12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਰੂ ਨਾਨਕ ਕਾਲਜ ਬੁਢਲਾਡਾ ਦੀ ਵਿਦਿਆਰਥਣ ਨੇ ਪਾਸ ਕੀਤੀ ਜੇ.ਆਰ.ਐੱਫ. ਦੀ ਪ੍ਰੀਖਿਆ

ਬੁਢਲਾਡਾ, 11 ਸਤੰਬਰ (ਸਵਰਨ ਸਿੰਘ ਰਾਹੀ)- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ.

ਅਜੀਤ ਡੈਸਕ 12-09-2026
ਬੁਢਲਾਡਾ, 11 ਸਤੰਬਰ (ਸਵਰਨ ਸਿੰਘ ਰਾਹੀ)- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਵਲੋਂ ਐਲਾਨੇ ਗਏ ਨੈੱਟ/ਜੇ.ਆਰ.ਐੱਫ. ਦੇ ਨਤੀਜਿਆਂ ’ਚ ਸਥਾਨਕ ਗੁਰੂ ਨਾਨਕ ਕਾਲਜ ਦੀ ਵਿਦਿਆਰਥਣ ਨੇ ਇਹ ਪ੍ਰੀਖਿਆ ਪਾਸ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਦੀ ਵਿਦਿਆਰਥਣ ਦੁਪਿੰਦਰ ਕੌਰ ਨੇ ਨਤੀਜਿਆਂ ’ਚ 300 ਚੋਂ 212 (99.89 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਪੱਧਰ ’ਤੇ ਪਹਿਲੇ 5 ਸਥਾਨਾਂ ’ਚ ਆਪਣੀ ਥਾਂ ਬਣਾਈ ਹੈ। ਦੁਪਿੰਦਰ ਕੌਰ ਸੈਸ਼ਨ 2020-2022 ਦੌਰਾਨ ਐਮ.ਏ. ਪੰਜਾਬੀ ਦੀ ਵਿਦਿਆਰਥਣ ਰਹੀ ਅਤੇ ਉਸ ਨੇ ਦੋਵਾਂ ਸਾਲਾਂ ਦੌਰਾਨ ਕਾਲਜ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਯੂਨੀਵਰਸਿਟੀ ਵਲੋਂ 2021-22 ਦੌਰਾਨ ਕਰਵਾਏ ਗਏ ਜ਼ੋਨਲ ਅਤੇ ਅੰਤਰ-ਜੋਨਲ ਯੁਵਕ ਮੇਲੇ ਦੇ ਸਭਿਆਚਾਰਕ ਕੁਇਜ਼ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰ ਕੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਸਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਦਿਆਰਥਣ ਨੂੰ ਇਸ ਵੱਡੀ ਕਾਮਯਾਬੀ ’ਤੇ ਵਿਸ਼ੇਸ਼ ਵਧਾਈ ਦਿੱਤੀ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ, ਪੰਜਾਬੀ ਵਿਭਾਗ ਦੇ ਅਧਿਆਪਕ ਪ੍ਰੋ. ਜਗਪ੍ਰੀਤ ਕੌਰ, ਡਾ. ਬਲਜਿੰਦਰ ਕੌਰ, ਪ੍ਰੋ. ਸਪਰਨਜੀਤ ਕੌਰ, ਪ੍ਰੋ. ਬੀਰਪਾਲ ਕੌਰ, ਪ੍ਰੋ. ਸੁਖਜੀਤ ਕੌਰ, ਪ੍ਰੋ. ਸਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਲਵਾ ਕਾਲਜ ਬਠਿੰਡਾ ਵਲੋਂ 9/11 ਦੇ ਪੀੜਤਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਅਗਲੀ ਖ਼ਬਰ ਬਾਬਾ ਮੋਨੀ ਜੀ ਕਾਲਜ ਦੇ ਐਮ. ਡੀ. ਲਖਵੀਰ ਸਿੰਘ ਸਿੱਧੂ ਦੇ ਦਿਹਾਂਤ ’ਤੇ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।