04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦਾ ਐਨਲਾਈਟੈਂਡ ਕਾਲਜ ’ਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਸੈਮੀਨਾਰ ਕਰਵਾਇਆ

ਸਰਦੂਲਗੜ੍ਹ/ਝੁਨੀਰ, 3 ਨਵੰਬਰ (ਅਰੋੜਾ/ਸਿੰਗਲਾ)- ਦਾ ਐਨਲਾਈਟੈਂਡ ਡਿਗਰੀ ਕਾਲਜ ਝੁਨੀਰ ਵਿਖੇ ਜ਼ਿਲ੍ਹਾ ਪੱਧਰੀ ‘ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ-2027’ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ‘ਯੂਥ ਪਾਰਲੀਮੈਂਟ-2027’ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ‘ਇਕ ਦੇਸ਼ ਅਤੇ ਇੱਕ ਚੋਣ’ ਵਿਸ਼ੇ ’ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 04-11-2026
ਸਰਦੂਲਗੜ੍ਹ/ਝੁਨੀਰ, 3 ਨਵੰਬਰ (ਅਰੋੜਾ/ਸਿੰਗਲਾ)- ਦਾ ਐਨਲਾਈਟੈਂਡ ਡਿਗਰੀ ਕਾਲਜ ਝੁਨੀਰ ਵਿਖੇ ਜ਼ਿਲ੍ਹਾ ਪੱਧਰੀ ‘ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ-2027’ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ‘ਯੂਥ ਪਾਰਲੀਮੈਂਟ-2027’ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ‘ਇਕ ਦੇਸ਼ ਅਤੇ ਇੱਕ ਚੋਣ’ ਵਿਸ਼ੇ ’ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਟਰਾਫ਼ੀਆਂ ਤੇ ਸਰਟੀਫਿਕੇਟ ਦੇ ਕੇ ਅੱਗੇ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ। ਜੱਜਮੈਂਟ ਦੀ ਭੂਮਿਕਾ ਸਹਾਇਕ ਪ੍ਰੋ. ਕੁਲਦੀਪ ਸਿੰਘ ਅਤੇ ਸਹਾਇਕ ਪ੍ਰੋ. ਸੁਸ਼ਮਾ ਰਾਣੀ ਨੇ ਨਿਭਾਈ। ਡਿਗਰੀ ਕਾਲਜ ਦੇ ਇੰਚਾਰਜ ਸਹਾਇਕ ਪ੍ਰੋ. ਗੁਰਦੀਪ ਸਿੰਘ ਨੇ ‘ਇੱਕ ਦੇਸ਼ ਅਤੇ ਇਕ ਚੋਣ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਰਜਿੰਦਰ ਕੁਮਾਰ, ਸਹਾਇਕ ਪ੍ਰੋ. ਅਮਨਦੀਪ ਸਿੰਘ, ਸਹਾਇਕ ਪ੍ਰੋ. ਜਗਤਾਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 3 ਵਿਧਾਇਕਾਂ ਦਾ ਭਾਜਪਾ ’ਚ ਸ਼ਾਮਿਲ ਹੋਣਾ ‘ਆਪ’ ਨੂੰ ਵੱਡਾ ਝਟਕਾ-ਭਾਜਪਾ ਆਗੂ ਅਗਲੀ ਖ਼ਬਰ ਕਿਸਾਨਾਂ ਵਲੋਂ ਹੱਦ ਕਰਜ਼ੇ ਵਧਾਉਣ ਦੇ ਰੋਸ ’ਚ ਡੀ.ਆਰ. ਦਫਤਰ ਅੱਗੇ ਨਾਅਰੇਬਾਜ਼ੀ ਪੰਜਾਬ ਕਿਸਾਨ ਕਰੈਡਿਟ ਕਾਰਡ ਦੀ ਨੀਤੀ ਰੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।