16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਤਿੰਨ ਘੰਟੇ ਪਏ ਮੀਂਹ ਨੇ ਬੋਹਾ ਨੂੰ ਹਰ ਪਾਸਿਓਂ ਪਾਣੀ ’ਚ ਡੋਬਿਆ ਵਾਰਡ ਨੰ: 11 ਸਮੇਤ ਕਈ ਥਾਵਾਂ ’ਤੇ ਪਾਣੀ ਘਰਾਂ ’ਚ ਦਾਖਲ ਹੋਇਆ

ਬੋਹਾ, 15 ਅਕਤੂਬਰ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਸਵੇਰੇ 5 ਵਜੇ ਸ਼ੁਰੂ ਹੋਏ ਮੀਂਹ ਨਾਲ ਕਸਬੇ ਦੇ ਸਾਰੇ ਵਾਰਡਾਂ ’ਚ ਪਾਣੀ ਭਰ ਗਿਆ। ਇਹ ਬਾਰਿਸ਼ 3 ਘੰਟੇ ਤੱਕ ਪੈਂਦੀ ਰਹੀ।

ਅਜੀਤ ਡੈਸਕ 16-10-2026
ਬੋਹਾ, 15 ਅਕਤੂਬਰ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਸਵੇਰੇ 5 ਵਜੇ ਸ਼ੁਰੂ ਹੋਏ ਮੀਂਹ ਨਾਲ ਕਸਬੇ ਦੇ ਸਾਰੇ ਵਾਰਡਾਂ ’ਚ ਪਾਣੀ ਭਰ ਗਿਆ। ਇਹ ਬਾਰਿਸ਼ 3 ਘੰਟੇ ਤੱਕ ਪੈਂਦੀ ਰਹੀ। ਵਾਰਡ ਨੰਬਰ 11 ਸਮੇਤ ਮਾਡਲ ਟਾਊਨ, ਨਰਾਇਣ ਵਾਲੀ ਗਲੀ ਸਮੇਤ ਪੁਰਾਣੇ ਹਸਪਤਾਲ ਵਾਲੀ ਗਲੀ, ਧਰਮਸ਼ਾਲਾ ਅਤੇ ਬੋਹਾ ਦੇ ਮੰਦਰਾਂ ਵਾਲੀ ਗਲੀ ਵਿਚਲੇ 50 ਤੋਂ ਵੱਧ ਘਰਾਂ ’ਚ ਪਾਣੀ ਦਾਖਲ ਹੋ ਗਿਆ। ਵਾਰਡ ਨੰ: 11 ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਸਮੇਂ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਸਮੇਂ ਕਸਬੇ ਦੇ ਲੋਕਾਂ ਨੇ ਗੰਦੇ ਪਾਣੀ ਦੇ ਨਿਕਾਸ ਅਤੇ ਪੀਣ ਵਾਲੇ ਪਾਣੀ ਨੂੰ ਮੁਹੱਈਆ ਕਰਵਾਉਣ ਲਈ ਸ਼ਰਤ ਦੇ ਰੂਪ ’ਚ ਵੋਟਾਂ ਪਾਈਆਂ ਸਨ ਪਰ ਵੋਟਾਂ ਤੋਂ ਬਾਅਦ ਖੁੱਲ੍ਹ ਕੇ ਮੀਂਹ ਨਾ ਪੈਣ ਕਾਰਨ ਪਾਣੀ ਦਾ ਮਸਲਾ ਦਬਿਆ ਰਿਹਾ ਪ੍ਰੰਤੂ ਅੱਜ ਪਈ ਬਾਰਸ਼ ਕਾਰਨ ਚਾਰੇ ਪਾਸੇ ਪਾਣੀ ਖੜ੍ਹ ਗਿਆ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗੁਰਦੁਆਰਾ ਗਾਦੜ ਪੱਤੀ ਬੋਹਾ ਕੋਲ ਦਾ ਛੱਡ ਉੱਪਰ ਤੱਕ ਭਰ ਗਿਆ। ਮਾਡਲ ਟਾਊਨ ਦੇ ਚੁਰਸਤੇ, ਪ੍ਰੈੱਸ ਚੌਂਕ ਤੋਂ ਗਾਦੜਾਂ ਦੇ ਘਰਾਂ ਅਤੇ ਗਲੀਆਂ ’ਚ ਭਾਰੀ ਮਾਤਰਾਂ ’ਚ ਪਾਣੀ ਭਰ ਗਿਆ। ਫ਼ੌਜੀ ਗੇਟ ਵਾਲਾ ਅੱਡਾ ਅਤੇ ਨ ਜ਼ਦੀਕੀ ਘਰਾਂ ਦੇ ਲੋਕਾਂ ਨੇ ਕਿਹਾ ਕਿ ਨਗਰ ਪੰਚਾਇਤ ਵਲੋਂ ਪਾਣੀ ਦੇ ਨਿਕਾਸ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਸਗੋਂ ਸਫ਼ਾਈ ਸੇਵਕਾਂ ਨੂੰ ਆਪੋ ਆਪਣੇ ਵਾਰਡਾਂ ’ਚ ਭੇਜ ਕੇ ਸਫ਼ਾਈ ਕਰਵਾਈ ਜਾ ਰਹੀ ਹੈ। ਪੀਣ ਵਾਲਾ ਪਾਣੀ ਭਾਵੇਂ ਨਹਿਰੀ ਪਾਣੀ ’ਚੋਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਵੱਖ-ਵੱਖ ਥਾਵਾਂ ’ਤੇ ਸੀਵਰੇਜ ਬੰਦ ਹੋਣ ਕਾਰਨ ਅਤੇ ਜਲ ਘਰ ਦੀਆਂ ਟੂਟੀਆਂ ਲੀਕ ਹੋਣ ਕਾਰਨ ਪਹਿਲਾਂ ਵਾਂਗ ਹੀ ਸਮੱਸਿਆ ਆ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਇੱਥੋਂ ਦੇ ਈ.ਓ. ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਬੋਹਾ ’ਚ ਜਲ ਵਿਵਸਥਾ ਠੀਕ ਕਰਨ।
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਦਾ ਕੌੜਾ ਸੱਚ, ਸਰਕਾਰ ਵਲੋਂ ਫ਼ੀਸਾਂ ’ਚ ਵਾਧਾ * ਗ਼ਰੀਬ ਮਾਪਿਆਂ ’ਤੇ ਆਰਥਿਕ ਬੋਝ * ਫ਼ੀਸਾਂ ’ਚ ਵਾਧਾ ਤੁਰ... ਅਗਲੀ ਖ਼ਬਰ ਬਾਰਿਸ਼ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿਛੀ ਝੋਨੇ ਦੀ ਕਟਾਈ ’ਤੇ ਖ਼ਰੀਦ ਹੋਈ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।