22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਬਲਾਕ ਪੱਧਰੀ ਵਿੱਦਿਅਕ ਮੇਲਾ ਲਗਾਇਆ

ਮਾਨਸਾ, 21 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪੀ. ਐਮ.

ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 22-11-2026
ਮਾਨਸਾ, 21 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਬਲਾਕ ਪੱਧਰੀ ਵਿਸ਼ਾ ਮੇਲਾ ਜੋ ਕਿ ਤਿੰਨ ਥੀਮਾਂ ਰੀਅਲ ਲਾਈਫ਼ ਐਪਲੀਕੇਸ਼ਨ ਆਰਟ ਇੰਟੀਗਰੇਟਡ ਲਰਨਿੰਗ ਅਤੇ ਇੰਡੀਅਨ ਇਥੋਸ ’ਤੇ ਆਧਾਰਿਤ ਲਗਾਇਆ ਗਿਆ। ਉਦਘਾਟਨ ਜਸਵੀਰ ਸਿੰਘ ਲੈਕਚਰਾਰ ਕਮਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ ਨੇ ਕੀਤਾ। ਸਕੂਲ ਮੁਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪਹਿਲੇ ਦਿਨ ਮਿਡਲ ਪੱਧਰ ’ਤੇ 13 ਸਕੂਲਾਂ ਦੀਆਂ ਕੁੱਲ 38 ਟੀਮਾਂ ਅਤੇ ਦੂਸਰੇ ਦਿਨ ਸੈਕੰਡਰੀ ਪੱਧਰ ’ਤੇ 8 ਸਕੂਲਾਂ ਦੀਆਂ 24 ਟੀਮਾਂ ਨੇ ਭਾਗ ਲਿਆ। ਮਿਡਲ ਪੱਧਰ ਥੀਮ ਰੀਅਲ ਲਾਈਫ਼ ਐਪਲੀਕੇਸ਼ਨ ’ਚ ਆਕਾਸ਼ ਸਿੰਘ ਤੇ ਭੁਪਿੰਦਰ ਸਿੰਘ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਹਿਣੀਵਾਲ ਨੇ ਪਹਿਲਾ, ਮਨਪ੍ਰੀਤ ਕੌਰ ਤੇ ਮਨਜੀਤ ਕੌਰ ਸਰਕਾਰੀ ਹਾਈ ਸਕੂਲ ਘਰਾਂਗਣਾ ਨੇ ਦੂਜਾ ਅਤੇ ਮਨਜੋਤ ਸਿੰਘ ਤੇ ਦਿਲਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਆਰਟ ਇੰਟੀਗਰੇਟਡ ਲਰਨਿੰਗ ਥੀਮ ’ਚ ਨੇਹਾ ਰਾਣੀ ਸਰਕਾਰੀ ਹਾਈ ਸਕੂਲ ਘਰਾਂਗਣਾ, ਸੁਰਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਮਿਡਲ ਸਕੂਲ ਤਲਵੰਡੀ ਅਕਲੀਆ ਅਤੇ ਪਰੀ ਕੌਰ ਅਤੇ ਅਨਮੋਲ ਕੌਰ ਸਰਕਾਰੀ ਹਾਈ ਸਕੂਲ ਧਿੰਗੜ, ਇੰਡੀਅਨ ਇਥੋਸ ਥੀਮ ’ਚ ਅਮਿਤਪਾਲ ਸਿੰਘ ਸਰਕਾਰੀ ਮਿਡਲ ਸਕੂਲ ਗਾਗੋਵਾਲ, ਲਕਸ਼ਮੀ ਕੌਰ ਤੇ ਕੋਮਲ ਸਰਕਾਰੀ ਹਾਈ ਸਕੂਲ ਗੇਹਲੇ ਅਤੇ ਕੋਮਲ ਕੌਰ ਤੇ ਮਹਿਕਦੀਪ ਕੌਰ ਸਰਕਾਰੀ ਹਾਈ ਸਕੂਲ ਧਿੰਗੜ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਮੱਲਿਆ। ਦੂਸਰੇ ਦਿਨ ਸੈਕੰਡਰੀ ਪੱਧਰ ਉੱਪਰ ਰੀਅਲ ਲਾਈਫ ਐਪਲੀਕੇਸ਼ਨ ਥੀਮ ’ਚ ਚੇਤਨਦੀਪ ਕੌਰ ਤੇ ਸਤਪਾਲ ਕੌਰ ਸਰਕਾਰੀ ਹਾਈ ਸਕੂਲ ਬਹਿਣੀਵਾਲ, ਮਹਿਕਦੀਪ ਸਿੰਘ ਤੇ ਹੁਸਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਮਾਖਾ ਅਤੇ ਗੁਰਵੀਰ ਸਿੰਘ ਸਰਕਾਰੀ ਹਾਈ ਸਕੂਲ ਘਰਾਂਗਣਾ, ਇੰਡੀਅਨ ਇਥੋਸ ਥੀਮ ’ਚ ਸਨਪ੍ਰੀਤ ਕੌਰ ਤੇ ਖੁਸ਼ਦੀਪ ਕੌਰ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਹਿਣੀਵਾਲ, ਜਸਪ੍ਰੀਤ ਕੌਰ ਤੇ ਖੁਸ਼ਦੀਪ ਕੌਰ ਸਰਕਾਰੀ ਹਾਈ ਸਕੂਲ ਧਿੰਗੜ ਅਤੇ ਪ੍ਰਭਜੋਤ ਸਿੰਘ ਤੇ ਸਮਜੌਤ ਸਿੰਘ ਸਰਕਾਰੀ ਹਾਈ ਸਕੂਲ ਘਰਾਂਗਣਾ, ਆਰਟ ਇੰਟੀਗਰੇਟਡ ਲਰਨਿੰਗ ਥੀਮ ’ਚ ਕਰਨਪ੍ਰੀਤ ਕੌਰ ਤੇ ਹਰਲੀਨ ਕੌਰ ਸਰਕਾਰੀ ਹਾਈ ਸਕੂਲ ਧਿੰਗੜ, ਸ਼ਰਨਮੀਤ ਕੌਰ ਤੇ ਪਰਨੀਤ ਕੌਰ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਹਿਣੀਵਾਲ ਅਤੇ ਲਵਪ੍ਰੀਤ ਕੌਰ ਤੇ ਸੁਖਮਨੀ ਕੌਰ ਸਰਕਾਰੀ ਹਾਈ ਸਕੂਲ ਮੌਜੀਆ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਹਰ ਥੀਮ ’ਚੋਂ ਪਹਿਲੀਆਂ 3 ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਡੀ.ਓ. ਰਾਧਾ ਰਾਣੀ, ਐਸ.ਐਮ.ਸੀ. ਕਮੇਟੀ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼ੇਰਖਾਂ ਵਾਲਾ ਖੇਤੀਬਾੜੀ ਸੇਵਾ ਸਭਾ ਵਿਖੇ ਸਹਿਕਾਰੀ ਦਿਵਸ ਮਨਾਇਆ ਅਗਲੀ ਖ਼ਬਰ ਸੰਘਰਸ਼ ਦੀ ਚਿਤਾਵਨੀ ਨਾਲ ਖ਼ਰੀਦ ਏਜੰਸੀਆਂ ਵਲੋਂ ਬੋਲੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।