13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐੱਨ.ਸੀ.ਸੀ. ਕੈਂਪ ਦੇ ਚੌਥੇ ਦਿਨ ਕੈਡਿਟਾਂ ਨੂੰ ਕੁਦਰਤੀ ਆਫ਼ਤ ਪ੍ਰਬੰਧਨ ਦੀ ਸਿਖਲਾਈ ਦਿੱਤੀ

ਬੁਢਲਾਡਾ, 12 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕੈਂਪ ਦੇ ਚੌਥੇ ਦਿਨ ਐੱਨ. ਡੀ.

ਅਜੀਤ ਡੈਸਕ 13-09-2026
ਬੁਢਲਾਡਾ, 12 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕੈਂਪ ਦੇ ਚੌਥੇ ਦਿਨ ਐੱਨ.ਡੀ.ਆਰ.ਐੱਫ. 7ਵੀਂ ਬਟਾਲੀਅਨ ਬਠਿੰਡਾ ਦੀ ਟੀਮ ਵਲੋਂ ਐੱਨ.ਸੀ.ਸੀ. ਕੈਡਿਟਾਂ ਨੂੰ ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਸੰਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਐੱਨ.ਡੀ.ਆਰ.ਐੱਫ. ਕਮਾਂਡਰ ਸੰਦੀਪ ਕੁਮਾਰ ਨੇ ਵੱਖ-ਵੱਖ ਆਫ਼ਤਾਂ ਦੌਰਾਨ ਅਪਣਾਏ ਜਾਣ ਵਾਲੇ ਸੁਰੱਖਿਆ ਉਪਾਅ, ਬਚਾਅ ਕਾਰਜਾਂ ਤੇ ਮੁੱਢਲੀ ਸਹਾਇਤਾ ਬਾਰੇ ਦੱਸਿਆ। ਐੱਨ.ਡੀ.ਆਰ.ਐੱਫ. ਟੀਮ ਵਲੋਂ ਵੱਖ-ਵੱਖ ਬਚਾਅ ਤਕਨੀਕਾਂ ਅਤੇ ਐਮਰਜੈਂਸੀ ਸਥਿਤੀਆਂ ’ਚ ਵਰਤੇ ਜਾਣ ਵਾਲੇ ਉਪਕਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਿੰਸੀਪਲ ਉਮੇਸ਼ ਗਰਗ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਵਿਹਾਰਕ ਸਿਖਲਾਈ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ- ਅਮਨ ਸਿੰਗਲਾ ਅਗਲੀ ਖ਼ਬਰ ਜੋਤੀ ਅਰੋੜਾ ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਚੁਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।