26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐਸ. ਜੀ. ਐਸ. ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ

ਸ੍ਰੀ ਅਨੰਦਪੁਰ ਸਾਹਿਬ, 25 ਅਗਸਤ (ਕਰਨੈਲ ਸਿੰਘ)- ਸਥਾਨਕ ਐਸ. ਜੀ.

ਅਜੀਤ ਡੈਸਕ 26-08-2026
ਸ੍ਰੀ ਅਨੰਦਪੁਰ ਸਾਹਿਬ, 25 ਅਗਸਤ (ਕਰਨੈਲ ਸਿੰਘ)- ਸਥਾਨਕ ਐਸ. ਜੀ. ਐਸ. ਖ਼ਾਲਸਾ ਸੀ: ਸੈ: ਸਕੂਲ ਦੇ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਮਾਤਾ ਗੰਗਾ ਦੇਵੀ ਜੀ ਸ. ਚਰਨ ਸਿੰਘ ਯਾਦਗਾਰੀ ਸਕਾਲਰਸ਼ਿਪ ਅਧੀਨ ਸਕੂਲ ਦੇ ਬੋਰਡ ਦੀਆਂ ਜਮਾਤਾਂ ’ਚ ਮੋਹਰੀ ਵਿਦਿਆਰਥੀਆਂ ਨੂੰ ਲਗਪਗ ਇਕ ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਅੱਜ ਦੇ ਇਸ ਸਕਾਲਰਸ਼ਿਪ ਨੂੰ ਵੰਡਣ ਦੇ ਲਈ ਸਕੂਲ ਦੇ ਪੁਰਾਤਨ ਵਿਦਿਆਰਥੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਉਪ ਪ੍ਰਧਾਨ ਸ ਸੰਤੋਖ ਸਿੰਘ ਸੇਠੀ, ਡਾ. ਮਨਮੋਹਨ ਸਿੰਘ ਵਧੀਕ ਸਕੱਤਰ ਅਤੇ ਅਮਰਜੀਤ ਸਿੰਘ ਅੰਡਰ ਸੈਕਟਰੀ ਚੀਫ਼ ਖ਼ਾਲਸਾ ਦੀਵਾਨ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਡਾ. ਮਨਮੋਹਨ ਸਿੰਘ ਵਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਜੀਵਨ ’ਚ ਉਚੇਰੇ ਮੁਕਾਮ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪੁਰਾਤਨ ਵਿਦਿਆਰਥੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਉਪ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਉੱਤੇ ਮੁਬਾਰਕਬਾਦ ਦਿੱਤੀ। ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਸਕੂਲ ਪ੍ਰਬੰਧ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਪੱਤਰ ਵਿਹਾਰਕ ਐਡਵੋਕੇਟ ਪਾਖਰ ਸਿੰਘ ਭੱਠਲ, ਕਮੇਟੀ ਮੈਂਬਰ ਮਹਿੰਦਰ ਸਿੰਘ ਵਾਲੀਆ ਅਤੇ ਕੁਲਦੀਪ ਸਿੰਘ ਨੰਬਰਦਾਰ, ਰਣਜੀਤ ਸਿੰਘ ਐਨ.ਸੀ.ਸੀ. ਅਫ਼ਸਰ, ਡਾ. ਹਰਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਸਟਾਫ਼ ਦੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤੀ ਹਵਾਈ ਫ਼ੌਜ ਦੇ ਜਵਾਨ ਤੇ ਪਤਨੀ ਦੀ ਸੜਕ ਹਾਦਸੇ ਵਿਚ ਮੌਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਿਆਂ ਦੀ ਸ਼ਾਨਦਾਰ ਸਮਾਪਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਵਲੋਂ ਇਨਾਮਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।