ਰਾਹੁਲ ਗਾਂਧੀ ਦੀ ਸੰਗਰੂਰ ’ਚ ਹੋਣ ਵਾਲੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰ ਪੱਬਾਂ ਭਾਰ-ਕੋਟਫੱਤਾ/ਕੋਟਸ਼ਮੀਰ
ਕੋਟਫੱਤਾ, 4 ਨਵੰਬਰ (ਰਣਜੀਤ ਸਿੰਘ ਬੁੱਟਰ)- ਸੰਗਰੂਰ ਵਿਖੇ ਅੱਜ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਜਾ ਰਹੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰ ਪੱਬਾਂ ਭਾਰ ਹਨ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਕਾਂਗਰਸ ਪੰਜਾਬ ਦੇ ਦਫ਼ਤਰ ਇੰਚਾਰਜ ਮਨਜੀਤ ਸਿੰਘ ਕੋਟਫੱਤਾ ਤੇ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਕੋਟਸ਼ਮੀਰ ਨੇ ਕੀਤਾ।
ਮਨਜੀਤ ਸਿੰਘ ਕੋਟਫੱਤਾ ਤੇ ਚਾਨਣ ਸਿੰਘ ਕੋਟਸ਼ਮੀਰ।
05-11-2026