02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਦੇ ਪਿੰਡਾਂ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਹੈ- ਬਣਾਂਵਾਲੀ

ਜੌੜਕੀਆਂ, 1 ਨਵੰਬਰ (ਲਕਵਿੰਦਰ ਸ਼ਰਮਾ)- ਆਮ ਆਦਮੀ ਪਾਰਟੀ ਹਲਕਾ ਸਰਦੂਲਗੜ੍ਹ ਤੋਂ ਮੁੜ ਐਲਾਨੇ ਉਮੀਦਵਾਰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਸਮਰਥਕਾਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਉੱਥੇ ਵਿਸ਼ਵਾਸ਼ ਪ੍ਰਗਟਾਇਆ ਕਿ ਹਲਕੇ ਦੇ ਪਿਛਲੇ ਸਮੇਂ ’ਚ ਕੀਤੇ ਵਿਕਾਸ ’ਤੇ ਲੋਕ ਮੋਹਰ ਲਗਾ ਕੇ ਉਨ੍ਹਾਂ ਨੂੰ ਮੁੜ ਵਿਧਾਨ ਸਭਾ ਪਹੁੰਚਾਉਣਗੇ ਅਤੇ ਸੂਬੇ ’ਚ ਵੀ ‘ਆਪ’ ਦੀ ਸਰਕਾਰ ਬਣੇਗੀ। ਉਨ੍ਹਾਂ ਝੋਟਾ ਹੱਤਿਆ ਮਾਮਲੇ ’ਚ ਮਾਨਸਾ ਵਿਖੇ ਲਗਾਏ ਧਰਨੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਈ ਹੱਤਿਆ ਨਿੰਦਣਯੋਗ ਹੈ।

ਅਜੀਤ ਡੈਸਕ 02-11-2026
ਜੌੜਕੀਆਂ, 1 ਨਵੰਬਰ (ਲਕਵਿੰਦਰ ਸ਼ਰਮਾ)- ਆਮ ਆਦਮੀ ਪਾਰਟੀ ਹਲਕਾ ਸਰਦੂਲਗੜ੍ਹ ਤੋਂ ਮੁੜ ਐਲਾਨੇ ਉਮੀਦਵਾਰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਸਮਰਥਕਾਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਉੱਥੇ ਵਿਸ਼ਵਾਸ਼ ਪ੍ਰਗਟਾਇਆ ਕਿ ਹਲਕੇ ਦੇ ਪਿਛਲੇ ਸਮੇਂ ’ਚ ਕੀਤੇ ਵਿਕਾਸ ’ਤੇ ਲੋਕ ਮੋਹਰ ਲਗਾ ਕੇ ਉਨ੍ਹਾਂ ਨੂੰ ਮੁੜ ਵਿਧਾਨ ਸਭਾ ਪਹੁੰਚਾਉਣਗੇ ਅਤੇ ਸੂਬੇ ’ਚ ਵੀ ‘ਆਪ’ ਦੀ ਸਰਕਾਰ ਬਣੇਗੀ। ਉਨ੍ਹਾਂ ਝੋਟਾ ਹੱਤਿਆ ਮਾਮਲੇ ’ਚ ਮਾਨਸਾ ਵਿਖੇ ਲਗਾਏ ਧਰਨੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਈ ਹੱਤਿਆ ਨਿੰਦਣਯੋਗ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਧਰਨਾਕਾਰੀਆਂ ਦੀਆਂ 14 ਮੰਗਾਂ ’ਚੋਂ 12 ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਦਲਜੀਤ ਸਿੰਘ ਭੰਮੇ ਕਲਾਂ ਦੀ ਮੌਤ ਕਾਰ ਸਵਾਰਾਂ ਵਲੋਂ ਕੁੱਟਣ ਕਰ ਕੇ ਹੋਈ ਹੈ, ਜਿਸ ਦੀ ਵੀਡੀਓ ਵੀ ਉਨ੍ਹਾਂ ਕੋਲ ਆ ਚੁੱਕੀ ਹੈ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਮੀਤ ਸਿੰਘ ਫੱਤਾ, ਹਲਕਾ ਸੰਗਠਨ ਇੰਚਾਰਜ ਸਰਪੰਚ ਰਜਿੰਦਰ ਸਿੰਘ ਦਸੌਂਦੀਆ, ਸਰਪੰਚ ਸੋਨੀ ਨੰਗਲ ਖੁਰਦ, ਸੁਖਜਿੰਦਰ ਸਿੰਘ ਬੱਗੀ ਸਰਪੰਚ ਬਹਿਣੀਵਾਲ, ਸੱਤਪਾਲ ਸਰਪੰਚ ਝੰਡਾ, ਕੌਂਸਲਰ ਬਿਰਸਾ ਸਿੰਘ, ਕੋਆਪਰੇਟਿਵ ਬੈਂਕ ਝੁਨੀਰ ਦੇ ਉਪ ਚੇਅਰਮੈਨ ਗੁਰਸੇਵਕ ਸਿੰਘ, ਸਰਪੰਚ ਬੱਬਰ ਸਿੰਘ, ਨਵਿੰਦਰ ਸਿੰਘ ਐਮ.ਸੀ., ਪੰਕਜ ਕੁਮਾਰ ਸਰਦੂਲਗੜ੍ਹ, ਰਾਏ ਸਿੰਘ ਕਾਹਨੇਵਾਲ ਚੇਅਰਮੈਨ ਮਾਰਕੀਟ ਕਮੇਟੀ, ਡਾ. ਨੈਬ ਸਿੰਘ ਤਲਵੰਡੀ, ਸਰਪੰਚ ਜਗਸੀਰ ਸਿੰਘ ਜੌੜਕੀਆਂ ਸਮੇਤ ਹਲਕੇ ਦੇ ਪੰਚ ਸਰਪੰਚ ਪਾਰਟੀ ਵਰਕਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੀਵੀਆਂ 11 ਕੇਵੀ ਬਿਜਲੀ ਤਾਰਾਂ ਨਾਲ ਟਕਰਾਉਣ ਕਾਰਨ ਪਰਾਲੀ ਦੇ ਟਰਾਲੇ ਨੂੰ ਲੱਗੀ ਅੱਗ, 80 ਹਜ਼ਾਰ ਦਾ ਨੁਕਸਾਨ ਅਗਲੀ ਖ਼ਬਰ ਡਾਇਟ ਦੇ ਨੁਮਾਇੰਦੇ ਨੇ ਰਾਸ਼ਟਰੀ ਸੰਮੇਲਨ ਵਿਚ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।