ਪਿੰਡ ਹੰਬੇਵਾਲ ਵਿਖੇ ਲੋਕਾਂ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਸੁਣਦੇ ਹੋਏ ਅਰਵਿੰਦ ਮਿੱਤਲ ਤੇ ਹੋਰ। ਹੰਬੇਵਾਲ ਵਿਖੇ ਅਰਵਿੰਦ ਮਿੱਤਲ ਨੇ ਲੋਕਾਂ ਨਾਲ ਸੁਣੀ ‘ਮਨ ਕੀ ਬਾਤ’ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਨਿਰਮਾਣ ’ਚ ਯੋਗਦਾਨ ਪਾਉਣ ਦਾ ਸੱਦਾ
ਨੰਗਲ, 30 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨਾਲ ‘ਮਨ ਕੀ ਬਾਤ’ ਦੇ 137ਵੇਂ ਪ੍ਰੋਗਰਾਮ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪਿੰਡ ਹੰਬੇਵਾਲ ਵਿਖੇ ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਅਤੇ ਨੌਜਵਾਨ ਆਗੂ ਅਰਵਿੰਦ ਮਿੱਤਲ ਵਲੋਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਦਾ ਸੰਬੋਧਨ ਸੁਣਿਆ ਗਿਆ।
ਅਜੀਤ ਡੈਸਕ
31-08-2026