲੀ ਸਪਲਾਈ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਪਲਾਈ ’ਚ ਸੁਧਾਰ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਕਾਲਾ ਧਰਮਪੁਰਾ, ਓਮ ਪ੍ਰਕਾਸ਼ ਕੁੱਲਰੀਆਂ, ਸੁਖਪਾਲ ਸਿੰਘ ਧਰਮਪੁਰਾ, ਮਨਪ੍ਰੀਤ ਸਿੰਘ, ਕੋਕਾ ਸ਼ਰਮਾ, ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।