ਸੂਬਾ ਪੱਧਰੀ ਨੈੱਟਬਾਲ ਮੁਕਾਬਲਿਆਂ ’ਚ ਖਿਆਲਾ ਵਿੰਗ ਮਾਨਸਾ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ
ਜੋਗਾ, 12 ਨਵੰਬਰ (ਮਨਜੀਤ ਸਿੰਘ ਘੜੈਲੀ)- 70ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਅੰਡਰ-17 ਕੁੜੀਆਂ ਦੇ ਨੈੱਟਬਾਲ ਮੁਕਾਬਲੇ ਬਾਬਾ ਜੋਗੀਪੀਰ ਪਬਲਿਕ ਸਕੂਲ ਰੱਲਾ ਵਿਖੇ ਸਮਾਪਤ ਹੋ ਗਏ। ਖਿਆਲਾ ਵਿੰਗ ਦੀਆਂ ਹੋਣਹਾਰ ਖਿਡਾਰਨਾਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰ ਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ।
ਅਜੀਤ ਡੈਸਕ
13-11-2026