ਮਾਨਸਾ, 7 ਅਕਤੂਬਰ (ਸ.ਰਿ.)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੀ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ 14 ਅਕਤੂਬਰ ਨੂੰ ਸਵੇਰੇ 11 ਵਜੇ ਸਥਾਨਕ ਬਾਲ ਭਵਨ ਵਿਖੇ ਹੋਵੇਗੀ। ਜ਼ਿਲ੍ਹਾ ਕੋ-ਕਨਵੀਨਰ ਕਾ. ਸਾਧੂ ਸਿੰਘ ਰਾਮਾਨੰਦੀ ਤੇ ਸੀਨੀਅਰ ਆਗੂ ਕਾ. ਸਿੰਘ ਬਾਜੇਵਾਲਾ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਕਾ. ਚੰਦਰ ਸੇਖਰ, ਜਨਰਲ ਸਕੱਤਰ ਕਾ. ਮਹਾ ਸਿੰਘ ਰੋੜੀ ਤੇ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਸੰਬੋਧਨ ਕਰਨਗੇ।