16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕੋਚਿੰਗ ਸੈਂਟਰ ਮਾਨਸਾ ਦੇ ਚੋਬਰਾਂ ਨੇ ਦਾ ਰੈਨੇਸਾਂ ਸਕੂਲ ਦੀ ਟੀਮ ਨੂੰ ਹਰਾ ਕੇ ਬਾਜ਼ੀ ਮਾਰੀ ਜਸਵਿੰਦਰ ਸਿੰਘ ਕਾਕਾ ਸਰਬੋਤਮ ਖਿਡਾਰੀ ਚੁਣੇ

ਮਾਨਸਾ, 16 ਨਵੰਬਰ (ਰਾਵਿੰਦਰ ਸਿੰਘ ਰਵੀ)- ਕੋਚਿੰਗ ਸੈਂਟਰ ਮਾਨਸਾ ਵਲੋਂ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਕਰਵਾਏ ਫੁੱਟਬਾਲ ਮੁਕਾਬਲਿਆਂ ਦੌਰਾਨ ਰੋਚਕ ਮੈਚ ਦੇਖਣ ਨੂੰ ਮਿਲੇ। ਅੰਡਰ-17 ਸਾਲ ਫੁੱਟਬਾਲ ਮੁਕਾਬਲਿਆਂ ’ਚ ਕੋਚਿੰਗ ਸੈਂਟਰ ਮਾਨਸਾ ਦੇ ਚੋਬਰਾਂ ਨੇ ਦਾ ਰੈਨੇਸਾਂ ਸਕੂਲ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।

ਅਜੀਤ ਡੈਸਕ 17-11-2026
ਮਾਨਸਾ, 16 ਨਵੰਬਰ (ਰਾਵਿੰਦਰ ਸਿੰਘ ਰਵੀ)- ਕੋਚਿੰਗ ਸੈਂਟਰ ਮਾਨਸਾ ਵਲੋਂ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਕਰਵਾਏ ਫੁੱਟਬਾਲ ਮੁਕਾਬਲਿਆਂ ਦੌਰਾਨ ਰੋਚਕ ਮੈਚ ਦੇਖਣ ਨੂੰ ਮਿਲੇ। ਅੰਡਰ-17 ਸਾਲ ਫੁੱਟਬਾਲ ਮੁਕਾਬਲਿਆਂ ’ਚ ਕੋਚਿੰਗ ਸੈਂਟਰ ਮਾਨਸਾ ਦੇ ਚੋਬਰਾਂ ਨੇ ਦਾ ਰੈਨੇਸਾਂ ਸਕੂਲ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਓਪਰ ਵਰਗ ’ਚ ਫੁੱਟਬਾਲ ਕਲੱਬ ਮੌੜ ਨੇ ਫੱਤਾ ਮਾਲੋਕਾ ਦੀ ਟੀਮ ਨੂੰ ਮਾਤ ਦਿੱਤੀ। 40 ਸਾਲ ਤੋਂ ਵੱਧ ਉਮਰ ਦੇ ਮੁਕਾਬਲੇ ’ਚ ਸੀਨੀਅਰ ਫੁੱਟਬਾਲ ਕਲੱਬ ਮਾਨਸਾ ਨੇ ਸੰਗਮ ਕਲੱਬ ਮਾਨਸਾ ਨੂੰ ਪਛਾੜਿਆ। ਇਸ ਦੌਰਾਨ ਪੈਨੇਲਟੀ ਕਿੱਕ ਮੁਕਾਬਲੇ ’ਚ ਗੱਗੂ ਮਾਨਸਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅਮਨਦੀਪ ਸਿੰਘ ਦੂਸਰੇ ਸਥਾਨ ’ਤੇ ਰਿਹਾ। ਅੰਡਰ-17 ਸਾਲ ਮੁਕਾਬਲਿਆਂ ’ਚ ਜਸਵਿੰਦਰ ਸਿੰਘ ਕਾਕਾ ਸਰਵੋਤਮ ਖਿਡਾਰੀ ਚੁਣਿਆ ਗਿਆ। ਸੈਮੀਫਾਈਨਲ ਮੈਚ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਸਕੱਤਰ ਲਖਵਿੰਦਰ ਸਿੰਘ ਮੂਸਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵਿਆਪਕ ਪੱਧਰ ‘ਤੇ ਖੇਡ ਸੱਭਿਆਚਾਰ ਨੂੰ ਵਿਕਸਤ ਅਤੇ ਉਤਸ਼ਾਹਿਤ ਕਰਨ ਦੀ ਸਖ਼ਤ ਲੋੜ ਹੈ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜਿਲ੍ਹਾ ਖੇਡ ਅਫ਼ਸਰ ਪਰਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ‘ਆਪ’ ਆਗੂ ਰਾਜੂ ਢੱਡੇ, ਕੋਚ ਗੁਰਪ੍ਰੀਤ ਸਿੰਘ ਛੀਨਾ, ਰਮੇਸ਼ ਮੇਸ਼ੀ, ਵਿਸ਼ਵਦੀਪ ਸਿੰਘ ਬਰਾੜ, ਦਵਿੰਦਰਪਾਲ ਸਿੰਘ, ਗੁਰਦੀਪ ਸਿੰਘ ਭੀਮਾ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਜੱਸ, ਡਾ. ਕੇਵਲ ਸਿੰਘ, ਦੀਵਾਨਾ ਸਿੰਘ, ਕਮਲ ਸਿੰਘ, ਜਸਕੀਰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਜ਼ੁਰਗ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟਣ ਵਾਲੇ 2 ਗ੍ਰਿਫ਼ਤਾਰ ਅਗਲੀ ਖ਼ਬਰ ਮਾਨਸਾ ’ਚ 3 ਦੁਕਾਨਾਂ ’ਚੋਂ ਸਵਾ ਲੱਖ ਦੀ ਚੋਰੀ, 2 ਦੁਕਾਨਾਂ ਦੇ ਜਿੰਦਰੇ ਤੋੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।