03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਦੀ ਵਿਦਿਆਰਥਣ ਨੇ ਕੀਨੀਆ ਵਿਖੇ ਕਰਵਾਏ ਗਏ ਸਮਾਗਮ ’ ਚ ਕੀਤੀ ਸ਼ਿਰਕਤ

ਢੇਰ, 2 ਸਤੰਬਰ (ਸ਼ਿਵ ਕੁਮਾਰ ਕਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਧੀਨ ਚੱਲ ਰਹੇ ਵੱਖ-ਵੱਖ ਸਕੂਲਾਂ ਦੀਆਂ 10 ਵਿਦਿਆਰਥਣਾਂ ਨੂੰ ਗੁਰਮਤਿ ਕੈਂਪ ਜੋ ਕਿ ਕੀਨੀਆ ਦੇ ਵਿਚ ਲਗਾਇਆ ਗਿਆ, ਉਸ ਵਿਚ ਜਾਣ ਦਾ ਨੂੰ ਸੁਨਹਿਰੀ ਮੌਕਾ ਮਿਲਿਆ। ਇਹ ਗੁਰਮਤਿ ਕੈਂਪ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਵਲੋਂ ਉਲੀਕਿਆ ਗਿਆ।

ਅਜੀਤ ਡੈਸਕ 03-09-2026
ਢੇਰ, 2 ਸਤੰਬਰ (ਸ਼ਿਵ ਕੁਮਾਰ ਕਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਧੀਨ ਚੱਲ ਰਹੇ ਵੱਖ-ਵੱਖ ਸਕੂਲਾਂ ਦੀਆਂ 10 ਵਿਦਿਆਰਥਣਾਂ ਨੂੰ ਗੁਰਮਤਿ ਕੈਂਪ ਜੋ ਕਿ ਕੀਨੀਆ ਦੇ ਵਿਚ ਲਗਾਇਆ ਗਿਆ, ਉਸ ਵਿਚ ਜਾਣ ਦਾ ਨੂੰ ਸੁਨਹਿਰੀ ਮੌਕਾ ਮਿਲਿਆ। ਇਹ ਗੁਰਮਤਿ ਕੈਂਪ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਵਲੋਂ ਉਲੀਕਿਆ ਗਿਆ। ਇਸ ਗੁਰਮਤਿ ਕੈਂਪ ਦਾ ਨਾਮ ਉਨ੍ਹਾਂ ਨੇ ਇੰਟਰਨੈਸ਼ਨਲ ਗਰਲਸ ਸਪਿਰਚੁਅਲ ਐਂਡ ਸੇਵਾ ਰੀਟਰੀਟ ਰੱਖਿਆ। ਇਸ ਕੈਂਪ ਵਿਚ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਰੋਪੜ ਦੀ ਵਿਦਿਆਰਥਣ ਜਸਕਿਰਨ ਕੌਰ ਜੋ ਕਿ ਇਸ ਸਕੂਲ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਇਸ ਬੱਚੀ ਦੀ ਕਾਬਲੀਅਤ ਨੂੰ ਵੇਖਦੇ ਹੋਏ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਵਲੋਂ ਵਿਸ਼ੇਸ਼ ਕਰਕੇ ਚੁਣਿਆ ਗਿਆ। ਇਸ ਬੱਚੀ ਨੇ ਉੱਥੇ ਹਰ ਇੱਕ ਗਤੀਵਿਧੀ ਵਿਚ ਭਾਗ ਲਿਆ ਜਿਵੇਂ ਕਿ ਲੈਕਚਰ, ਕੀਰਤਨ, ਅਖੰਡ ਪਾਠ ਸਾਹਿਬ ਦੀ ਸੇਵਾ, ਆਦਿ ਬਹੁਤ ਪ੍ਰੇਮ ਭਾਵਨਾ ਸਹਿਤ ਵਧੀਆ ਢੰਗ ਨਾਲ ਨਿਭਾਈਆਂ। ਇਹ ਕੈਂਪ ਲਗਾਤਾਰ ਨੌਂ ਦਿਨ ਦੇ ਕਰੀਬ ਚੱਲਿਆ। ਇਹਨਾਂ ਦਸ ਬੱਚੀਆਂ ਦੇ ਨਾਲ ਜੋਨ ਇੰਚਾਰਜ ਮੈਡਮ ਸੁਖਜਿੰਦਰ ਕੌਰ ਤੇ ਬੀਬੀ ਹਰਜਿੰਦਰ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਇਹਨਾਂ ਬੱਚੀਆਂ ਦਾ ਧਿਆਨ ਬਹੁਤ ਹੀ ਵਧੀਆ ਢੰਗ ਦੇ ਨਾਲ ਰੱਖਿਆ। ਇਹ ਕੈਂਪ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਵਲੋਂ ਵਿਸ਼ੇਸ਼ ਕਰਕੇ ਸਿੱਖ ਬੱਚੀਆਂ ਦਾ ਲਗਾਇਆ ਗਿਆ ਸੀ। ਸਿੱਖ ਬੱਚੀਆਂ ਨੂੰ ਗੁਰਮਤਿ ਦੀ ਗੁੜ੍ਹਤੀ ਦੇਣ ਵਾਸਤੇ ਇਹ ਕੈਂਪ ਆਯੋਜਿਤ ਕੀਤਾ ਗਿਆ ਸੀ। ਇਲਾਕੇ ਦੇ ਲੋਕਾਂ ਅਤੇ ਸਕੂਲ ਪ੍ਰਬੰਧਕਾਂ ਨੇ ਇਸ ਵਿਸ਼ੇਸ਼ ਉਪਰਾਲੇ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ, ਵਿੱਦਿਆ ਸਕੱਤਰ ਸੁਖਮਿੰਦਰ ਸਿੰਘ, ਸਹਾਇਕ ਡਾਇਰੈਕਟਰ ਬੀਬੀ ਸਤਵੰਤ ਕੌਰ ਅਤੇ ਵਿਸ਼ੇਸ਼ ਕਰਕੇ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦਾ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਹਰਜੋਤ ਬੈਂਸ ਬਾਬਾ ਬਾਲਕ ਨਾਥ ਮੰਦਰ ਗੰਭੀਰਪੁਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਆਰ . ਬੀ . ਯੂ . ਵਲੋਂ ਸਮਾਜਿਕ ਜ਼ਿੰਮੇਵਾਰੀ ਲਈ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।