27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭੀਖੀ ਇਲਾਕੇ ਵਿਚ ਝੋਨੇ ਦੀ ਰਿਕਾਰਡ ਪੈਦਾਵਾਰ 1 ਲੱਖ 93 ਹਜ਼ਾਰ 831 ਮੀਟਰਿਕ ਟਨ ਨਾਲ 14 ਫ਼ੀਸਦੀ ਵਾਧਾ ਦਰਜ

ਭੀਖੀ, 27 ਨਵੰਬਰ (ਬਲਕਾਰ ਸਿੰਘ ਸਹੋਤਾ)- ਭੀਖੀ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਇਸ ਮੌਸਮ ਦੌਰਾਨ ਹੋਈ ਘੱਟ ਬਾਰਿਸ਼ ਝੋਨੇ ਦੀ ਫ਼ਸਲ ਲਈ ਉਪਯੋਗੀ ਸਿੱਧ ਹੋਈ। ਲੋੜੀਂਦੀ ਨਾਲੋ ਘੱਟ ਬਾਰਿਸ਼ ਹੋਣ ਕਾਰਣ ਝੋਨੇ ਦੇ ਦਾਣਾ ਸਿਹਤਮੰਦ ਰਿਹਾ ਅਤੇ ਛਿੱਟੇ ਵੀ ਝੜਨ ਤੋਂ ਬਚੇ ਰਹੇ, ਜਿਸ ਸਕਦਾ ਝੋਨੇ ਦੀ ਪੈਦਾਵਾਰ ’ਚ ਰਿਕਾਰਡ ਵਾਧਾ ਹੋਇਆ ਹੈ।

ਖਾਲੀ ਹੋਇਆ ਮਾਰਕਿਟ ਕਮੇਟੀ ਦਾ ਮੁੱਖ ਯਾਰਡ ਭੀਖੀ। ਤਸਵੀਰ : ਬਲਕਾਰ ਸਿੰਘ ਸਹੋਤਾ 28-11-2026
ਭੀਖੀ, 27 ਨਵੰਬਰ (ਬਲਕਾਰ ਸਿੰਘ ਸਹੋਤਾ)- ਭੀਖੀ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਇਸ ਮੌਸਮ ਦੌਰਾਨ ਹੋਈ ਘੱਟ ਬਾਰਿਸ਼ ਝੋਨੇ ਦੀ ਫ਼ਸਲ ਲਈ ਉਪਯੋਗੀ ਸਿੱਧ ਹੋਈ। ਲੋੜੀਂਦੀ ਨਾਲੋ ਘੱਟ ਬਾਰਿਸ਼ ਹੋਣ ਕਾਰਣ ਝੋਨੇ ਦੇ ਦਾਣਾ ਸਿਹਤਮੰਦ ਰਿਹਾ ਅਤੇ ਛਿੱਟੇ ਵੀ ਝੜਨ ਤੋਂ ਬਚੇ ਰਹੇ, ਜਿਸ ਸਕਦਾ ਝੋਨੇ ਦੀ ਪੈਦਾਵਾਰ ’ਚ ਰਿਕਾਰਡ ਵਾਧਾ ਹੋਇਆ ਹੈ। ਫ਼ਸਲ ਦੀ ਪਰਵਰਿਸ਼ ਲਈ ਵਰਤੇ ਗਏ ਜ਼ਮੀਨਦੋਜ਼ ਪਾਣੀ ਨਾਲ ਘਾਟਾ ਇਹ ਵੀ ਹੋਇਆ ਕਿ ਪਾਣੀ ਹੋਰ ਡੂੰਘਾ ਚਲਿਆ ਗਿਆ। ਨਤੀਜਨ ਪਿੰਡਾਂ ’ਚ ਖੇਤੀ ਅਤੇ ਘਰੇਲੂ ਪਾਣੀ ਦੀ ਲੋੜ ਨੂੰ ਪੂਰਨ ਲਈ ਧੜਾ-ਧੜ ਸਬਮਰਸੀਬਲ ਮੋਟਰਾਂ ਲਗਾਤਾਰ ਲੱਗ ਰਹੀਆਂ ਹਨ। ਸਥਾਨਕ ਮਾਰਕਿਟ ਕਮੇਟੀ ਅਧੀਨ ਆਉਂਦੇ 26 ਖ਼ਰੀਦ ਕੇਂਦਰਾਂ ’ਚ ਹੁਣ ਤੱਕ 1 ਲੱਖ 93 ਹਜ਼ਾਰ 831 ਮੀਟਰਿਕ ਟਨ ਦੀ ਆਮਦ ਨਾਲ 14 ਫ਼ੀਸਦੀ ਵਾਧਾ ਦਰਜ਼ ਹੋਇਆ ਹੈ। ਪਿਛਲੇ ਸਾਲ ਇੰਨੀ ਦਿਨੀਂ 1 ਲੱਖ 70 ਹਜ਼ਾਰ 434 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਸੀ। ਮਾਰਕਿਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰਾਂ ’ਚ ਖ਼ਰੀਦ ਏਜੰਸੀ ਪਨਗਰੇਨ ਨੇ 53 ਹਜ਼ਾਰ 689, ਮਾਰਕਫੈੱਡ ਨੇ 57 ਹਜ਼ਾਰ 354, ਪਨਸਪ 49 ਹਜ਼ਾਰ 306 ਅਤੇ ਵੇਅਰ ਹਾਊਸ ਕਾਰਪੋਰੇਸ਼ਨ ਨੇ 33 ਹਜ਼ਾਰ 430 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ। ਮੁੱਖ ਯਾਰਡ ਭੀਖੀ ਵਿਖੇ ਹਾਲੇ ਵੀ ਝੋਨੇ ਦੀ ਇੱਕਾ ਦੁੱਕਾ ਢੇਰੀ ਆ ਰਹੀ ਹੈ। ਨਾਲ ਆਮਦ ’ਚ ਹੋਰ ਵਾਧਾ ਦਰਜ ਹੋਵੇਗਾ। ਉੱਧਰ ਮਾਰਕੀਟ ਕਮੇਟੀ ਦੇ ਚੇਅਰਮੈਨ ਮਾ: ਵਰਿੰਦਰ ਸੋਨੀ ਨੇ ਝੋਨੇ ਦੇ ਵਧੀ ਪੈਦਾਵਾਰ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿੱਥੇ ਝਾੜ ’ਚ ਵਾਧੇ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਬਲ ਮਿਲੇਗਾ ਉੱਥੇ ਕਮੇਟੀ ਅਮਲਾ ਆਪਣੇ ਫ਼ਰਜ਼ਾਂ ਨੂੰ ਨਿਭਾਉਣ ’ਚ ਵੀ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਇੱਕਾ-ਦੁੱਕਾ ਸਮੱਸਿਆਵਾਂ ਤੋਂ ਇਲਾਵਾ ਖ਼ਰੀਦ ਕਾਮਯਾਬੀ ਨਾਲ ਨੇਪਰੇ ਚੜ੍ਹੀ। ਇਸ ਮੌਕੇ ਕਮੇਟੀ ਸਕੱਤਰ ਜਸਪਨਪ੍ਰੀਤ ਸਿੰਘ, ਲੇਖਾਕਾਰ ਪ੍ਰੀਤੀ ਰਾਣੀ, ਮੰਡੀ ਸੁਪਰਵਾਈਜ਼ਰ ਵਿਨੋਦ ਕੁਮਾਰ, ਜਗਤਾਰ ਸਿੰਘ ਸੋਹੀ, ਪਿ੍ਰੰਸ ਕੁਮਾਰ, ਗੁਰਵਿੰਦਰ ਸ਼ਰਮਾ, ਵਿਕਰਮਜੀਤ ਸਿੰਘ ਬਾਵਾ, ਗੁਰਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕੇ ਦੇ ਸਿਆਸੀ ਗਲਿਆਰਿਆਂ ਤੇ ਵੋਟਰਾਂ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ... ਕੀ ਡਾ. ਨਿਸ਼ਾਨ ਸਿੰਘ ਦਾ ਤੀਰ ਨਿਸ਼ਾਨੇ ’ਤੇ ਵ... ਅਗਲੀ ਖ਼ਬਰ ਵਧ ਰਹੀ ਮਹਿੰਗਾਈ ਦੇ ਵਿਰੋਧ ’ਚ ਸੀਟੂ ਵਲੋਂ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।