12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ ਵਲੋਂ ਸੀ.ਐਸ.ਆਰ. ਤਹਿਤ ਅਕਾਲ ਯੂਨੀਵਰਸਿਟੀ ਨੂੰ ਕੰਪਿਊਟਰ ਸਿਸਟਮ ਅਤੇ ਯੂ.ਪੀ.ਐਸ. ਭੇਟ-ਡਿਜ਼ੀਟਲ ਲਰਨਿੰਗ ਲੈਬ ਦਾ ਉਦਘਾਟਨ

ਤਲਵੰਡੀ ਸਾਬੋ, 11 ਸਤੰਬਰ (ਰਣਜੀਤ ਸਿੰਘ ਰਾਜੂ)-ਭਾਰਤ ਸਰਕਾਰ ਦੀ ਮੋਹਰੀ ਖਾਦ ਕੰਪਨੀ ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ ਬਠਿੰਡਾ ਯੂਨਿਟ ਵਲੋਂ ਅੱਜ ਆਪਣੀ ਸੀ. ਐਸ.

ਲਰਨਿੰਗ ਲੈਬ ਦਾ ਰਸਮੀ ਉਦਘਾਟਨ ਕਰਦੇ ਐਨ ਐਫ ਐਲ ਦੇ ਕਾ. ਨਿਰਦੇਸ਼ਕ। ਤਸਵੀਰ: ਰਾਜੂ 12-09-2026
ਤਲਵੰਡੀ ਸਾਬੋ, 11 ਸਤੰਬਰ (ਰਣਜੀਤ ਸਿੰਘ ਰਾਜੂ)-ਭਾਰਤ ਸਰਕਾਰ ਦੀ ਮੋਹਰੀ ਖਾਦ ਕੰਪਨੀ ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ ਬਠਿੰਡਾ ਯੂਨਿਟ ਵਲੋਂ ਅੱਜ ਆਪਣੀ ਸੀ.ਐਸ.ਆਰ ਸਕੀਮ ਤਹਿਤ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਨੂੰ ਕੰਪਿਊਟਰ ਸਿਸਟਮ ਅਤੇ ਯੂ.ਪੀ.ਐਸ. ਸੌਂਪੇ ਗਏ।ਯੂੂਨੀਵਰਸਿਟੀ ਕੈਂਪਸ ਵਿਚ ਇਨ੍ਹਾਂ ਕੰਪਿਊਟਰੀ ਉਪਕਰਨਾਂ ਸਦਕਾ ਸਥਾਪਤ ਕੀਤੀ ਗਈ ਇਕ ‘ਡਿਜ਼ੀਟਲ ਲਰਨਿੰਗ ਲੈਬ’ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਐਨ. ਐਫ. ਐਲ. ਵਲੋਂ ਦਿੱਤੇ ਸਹਿਯੋਗ ਵਿਚ 24 ਕੰਪਿਊਟਰ ਸਿਸਟਮ ਅਤੇ 01 ਯੂ.ਪੀ.ਐਸ. ਸ਼ਾਮਲ ਹੈ, ਜੋਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵਰਤੋਂ ਲਈ ਇਕ ਵਿਸ਼ੇਸ਼ ਲੈਬ ਵਿਚ ਸਥਾਪਿਤ ਕੀਤੇ ਗਏ ਹਨ । ਮੁੱਖ ਮਹਿਮਾਨ ਬੱਤਰਾ ਨੇ ਰਸਮੀ ਤੌਰ ’ਤੇ ਰਿਬਨ ਕੱਟ ਕੇ ਡਿਜ਼ੀਟਲ ਲਰਨਿੰਗ ਲੈਬ ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ ਆਪਣੀ ਸੀ.ਐਸ.ਆਰ ਵਚਨਬੱਧਤਾ ਨੂੰ ਆਪਣਾ ਫ਼ਰਜ਼ ਮੰਨਦੀ ਹੈ ਅਤੇ ਉਕਤ ਲਰਨਿੰਗ ਲੈਬ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗੀ। ਅਕਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਗੁਰਮੇਲ ਸਿੰਘ ਨੇ ਸੰਬੋਧਨ ਕਰਦਿਆਂ ਐਨ.ਐਫ.ਐਲ. ਬਠਿੰਡਾ ਯੂਨਿਟ ਦਾ ਬਹੁਮੁੱਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇਸ ਸਹੂਲਤ ਦੀ ਸੰਪੂਰਨ ਅਤੇ ਸਾਰਥਕ ਵਰਤੋਂ ਕੀਤੀ ਜਾਵੇਗੀ। ਐਨ ਐਫ ਐਲ ਦੇ ਵਫ਼ਦ ਵਿਚ ਸੰਧਿਆ ਬੱਤਰਾ ਜਨਰਲ ਮੈਨੇਜਰ, ਸੁਰਿੰਦਰ ਬਗਾਰੀਆ ਚੀਫ਼ ਮੈਨੇਜਰ, ਹੇਮੰਤ ਗੁਪਤਾ ਚੀਫ਼ ਮੈਨੇਜਰ ਅਤੇ ਮਯੰਕ ਸ਼ਰਮਾ, ਡਿਪਟੀ ਮੈਨੇਜਰ ਸ਼ਾਮਲ ਸਨ। ਉਪ ਕੁਲਪਤੀ ਅਤੇ ਡੀਨ (ਅਕਾਦਮਿਕ ਮਾਮਲੇ) ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਵਲੋਂ ਇਸ ਸਮਾਗਮ ਵਿਚ ਰਜਿਸਟਰਾਰ ਸਵਰਨ ਸਿੰਘ ਡੀਨ ਅਕਾਦਮਿਕ ਮਾਮਲੇ, ਮੇਜਰ ਜਨਰਲ (ਸੇਵਾਮੁਕਤ) ਜੀ. ਐਸ. ਲਾਂਬਾ, ਡੀਨ ਵਿਦਿਆਰਥੀ ਭਲਾਈ ਡਾ: ਜਨਪ੍ਰੀਤ ਸਿੰਘ ਅਤੇ ਡੀਨ ਐਲੂਮਨੀ ਡਾ: ਸੰਦੀਪ ਸਿੰਘ ਸਮੇਤ ਵਿਭਾਗਾਂ ਦੇ ਮੁਖੀ, ਵਿਭਾਗੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਹੋਏ। ਅੰਤ ’ਤੇ ਯੂਨੀਵਰਸਿਟੀ ਵਲੋਂ ਰਸਮੀ ਤੌਰ ’ਤੇ ਧੰਨਵਾਦੀ ਮਤਾ ਡਾ. ਉਪਿੰਦਰ ਕੌਰ, ਵਿਭਾਗ-ਮੁਖੀ ਕੰਪਿਊਟਰ ਸਾਇੰਸ ਅਤੇ ਇੰਜੀਅਰਨਿੰਗ ਦੁਆਰਾ ਪੇਸ਼ ਕੀਤਾ ਗਿਆ।
ਪਿਛਲੀ ਖ਼ਬਰ ਬਾਬਾ ਮੋਨੀ ਜੀ ਕਾਲਜ ਦੇ ਐਮ. ਡੀ. ਲਖਵੀਰ ਸਿੰਘ ਸਿੱਧੂ ਦੇ ਦਿਹਾਂਤ ’ਤੇ ਦੁੱਖ ਸਾਂਝਾ ਅਗਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।