ਵਿਧਾਇਕਾ ਦਾ ਉੱਦਮ ਤੇ ਐੱਸ. ਐੱਮ. ਓ. ਦੇ ਯਤਨ ਲਿਆਏ ਰੰਗ 10 ਵਰ੍ਹਿਆਂ ਬਾਅਦ ਫਿਰ ਸ਼ੁਰੂ ਹੋਇਆ ਨਸ਼ਾ ਮੁਕਤੀ ਕੇਂਦਰ, ਵਿਧਾਇਕਾ ਬਲਜਿੰਦਰ ਕੌਰ ਨੇ ਕੀਤਾ ਰਸਮੀ ਉਦਘਾਟਨ
ਤਲਵੰਡੀ ਸਾਬੋ, 9 ਅਕਤੂਬਰ (ਰਣਜੀਤ ਸਿੰਘ ਰਾਜੂ, ਰਵਜੋਤ ਰਾਹੀ)- ਪਿਛਲੇ ਕਰੀਬ 10 ਵਰ੍ਹਿਆਂ ਤੋਂ ਵੀਰਾਨ ਪਿਆ ਸਬ ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਚਲਾ ਨਸ਼ਾ ਮੁਕਤੀ ਕੇਂਦਰ ਆਖ਼ਿਰਕਾਰ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਵਿਸ਼ੇਸ਼ ਉੱਦਮ ਅਤੇ ਸਿਵਲ ਹਸਪਤਾਲ ਦੇ ਐੱਸ. ਐੱਮ.
ਰ
ਰੀਬਨ ਕੱਟ ਕੇ ਨਸ਼ਾ ਮੁਕਤੀ ਕੇਂਦਰ ਨੂੰ ਮੁੜ ਸ਼ੁਰੂ ਕਰਦੇ ਹੋਏ ਵਿਧਾਇਕਾ ਬਲਜਿੰਦਰ ਕੌਰ।
10-10-2026
ਤਲਵੰਡੀ ਸਾਬੋ, 9 ਅਕਤੂਬਰ (ਰਣਜੀਤ ਸਿੰਘ ਰਾਜੂ, ਰਵਜੋਤ ਰਾਹੀ)- ਪਿਛਲੇ ਕਰੀਬ 10 ਵਰ੍ਹਿਆਂ ਤੋਂ ਵੀਰਾਨ ਪਿਆ ਸਬ ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਚਲਾ ਨਸ਼ਾ ਮੁਕਤੀ ਕੇਂਦਰ ਆਖ਼ਿਰਕਾਰ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਵਿਸ਼ੇਸ਼ ਉੱਦਮ ਅਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ.ਰਵੀਕਾਂਤ ਗੁਪਤਾ ਦੇ ਅਣਥੱਕ ਯਤਨਾਂ ਸਦਕਾ ਅੱਜ ਫਿਰ ਤੋਂ ਸ਼ੁਰੂ ਹੋ ਗਿਆ। ਦੱਸਣਯੋਗ ਹੈ ਕਿ 2014 ਚ ਬਣ ਕੇ ਤਿਆਰ ਹੋਏ ਨਸ਼ਾ ਮੁਕਤੀ ਕੇਂਦਰ ‘ਚ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਦਾਖਿਲ ਕਰਕੇ ਇਲਾਜ ਕੀਤਾ ਜਾਂਦਾ ਸੀ ਪ੍ਰੰਤੂ 2016 ਚ ਇਹ ਬੰਦ ਹੋਣਾ ਸ਼ੁਰੂ ਹੋ ਗਿਆ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੇਂਦਰ ਦੀ ਇਮਾਰਤ ਪਿਛਲੇ ਕਰੀਬ 10 ਵਰ੍ਹਿਆਂ ਤੋਂ ਵੀਰਾਨ ਪਈ ਸੀ। ਪਿਛਲੇ ਸਮੇਂ ‘ਚ ਹਸਪਤਾਲ ਚ ਬਤੌਰ ਐੱਸ.ਐੱਮ.ਓ ਤਾਇਨਾਤ ਹੋਏ ਡਾ.ਰਵੀਕਾਂਤ ਗੁਪਤਾ ਨੇ ਇਸ ਨੂੰ ਮੁੜ ਚਾਲੂ ਕਰਨ ਦੇ ਯਤਨ ਆਰੰਭੇ ਅਤੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਸਹਿਮਤੀ ਉਪਰੰਤ ਉਨ੍ਹਾਂ ਨੇ ਵਿਭਾਗੀ ਪ੍ਰਕ੍ਰਿਆ ਆਰੰਭੀ । ਸਰਕਾਰ ਪੱਧਰ ਤੇ ਹਲਕਾ ਵਿਧਾਇਕਾ ਵਲੋਂ ਕੀਤੀ ਪੈਰਵਾਈ ਸਦਕਾ ਆਖਿਰ ਨਸ਼ਾ ਛੁਡਾਊ ਕੇਂਦਰ ਮੁੜ ਚਾਲੂ ਕਰਨ ਦੀ ਪ੍ਰਵਾਨਗੀ ਮਿਲ ਗਈ।ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਵਿਧਾਇਕਾ ਬਲਜਿੰਦਰ ਕੌਰ ਨੇ ਰੀਬਨ ਕੱਟ ਕੇ ਨਸ਼ਾ ਮੁਕਤੀ ਕੇਂਦਰ ਨੂੰ ਰਸਮੀ ਮੁੜ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਕੇਵਲ ‘ਆਪ ’ ਸਰਕਾਰ ਨਸ਼ੇ ਨੂੰ ਮੁੱਢੋਂ ਖ਼ਤਮ ਕਰਨ ਲਈ ਸੰਜੀਦਾ ਹੈ ਕਿਉਂਕਿ ਪਿਛਲੇ ਸਮੇਂ ‘ਚ ਤਾਂ ਇਸ ਕੇਂਦਰ ਦੀ ਮੁੜ ਬਹਾਲੀ ਲਈ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਉਨ੍ਹਾਂ ਨਸ਼ਾ ਛੱਡਣ ਵਾਲਿਆਂ ਨੂੰ ਹਰ ਸਹਿਯੋਗ ਦਾ ਭਰੋਸਾ ਵੀ ਦਿੱਤਾ। ਉੱਧਰ ਡਾ.ਰਵੀਕਾਂਤ ਨੇ ਕਿਹਾ ਕਿ ਕੇਂਦਰ ਮੁੜ ਸ਼ੁਰੂ ਹੋਣ ਨਾਲ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਸਹੀ ਇਲਾਜ ਤੇ ਮਾਰਗਦਰਸ਼ਨ ਮਿਲ ਸਕੇਗਾ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਸਾਂਝੀ ਮੁਹਿੰਮ ਲਈ ਲੋਕਾਂ ਤੋਂ ਵੀ ਸਹਿਯੋਗ ਮੰਗਿਆ। ਨਸ਼ਾ ਮੁਕਤੀ ਕੇਂਦਰ ਦੀ ਮੁੜ ਆਰੰਭਤਾ ਮੌਕੇ ਐੱਸ.ਡੀ.ਐੱਮ ਤਲਵੰਡੀ ਸਾਬੋ ਵੀਰਪਾਲ ਕੌਰ, ਸਿਵਲ ਸਰਜਨ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਮਹਿਲਾ ਕਮਿਸ਼ਨ ਮੈਂਬਰ ਜਸਵਿੰਦਰ ਕੌਰ ਤੇ ਹਸਪਤਾਲ ਸਟਾਫ਼ ਮੌਜੂਦ ਸੀ।