25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰਿਆਤ ਬਾਹਰਾ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਮਿਸ ਨਾਰਦਰਨ ਇੰਡੀਆ-2026 ’ਚ ਜਿੱਤੇ ਦੋ ਵੱਕਾਰੀ ਖਿਤਾਬ

ਰੂਪਨਗਰ, 24 ਅਗਸਤ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਨੇ ਇਕ ਹੋਰ ਉਪਲਬਧੀ ਆਪਣੇ ਨਾਂਅ ਦਰਜ ਕਰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ (ਯੂ. ਐੱਸ.

ਸਨਮਾਨ ਪ੍ਰਾਪਤ ਕਰ ਰਹੀ ਵਿਦਿਆਰਥਣ ਅਰਚੀਸ਼ਾ ਠਾਕੁਰ। 25-08-2026
ਰੂਪਨਗਰ, 24 ਅਗਸਤ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਨੇ ਇਕ ਹੋਰ ਉਪਲਬਧੀ ਆਪਣੇ ਨਾਂਅ ਦਰਜ ਕਰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ (ਯੂ.ਐੱਸ.ਪੀ.ਆਰ.) ਦੀ ਬੈਚਲਰ ਆਫ਼ ਫਿਜ਼ਿਓਥੈਰੇਪੀ (ਬੀ.ਪੀ.ਟੀ.) ਦੇ ਚੌਥੇ ਸਾਲ (ਸੱਤਵੇਂ ਸਮੈਸਟਰ) ਦੀ ਵਿਦਿਆਰਥਣ ਅਰਚੀਸ਼ਾ ਠਾਕੁਰ ਨੇ ਮਿਸ ਨਾਰਦਰਨ ਇੰਡੀਆ 2026 ਮੁਕਾਬਲੇ ਵਿਚ ਥਰਡ ਰਨਰ-ਅੱਪ ਦਾ ਖਿਤਾਬ ਆਪਣੇ ਨਾਮ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਉਸਦੇ ਬੇਮਿਸਾਲ ਆਤਮਵਿਸ਼ਵਾਸ, ਪ੍ਰਭਾਵਸ਼ਾਲੀ ਸਟੇਜ ਪੈ੍ਰਜ਼ੈਂਸ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ‘ਮਿਸ ਟੈਲੇਂਟਡ’ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਨੇ ਅਰਚੀਸ਼ਾ ਦੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੀ ਉਸ ਵਚਨਬੱਧਤਾ ਨੂੰ ਦਿੱਤਾ, ਜਿਸ ਤਹਿਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਲੀਡਰਸ਼ਿਪ, ਰਚਨਾਤਮਕਤਾ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਦੀ ਦੂਰਅੰਦੇਸ਼ੀ ਅਗਵਾਈ ਹੇਠ ਰਿਆਤ ਬਾਹਰਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕਲਾਸ ਰੂਮ ਤੋਂ ਪਰੇ ਵੀ ਆਪਣੀ ਪ੍ਰਤਿਭਾ ਨਿਖਾਰਨ ਅਤੇ ਹਰ ਖੇਤਰ ਵਿਚ ਉੱਤਮਤਾ ਹਾਸਲ ਕਰਨ ਲਈ ਭਰਪੂਰ ਮੌਕੇ ਪ੍ਰਦਾਨ ਕਰ ਰਹੀ ਹੈ। ਫੀਟ ਆਫ਼ ਫਾਇਰ ਪ੍ਰੋਡਕਸ਼ਨ ਵਲੋਂ ਅਮਿਤ ਭਾਟੀਆ ਦੀ ਅਗਵਾਈ ਹੇਠ ਇਹ ਵੱਕਾਰੀ ਸੁੰਦਰਤਾ ਮੁਕਾਬਲਾ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਕਰਵਾਇਆ ਗਿਆ। ਮੁਕਾਬਲੇ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਭਾਗੀਆਂ ਨੇ ਆਡੀਸ਼ਨ, ਸੈਮੀਫਾਈਨਲ ਅਤੇ ਸ਼ਾਨਦਾਰ ਗ੍ਰੈਂਡ ਫਿਨਾਲੇ ਸਮੇਤ ਵੱਖ-ਵੱਖ ਪੜਾਵਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਰਚੀਸ਼ਾ ਨੇ ਆਪਣੀ ਦ੍ਰਿੜ ਇੱਛਾ-ਸ਼ਕਤੀ, ਲਗਾਤਾਰ ਬਿਹਤਰੀਨ ਪ੍ਰਦਰਸ਼ਨ ਅਤੇ ਵਿਲੱਖਣ ਪ੍ਰਤਿਭਾ ਦੇ ਬਲ ’ਤੇ ਮੋਹਰੀ ਫਾਈਨਲਿਸਟਾਂ ਵਿਚ ਸਥਾਨ ਬਣਾਉਂਦਿਆਂ ਦੋ ਵੱਕਾਰੀ ਸਨਮਾਨ ਆਪਣੇ ਨਾਮ ਕੀਤੇ। ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਇਹ ਰਿਹਾ ਕਿ ਮਿਸ ਯੂਨੀਵਰਸ ਇੰਡੀਆ 2025 ਮਾਨਿਕਾ ਵਿਸ਼ਵਕਰਮਾ ਨੇ ਅਰਚੀਸ਼ਾ ਠਾਕੁਰ ਨੂੰ ‘ਮਿਸ ਟੈਲੇਂਟਡ’ ਦਾ ਸਨਮਾਨ ਪ੍ਰਦਾਨ ਕੀਤਾ, ਜਿਸ ਨਾਲ ਇਸ ਉਪਲਬਧੀ ਦੀ ਮਹੱਤਤਾ ਹੋਰ ਵੀ ਵੱਧ ਗਈ। ਅਰਚੀਸ਼ਾ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ ਦੇ ਡੀਨ ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ ਨੇ ਇਸ ਨੂੰ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਕਰਾਰ ਦਿੱਤਾ।
ਪਿਛਲੀ ਖ਼ਬਰ ਰੂਪਨਗਰ ਨੂੰ ਮਿਲਿਆ ਵੱਡਾ ਤੋਹਫ਼ਾ, 16.38 ਕਰੋੜ ਨਾਲ ਬਣੇਗਾ ਨਵਾਂ ਪੁਲ ਅਗਲੀ ਖ਼ਬਰ ਚੱਕ ਕਰਮਾਂ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਪਿੰਡ ਵਾਸੀਆਂ ਨੇ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।