06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਜ਼ੋਨਲ ਖੇਡਾਂ ’ ਚ ਸੋਨ ਤਗਮਾ ਜਿੱਤ ਕੇ ਸਟੇਟ ਲਈ ਕੀਤਾ ਕੁਆਲੀਫ਼ਾਈ

ਸੁਖਸਾਲ, 5 ਸਤੰਬਰ (ਧਰਮ ਪਾਲ)-70ਵੀਂਆ ਪੰਜਾਬ ਸਕੂਲ ਖੇਡਾਂ ਜ਼ੋਨ ਨੂਰਪੁਰ ਬੇਦੀ ਵਿਖੇ ਕਰਵਾਈਆਂ ਗਈਆਂ ਵਾਲੀਬਾਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਅਤੇ ਰਾਜ ਪੱਧਰੀ (ਸਟੇਟ) ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ।

ਅਜੀਤ ਡੈਸਕ 06-09-2026
ਸੁਖਸਾਲ, 5 ਸਤੰਬਰ (ਧਰਮ ਪਾਲ)-70ਵੀਂਆ ਪੰਜਾਬ ਸਕੂਲ ਖੇਡਾਂ ਜ਼ੋਨ ਨੂਰਪੁਰ ਬੇਦੀ ਵਿਖੇ ਕਰਵਾਈਆਂ ਗਈਆਂ ਵਾਲੀਬਾਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਅਤੇ ਰਾਜ ਪੱਧਰੀ (ਸਟੇਟ) ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ। ਇਸ ਵਿਸ਼ੇਸ਼ ਪ੍ਰਾਪਤੀ ’ਤੇ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸੇਵਾਮੁਕਤ ਪੀ.ਟੀ.ਆਈ. ਰਾਜੀਵ ਕੁਮਾਰ ਭਲਾਣ ਵਲੋਂ ਜੇਤੂ ਬੱਚਿਆਂ ਦਾ ਉਚੇਚੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਭੰਗਲ ਤੋਂ ਸਰਪੰਚ ਜਸਵਿੰਦਰ ਸਿੰਘ, ਮਾਸਟਰ ਜੈਪਾਲ ਸਿੰਘ, ਪੰਚ ਅਸ਼ੋਕ ਪੁਰਬਾ ਅਤੇ ਐਸ.ਐਮ.ਸੀ. ਚੇਅਰਮੈਨ ਮਨਜੀਤ ਕੌਰ ਨੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਸਮਾਗਮ ਦੌਰਾਨ ਸਕੂਲ ਸਟਾਫ਼ ਵਿਚੋਂ ਜਗਜੀਤ ਸਿੰਘ, ਸੁਨੀਲ ਜਸਵਾਲ, ਲਲਿਤ ਕੁਮਾਰ ਅਤੇ ਬਾਬਰਾ ਖ਼ਾਨਮ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ’ਤੇ ਅੱਜ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ’ਚ ਛਿੰਝ ਮੇਲਿਆਂ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਦੁੱਧ ਉਤਪਾਦਕ ਸਹਿਕਾਰੀ ਸਭਾ ਕੁਲਗਰਾਂ ਵਲੋਂ ਸਰਕਾਰੀ ਹਾਈ ਸਕੂਲ ਨੂੰ ਕੀਤੇ ਚਾਰ ਛੱਤ ਵਾਲੇ ਪੱਖੇ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।