28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜੀਤਸਰ ਸਕੂਲ ਦੇ ਬੱਚਿਆਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ’ਚੋਂ ਤਗਮੇ ਜਿੱਤੇ

ਬੁਢਲਾਡਾ, 28 ਨਵੰਬਰ (ਸੁਨੀਲ ਮਨਚੰਦਾ)- ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਕੁਸ਼ਤੀ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਗਏ। ਮਾਨਸਾ ਜ਼ਿਲ੍ਹੇ ਵਲੋਂ ਜੀਤਸਰ ਸਕੂਲ ਨੇ ਚਾਰ ਵੇਟਾਂ 25, 28, 30 ਅਤੇ 32 ਕਿੱਲੋ ’ਚ ਸੋਨ ਤਗਮੇ ਜਿੱਤ ਕੇ ਪੰਜਾਬ ਪੱਧਰੀ ਖੇਡਾਂ ’ਚ ਮਾਨਸਾ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ।

ਅਜੀਤ ਡੈਸਕ 29-11-2026
ਬੁਢਲਾਡਾ, 28 ਨਵੰਬਰ (ਸੁਨੀਲ ਮਨਚੰਦਾ)- ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਕੁਸ਼ਤੀ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਗਏ। ਮਾਨਸਾ ਜ਼ਿਲ੍ਹੇ ਵਲੋਂ ਜੀਤਸਰ ਸਕੂਲ ਨੇ ਚਾਰ ਵੇਟਾਂ 25, 28, 30 ਅਤੇ 32 ਕਿੱਲੋ ’ਚ ਸੋਨ ਤਗਮੇ ਜਿੱਤ ਕੇ ਪੰਜਾਬ ਪੱਧਰੀ ਖੇਡਾਂ ’ਚ ਮਾਨਸਾ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ। 25 ਕਿੱਲੋ ਵਰਗ ਵਿਚ ਜਸਕਰਨ ਸਿੰਘ ਅਤੇ 32 ਕਿੱਲੋ ਵਰਗ ’ਚ ਸਾਹਿਬ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ। ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਪਿੰਡ ਬੱਛੋਆਣਾ ਦੇ ਵਾਸੀਆਂ ਵਲੋਂ ਵਿਸ਼ੇਸ਼ ਤੌਰ ’ਤੇ ਬਾਬਾ ਥੰਮਣ ਸਿੰਘ ਡੇਰੇ ਵਿਚ ਜੇਤੂ ਬੱਚਿਆਂ, ਸਕੂਲ ਮੁਖੀ ਸਤਪਾਲ ਸਿੰਘ ਅਤੇ ਕੋਚ ਅਧਿਆਪਕ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਬਾਬਾ ਥੰਮਣ ਸਿੰਘ ਸਪੋਰਟਸ ਕਲੱਬ ਵਲੋਂ ਬੱਚਿਆਂ ਨੂੰ 3100 ਰੁਪਏ ਇਨਾਮ ਵਜੋਂ ਦਿੱਤੇ ਗਏ। ਸਕੂਲ ਮੁਖੀ ਸਤਪਾਲ ਸਿੰਘ ਨੇ ਕਿਹਾ ਕਿ ਸੀਮਤ ਸਾਧਨਾਂ ਸਦਕਾ ਕੀਤੀ ਮਿਹਨਤ ਰਾਹੀਂ ਇਨ੍ਹਾਂ ਬੱਚਿਆਂ ਨੇ ਮਾਨਸਾ ਜ਼ਿਲੇ੍ਹ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਜੀਤੀ, ਧੀਰਾ, ਮਿਸਰਾ, ਰਿਸੂ, ਗੁਰਪ੍ਰੀਤ, ਗੁਰਪਾਲ, ਡਾ. ਬੱਗਾ, ਗੁਰਪਿਆਰ ਸਿੰਘ, ਕਿਰਨਪਾਲ, ਸਰਬਜੀਤ ਸਿੰਘ ਦਿਓਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਅਗਲੀ ਖ਼ਬਰ 1 ਦਸੰਬਰ ਜੇਲ੍ਹ ਭਰੋ ਅੰਦੋਲਨ ਸੱਤਿਆਗ੍ਰਹਿ ਤਹਿਤ ਸੀ.ਪੀ.ਆਈ. ਵਲੋਂ ਪਿੰਡਾਂ ’ਚ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।