29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 10 ਰੋਜ਼ਾ ਮਹਾਨ ਗੁਰਮਤਿ ਸਮਾਗਮ ਸ਼ੁਰੂ

ਨੰਗਲ, 28 ਅਗਸਤ (ਪ੍ਰੀਤਮ ਸਿੰਘ ਬਰਾਰੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਅਤੇ ਨਵਾਂ ਨੰਗਲ ਵਲੋਂ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿਖੇ ਅੱਜ 28 ਅਗਸਤ ਤੋਂ 6 ਸਤੰਬਰ ਤੱਕ 10 ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਵਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਸ਼ਾਮ 7 ਤੋਂ 9 ਵਜੇ ਤੱਕ ਹੋਣ ਵਾਲੇ ਸਮਾਗਮਾਂ ਵਿਚ ਅੱਜ 28 ਅਗਸਤ ਨੂੰ ਪਹਿਲਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਹੱਲਾ ਪੁਰਾਣਾ ਗੁਰਦੁਆਰਾ, 29 ਅਗਸਤ ਨੂੰ ਪਿੰਡ ਬੀਣੇਵਾਲ, 30 ਅਗਸਤ ਨੂੰ ਪਿੰਡ ਰਾਏਪੁਰ ਸਹੋੜਾ ਹਿਮਾਚਲ ਪ੍ਰਦੇਸ਼, 31 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਮਾਰਕੀਟ, 1 ਸਤੰਬਰ ਨੂੰ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਤੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਜੀ ਦੇ ਘਰ ਸ਼ਿਵਾਲਿਕ ਐਵੇਨਿਊ, 2 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਅੱਡਾ ਮਾਰਕੀਟ, 3 ਸਤੰਬਰ ਨੂੰ ਗੁਰਦੁਆਰਾ ਕਾਰ ਸੇਵਾ ਰੇਲਵੇ ਰੋਡ, 4 ਸਤੰਬਰ ਨੂੰ ਗੁਰਦੁਆਰਾ ਸੈਕਟਰ-2 ਨਵਾਂ ਨੰਗਲ ਅਤੇ 5 ਸਤੰਬਰ ਨੂੰ ਗੁਰਦੁਆਰਾ ਸ੍ਰੀ ਘਾਟ ਸਾਹਿਬ ਵਿਖੇ ਅਤੇ 6 ਸਤੰਬਰ ਐਤਵਾਰ ਨੂੰ ਗੁਰਦੁਆਰਾ ਸ੍ਰੀ ਕੁਸ਼ਟ ਨਿਵਾਰਨ ਭਾਤਪੁਰ ਸਾਹਿਬ 10 ਵਜੇ ਸਵੇਰੇ ਤੋਂ ਲੈ ਕੇ 12 ਵਜੇ ਤੱਕ ਜਦੋਂ 6 ਸਤੰਬਰ ਸ਼ਾਮ ਨੂੰ ਮੁੱਖ ਸਮਾਗਮ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ, ਬਰਾਰੀ ਨੰਗਲ ਵਿਖੇ ਕਰਵਾਇਆ ਜਾਵੇਗਾ।

ਅਜੀਤ ਡੈਸਕ 29-08-2026
ਨੰਗਲ, 28 ਅਗਸਤ (ਪ੍ਰੀਤਮ ਸਿੰਘ ਬਰਾਰੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਅਤੇ ਨਵਾਂ ਨੰਗਲ ਵਲੋਂ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿਖੇ ਅੱਜ 28 ਅਗਸਤ ਤੋਂ 6 ਸਤੰਬਰ ਤੱਕ 10 ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਵਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਸ਼ਾਮ 7 ਤੋਂ 9 ਵਜੇ ਤੱਕ ਹੋਣ ਵਾਲੇ ਸਮਾਗਮਾਂ ਵਿਚ ਅੱਜ 28 ਅਗਸਤ ਨੂੰ ਪਹਿਲਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਹੱਲਾ ਪੁਰਾਣਾ ਗੁਰਦੁਆਰਾ, 29 ਅਗਸਤ ਨੂੰ ਪਿੰਡ ਬੀਣੇਵਾਲ, 30 ਅਗਸਤ ਨੂੰ ਪਿੰਡ ਰਾਏਪੁਰ ਸਹੋੜਾ ਹਿਮਾਚਲ ਪ੍ਰਦੇਸ਼, 31 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਮਾਰਕੀਟ, 1 ਸਤੰਬਰ ਨੂੰ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਤੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਜੀ ਦੇ ਘਰ ਸ਼ਿਵਾਲਿਕ ਐਵੇਨਿਊ, 2 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਅੱਡਾ ਮਾਰਕੀਟ, 3 ਸਤੰਬਰ ਨੂੰ ਗੁਰਦੁਆਰਾ ਕਾਰ ਸੇਵਾ ਰੇਲਵੇ ਰੋਡ, 4 ਸਤੰਬਰ ਨੂੰ ਗੁਰਦੁਆਰਾ ਸੈਕਟਰ-2 ਨਵਾਂ ਨੰਗਲ ਅਤੇ 5 ਸਤੰਬਰ ਨੂੰ ਗੁਰਦੁਆਰਾ ਸ੍ਰੀ ਘਾਟ ਸਾਹਿਬ ਵਿਖੇ ਅਤੇ 6 ਸਤੰਬਰ ਐਤਵਾਰ ਨੂੰ ਗੁਰਦੁਆਰਾ ਸ੍ਰੀ ਕੁਸ਼ਟ ਨਿਵਾਰਨ ਭਾਤਪੁਰ ਸਾਹਿਬ 10 ਵਜੇ ਸਵੇਰੇ ਤੋਂ ਲੈ ਕੇ 12 ਵਜੇ ਤੱਕ ਜਦੋਂ 6 ਸਤੰਬਰ ਸ਼ਾਮ ਨੂੰ ਮੁੱਖ ਸਮਾਗਮ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ, ਬਰਾਰੀ ਨੰਗਲ ਵਿਖੇ ਕਰਵਾਇਆ ਜਾਵੇਗਾ। ਸਮਾਗਮਾਂ ਦੌਰਾਨ ਪ੍ਰਸਿੱਧ ਰਾਗੀ, ਕਥਾਵਾਚਕ ਤੇ ਧਾਰਮਿਕ ਸ਼ਖ਼ਸੀਅਤਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਮਹੱਤਤਾ ਸਬੰਧੀ ਵਿਚਾਰ ਸਾਂਝੇ ਕਰਨਗੀਆਂ।
ਪਿਛਲੀ ਖ਼ਬਰ ਹਿੰਦੁਸਤਾਨ ਪੈਟਰੋਲੀਅਮ ਨੇ 10 ਕਿ: ਗ੍ਰਾਮ ਗੈਸ ਵਾਲਾ ਫਾਈਬਰ ਗੈਸ ਸਿਲੰਡਰ ਕੀਤਾ ਜਾਰੀ ਅਗਲੀ ਖ਼ਬਰ ਬਜ਼ੁਰਗਾਂ ਲਈ ਆਧੁਨਿਕ ਸੱਥ ਤੇ ਲਾਇਬ੍ਰੇਰੀ ਦਾ 1 ਨੂੰ ਰੱਖਿਆ ਜਾਵੇਗਾ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।