06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕੈਂਸਰ ਪੀੜਤ ਐੱਨ.ਆਰ.ਆਈ. ਨੇ ਮਾਲ ਵਿਭਾਗ ’ਤੇ ਲਾਏ ਗੰਭੀਰ ਦੋਸ਼

ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਪਿੰਡ ਬਬਨਾੜਾ ਦੇ ਵਸਨੀਕ ਅਤੇ ਅਮਰੀਕਾ ਤੋਂ ਪਰਤੇ ਐੱਨ. ਆਰ.

‘ਅਜੀਤ’ ਉਪ ਦਫ਼ਤਰ ਪੁੱਜੇ ਪੀੜਤ ਗੁਲਜ਼ਾਰ ਸਿੰਘ ਬਮਨਾੜਾ ਆਪਣੀ ਕਹਾਣੀ ਬਿਆਨ ਕਰਦੇ ਹੋਏ। 05ਆਰਪੀਆਰ01 06-09-2026
ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਪਿੰਡ ਬਬਨਾੜਾ ਦੇ ਵਸਨੀਕ ਅਤੇ ਅਮਰੀਕਾ ਤੋਂ ਪਰਤੇ ਐੱਨ.ਆਰ.ਆਈ. ਗੁਲਜ਼ਾਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ‘ਤੇ ਕਥਿਤ ਤੌਰ ‘ਤੇ ਪ੍ਰੇਸ਼ਾਨ ਕਰਨ, ਰਿਕਾਰਡ ਵਿਚ ਦਰੁਸਤੀ ਨਾ ਕਰਨ ਅਤੇ ਪੈਸਿਆਂ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਭਾਰਤ ਵਿਚ ਰਹਿ ਰਿਹਾ ਹੈ ਅਤੇ ਕੈਂਸਰ ਦਾ ਮਰੀਜ਼ ਹੋਣ ਕਾਰਨ ਪਹਿਲਾਂ ਹੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਹ ਖ਼ੁਦ ਹੀ ਖਾਣਾ ਬਣਾਉਣ ਤੋਂ ਲੈ ਕੇ ਕੱਪੜੇ ਧੋਣ ਤੱਕ ਦੇ ਕੰਮ ਕਰਦਾ ਹੈ । ਉਸ ਦਾ ਦੋਸ਼ ਹੈ ਕਿ ਮਾਲ ਵਿਭਾਗ ਨਾਲ ਜੁੜੇ ਮਾਮਲੇ ਵਿਚ ਉਸ ਨੂੰ ਲਗਾਤਾਰ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਬੇਹੱਦ ਪ੍ਰੇਸ਼ਾਨ ਹੈ। ਗੁਲਜ਼ਾਰ ਸਿੰਘ ਅਨੁਸਾਰ ਉਸ ਦੀ ਜ਼ਮੀਨ ਨਾਲ ਸਬੰਧਿਤ ਮਾਲ ਰਿਕਾਰਡ ਵਿਚ ਦਰੁਸਤੀ ਦਾ ਮਾਮਲਾ ਕਾਫ਼ੀ ਸਮੇਂ ਤੋਂ ਲੰਬਿਤ ਹੈ। ਉਸ ਨੇ ਦਾਅਵਾ ਕੀਤਾ ਕਿ ਸਾਲ 2004 ਵਿਚ ਵੀ ਜ਼ਮੀਨ ਦੇ ਰਿਕਾਰਡ ਨਾਲ ਸਬੰਧਿਤ ਮਾਮਲਾ ਵਿਜੀਲੈਂਸ ਅਤੇ ਫਲਾਇੰਗ ਸਕੁਐਡ, ਚੰਡੀਗੜ੍ਹ ਕੋਲ ਗਿਆ ਸੀ ਅਤੇ ਉਸ ਸਮੇਂ ਦਰੁਸਤੀ ਕਰਵਾਈ ਗਈ ਸੀ। ਹੁਣ ਮੁੜ ਰਿਕਾਰਡ ਵਿਚ ਕਥਿਤ ਗ਼ਲਤੀਆਂ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਇੱਕ ਪੁਲਿਸ ਅਧਿਕਾਰੀ ‘ਤੇ ਧਮਕਾਉਣ ਦੇ ਵੀ ਦੋਸ਼ ਲਗਾਏ ਹਨ। ਉਸ ਮੁਤਾਬਿਕ ਉਸ ਨੂੰ ਕਥਿਤ ਤੌਰ ‘ਤੇ ਕੇਸ ਵਿਚ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ ਅਤੇ ਇਨਕਾਰ ਕਰਨ ‘ਤੇ ਉਸ ‘ਤੇ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਗਈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ। ਐਨ.ਆਰ.ਆਈ. ਨੇ ਦੱਸਿਆ ਕਿ ਉਸ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ, ਐਸ.ਪੀ. ਐਨ.ਆਰ.ਆਈ. ਵਿੰਗ, ਐਨ.ਆਰ.ਆਈ. ਵਿੰਗ, ਮਾਲ ਮੰਤਰੀ ਅਤੇ ਰਾਜਪਾਲ ਸਮੇਤ ਵੱਖ-ਵੱਖ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਉਸ ਦਾ ਕਹਿਣਾ ਹੈ ਕਿ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਗੁਲਜ਼ਾਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਜ਼ਮੀਨ ਦੇ ਮਾਲ ਰਿਕਾਰਡ ਦੀ ਨਿਰਪੱਖ ਜਾਂਚ ਕਰਵਾ ਕੇ ਲੋੜੀਂਦੀ ਦਰੁਸਤੀ ਕੀਤੀ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵਲੋਂ ਉਸ ਨਾਲ ਗ਼ਲਤ ਵਿਵਹਾਰ ਜਾਂ ਪੈਸਿਆਂ ਦੀ ਮੰਗ ਕੀਤੀ ਗਈ ਹੈ ਤਾਂ ਉਸ ਦੀ ਵੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਉਸ ਨੇ ਆਪਣੀ ਮਾਨਸਿਕ ਪਰੇਸ਼ਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਖ਼ੁਦ ਨੂੰ ਬੇਹੱਦ ਬੇਵੱਸ ਮਹਿਸੂਸ ਕਰ ਰਿਹਾ ਹੈ। ਉਸ ਨੇ ਪ੍ਰਸ਼ਾਸਨ ਤੋਂ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਇਨਸਾਫ਼ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਅਧਿਆਪਕਾਂ ਦਾ ਸਨਮਾਨ ਕਰਕੇ ਰੋਟਰੀ ਕਲੱਬ ਨੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ ਅਗਲੀ ਖ਼ਬਰ ਭੋਜੇ ਮਾਜਰਾ ਦੇ ਸਾਇੰਸ ਅਧਿਆਪਕ ਪ੍ਰਭਜੀਤ ਸਿੰਘ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।