08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਤੰਦਰੁਸਤ ਸਮਾਜ ਦੀ ਸਿਰਜਣਾ ’ਚ ਸੰਤੁਲਿਤ ਖ਼ੁਰਾਕ ਦਾ ਅਹਿਮ ਰੋਲ- ਡਾ. ਸ਼ੈਲੀ ਅਰੋੜਾ

ਬਾਲਿਆਂਵਾਲੀ, 7 ਅਕਤੂਬਰ (ਕੁਲਦੀਪ ਮਤਵਾਲਾ)- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ.

ਕੈਂਪ ਦੌਰਾਨ ਲੋਕਾਂ ਨੂੰ ਸੰਤੁਲਿਤ ਖ਼ੁਰਾਕ ਸੰਬੰਧੀ ਲੋਕਾਂ ਸਬੰਧੀ ਜਾਗਰੂਕ ਕਰਦੇ ਹੋਏ ਮੈਡੀਕਲ ਅਫ਼ਸਰ ਡਾ.ਕਮਲਜੀਤ ਸਿੰਘ। ਤਸਵੀਰ: ਮਤਵਾਲਾ 08-10-2026
ਬਾਲਿਆਂਵਾਲੀ, 7 ਅਕਤੂਬਰ (ਕੁਲਦੀਪ ਮਤਵਾਲਾ)- ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਬਾਲਿਆਂਵਾਲੀ ਡਾ. ਸ਼ੈਲੀ ਅਰੋੜਾ ਦੀ ਅਗਵਾਈ ਚ ਸੀ.ਐਚ..ਸੀ.ਬਾਲਿਆਂਵਾਲੀ ਵਿਖੇ ਮਾਤ ਦਿਵਸ ਮੌਕੇ ਲੋਕਾਂ ਨੂੰ ਸੰਤੁਲਿਤ ਖ਼ੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸ਼ੈਲੀ ਅਰੋੜਾ ਨੇ ਕਿਹਾ ਕਿ ਤੰਦਰੁਸਤ ਸਰੀਰ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸੰਤੁਲਿਤ ਖ਼ੁਰਾਕ ਬਹੁਤ ਜ਼ਰੂਰੀ ਹੈ। ਰੋਜ਼ਾਨਾ ਭੋਜਨ ‘ਚ ਅਨਾਜ, ਦਾਲਾਂ, ਹਰੀਆਂ ਸਬਜ਼ੀਆਂ, ਫਲ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤਾਂ ਲਰੀ ਸੰਤੁਲਿਤ ਖ਼ੁਰਾਕ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੀ ਹੈ ਜਦਕਿ ਫਾਸਟ ਫੂਡ, ਤਲੇ ਹੋਏ ਖਾਣੇ ਅਤੇ ਵੱਧ ਚੀਨੀ ਜਾਂ ਨਮਕ ਵਾਲੇ ਪਦਾਰਥਾਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਡਾ. ਕਮਲਜੀਤ ਸਿੰਘ ਮੈਡੀਕਲ ਅਫ਼ਸਰ ਵਲੋਂ ਇਸ ਦੌਰਾਨ ਲੋਕਾਂ ਨੂੰ ਸਾਫ਼-ਸੁਥਰੇ ਭੋਜਨ, ਸੁਰੱਖਿਅਤ ਪੀਣ ਵਾਲੇ ਪਾਣੀ ਅਤੇ ਨਿਯਮਿਤ ਸਰੀਰਕ ਕਸਰਤ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਐਜੂਕੇਟਰ ਜਗਤਾਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਕੌਰ, ਡਾ.ਕਮਲਦੀਪ ਸਿੰਘ ਸੀ.ਐਚ.ਓ, ਰਵਿੰਦਰ ਕੌਰ ਨਰਸਿੰਗ ਸਿਸਟਰ, ਮਿਸ ਪੂਜਾ ਰਾਣੀ ਏ.ਐਨ.ਐਮ., ਸ਼ਿੰਦਰਪਾਲ ਕੌਰ ਆਸ਼ਾ ਫੈਸੀਲੀਟੇਟਰ, ਆਸ਼ਾ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ’ਚ ‘ਡੋਰ ਟੂ ਡੋਰ’ ਮੁਹਿੰਮ ਦਾ ਆਗਾਜ਼, 100 ਘਰਾਂ ’ਚ ਲਈ ਫੀਡਬੈਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।