22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼ਿਆਮ ਬਾਬਾ ਦੇ ਜਨਮ ਦਿਵਸ ਮੌਕੇ ਸ਼ਹਿਰ ’ਚ ਨਿਸ਼ਾਨ ਯਾਤਰਾ ਕੱਢੀ

ਬੁਢਲਾਡਾ, 21 ਨਵੰਬਰ (ਸੁਨੀਲ ਮਨਚੰਦਾ)- ਸ੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਜਨਮ ਦਿਵਸ ਮੌਕੇ ਸਥਾਨਕ ਸ਼ਿਆਮ ਪ੍ਰੇਮੀਆਂ ਵਲੋਂ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਪੂਜਨ ਦੀ ਰਸਮ ਸੁਰਿੰਦਰ ਕੁਮਾਰ ਵਲੋਂ ਅਦਾ ਕੀਤੀ ਗਈ।

ਅਜੀਤ ਡੈਸਕ 22-11-2026
ਬੁਢਲਾਡਾ, 21 ਨਵੰਬਰ (ਸੁਨੀਲ ਮਨਚੰਦਾ)- ਸ੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਜਨਮ ਦਿਵਸ ਮੌਕੇ ਸਥਾਨਕ ਸ਼ਿਆਮ ਪ੍ਰੇਮੀਆਂ ਵਲੋਂ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਪੂਜਨ ਦੀ ਰਸਮ ਸੁਰਿੰਦਰ ਕੁਮਾਰ ਵਲੋਂ ਅਦਾ ਕੀਤੀ ਗਈ। ਬਾਹਰੋਂ ਆਏ ਗਰੁੱਪਾਂ ਵਲੋਂ ਸੜਕਾਂ ਦੇ ਰੰਗੋਲੀ ਦਾ ਦ੍ਰਿਸ਼, ਡਾਂਡੀਆਂ ਗਰੁੱਪ ਨੇ ਸ਼ੋਭਾ ਯਾਤਰਾ ’ਚ ਰੌਣਕਾਂ ਲਗਾ ਦਿੱਤੀਆਂ। ਟਰੱਸਟ ਪੰਜਾਬ ਦੇ ਸੋਮਨਾਥ ਸਿੰਗਲਾ ਅਤੇ ਐਡਵੋਕੇਟ ਜਤਿੰਦਰ ਗੋਇਲ ਨੇ ਦੱਸਿਆ ਕਿ ਸ੍ਰੀ ਸ਼ਿਆਮ ਬਾਬਾ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 22 ਨਵੰਬਰ ਨੂੰ ਡੀਡੀ. ਕਾਲੋਨੀ ਵਿਚ ਸੰਕੀਰਤਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪੂਜਨ ਦੀ ਰਸਮ ਵਿਸ਼ਾਲ ਗਰਗ ਸ਼ਾਲੂ ਵਲੋਂ ਅਦਾ ਕੀਤੀ ਜਾਵੇਗੀ। ਸ਼ਿਆਮ ਨਾਮ ਦੀ ਮਸਤੀ ਦਾ ਰੰਗ ਬਰਸੇਗਾ। ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵਲੋਂ ਪ੍ਰਧਾਨ ਡਾ. ਨਵੀਨ ਸਿੰਗਲਾ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਤੇ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸ਼ਾਮ ਲਾਲ, ਪ੍ਰਵੀਨ ਕੁਮਾਰ, ਜੋਨੀ ਸਿੰਗਲਾ, ਸ਼ਾਮ ਸੁੰਦਰ, ਰਾਜ ਕੁਮਾਰ ਮਿੱਤਲ, ਅਮਿਤ ਜਿੰਦਲ , ਸ਼ਿਵ ਕਾਂਸਲ, ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਸ਼ਿਆਮ ਬਾਬਾ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ 2 ਨੇਤਰਹੀਣ ਵਿਦਿਆਰਥੀਆਂ ਨੇ ਪੰਜਾਬ ਪੱਧਰ ’ਤੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।