03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੰਜਾਬ ਯੂਨੀਵਰਸਿਟੀ ’ਚ ਟਿਕਾਊ ਤੇ ਨਵਿਆਉਣਯੋਗ ਊਰਜਾ ਵਿਚ ਬੀ. ਐਸ. ਸੀ. (ਆਨਰਜ਼) ਲਈ ਅਰਜ਼ੀਆਂ ਦੀ ਕੀਤੀ ਮੰਗ

ਚੰਡੀਗੜ੍ਹ, 2 ਸਤੰਬਰ (ਮਾਰਕੰਡਾ)- ਸੈਂਟਰ ਫਾਰ ਨੈਨੋਸਾਇੰਸ ਐਂਡ ਨੈਨੋਟੈਕਨਾਲੋਜੀ (ਸੀ. ਐਨ.

ਅਜੀਤ ਡੈਸਕ 03-09-2026
ਚੰਡੀਗੜ੍ਹ, 2 ਸਤੰਬਰ (ਮਾਰਕੰਡਾ)- ਸੈਂਟਰ ਫਾਰ ਨੈਨੋਸਾਇੰਸ ਐਂਡ ਨੈਨੋਟੈਕਨਾਲੋਜੀ (ਸੀ.ਐਨ.ਐਨ.ਟੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2026-27 ਲਈ ਸਸਟੇਨੇਬਲ ਐਂਡ ਰੀਨਿਊਏਬਲ ਐਨਰਜੀ ਪ੍ਰੋਗਰਾਮ ਵਿਚ ਬੀ.ਐਸ.ਸੀ. (ਆਨਰਜ਼) ਵਿਚ ਖ਼ਾਲੀ ਸੀਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਪ੍ਰੋਗਰਾਮ ਉਨ੍ਹਾਂ ਉਮੀਦਵਾਰਾਂ ਲਈ ਖੁੱਲ੍ਹਾ ਹੈ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਸਕੂਲ ਤੋਂ 10+2 ਦੀ ਪ੍ਰੀਖਿਆ ਜਾਂ ਸਮਰੱਥ ਅਧਿਕਾਰੀ ਦੁਆਰਾ ਮਾਨਤਾ ਪ੍ਰਾਪਤ ਬਰਾਬਰ ਦੀ ਪ੍ਰੀਖਿਆ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਜਾਂ ਜੀਵ ਵਿਗਿਆਨ ਵਿਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੈ। ਇਹ ਪ੍ਰੋਗਰਾਮ ਨਵਿਆਉਣਯੋਗ ਊਰਜਾ, ਸੂਰਜੀ ਅਤੇ ਪੌਣ ਊਰਜਾ ਤਕਨਾਲੋਜੀਆਂ, ਬਾਇਓਊਰਜਾ ਅਤੇ ਬਾਇਓਮਾਸ ਉਪਯੋਗਤਾ, ਊਰਜਾ ਸਟੋਰੇਜ ਅਤੇ ਪ੍ਰਬੰਧਨ, ਊਰਜਾ ਕੁਸ਼ਲਤਾ, ਵਾਤਾਵਰਨ ਸਥਿਰਤਾ, ਸਮਾਰਟ ਗਰਿੱਡ ਅਤੇ ਊਰਜਾ ਨੀਤੀ ਸਮੇਤ ਖੇਤਰਾਂ ਨੂੰ ਕਵਰ ਕਰਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 11 ਸਤੰਬਰ ਹੈ। ਕੌਂਸਲਿੰਗ 15 ਸਤੰਬਰ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਉਮੀਦਵਾਰਾਂ ਨੂੰ ਵਿਭਾਗ ਦੀ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਿਛਲੀ ਖ਼ਬਰ ਤੈਰਾਕੀ ਕੋਚਿੰਗ ਸੈਂਟਰ ਵਿਖੇ ਜ਼ਿਲ੍ਹਾ ਸਕੂਲ ਖੇਡਾਂ ਦੇ ਟਰਾਇਲ ਕਰਵਾਏ 50 ਤੋਂ ਵੱਧ ਖਿਡਾਰੀਆਂ ਨੇ ਲਿਆ ਭਾਗ, ਪੰਜਾਬ ਪੱਧਰ... ਅਗਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰ ਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।