07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਹੀਂ ਰਹੇ ਸਾਬਕਾ ਪੱਤਰਕਾਰ ਅਤੇ ਨੌਜਵਾਨ ਕੈਮਰਾ ਮੈਨ ਮਨਪ੍ਰੀਤ ਸਿੰਘ ਮਿੰਟੂ , ਸਸਕਾਰ ਅੱਜ

ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਮੁਹੱਲਾ ਫ਼ਤਿਹਗੜ੍ਹ ਸਾਹਿਬ ਦੇ ਵਸਨੀਕ ਅਤੇ ਪੀ. ਟੀ.

ਅਜੀਤ ਡੈਸਕ 07-09-2026
ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਮੁਹੱਲਾ ਫ਼ਤਿਹਗੜ੍ਹ ਸਾਹਿਬ ਦੇ ਵਸਨੀਕ ਅਤੇ ਪੀ.ਟੀ.ਸੀ. ਚੈਨਲ ਦੇ ਸਾਬਕਾ ਕੈਮਰਾ ਮੈਨ ਅਤੇ ਨੌਜਵਾਨ ਪੱਤਰਕਾਰ ਮਨਪ੍ਰੀਤ ਸਿੰਘ ਮਿੰਟੂ (35) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਇਸ ਨੌਜਵਾਨ ਨੇ ਲੰਬਾ ਸਮਾਂ ਪੀ.ਟੀ.ਸੀ. ਲਈ ਕੰਮ ਕੀਤਾ ਅਤੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਰਹੇ। ਉਹ ਆਪਣੇ ਪਿੱਛੇ ਪਤਨੀ ਸੁਮਨ ਅਤੇ 4 ਸਾਲਾ ਛੋਟੀ ਪੁੱਤਰੀ ਇਬਾਦਤ ਕੌਰ ਨੂੰ ਰੌਂਦਾਂ ਕੁਰਲਾਉਂਦਾ ਛੱਡ ਗਏ ਹਨ। ਉਹ ਵਿਰਦੀ ਸਰਵਿਸ ਸਟੇਸ਼ਨ ਦੇ ਮਾਲਕ ਓਮਪਾਲ ਸਿੰਘ ਵਿਰਦੀ ਦੇ ਭਾਣਜੇ ਸਨ।ਮ੍ਰਿਤਕ ਮਿੰਟੂ ਦਾ ਦਾਹ ਸਸਕਾਰ 7 ਸਤੰਬਰ ਨੂੰ ਸਵੇਰੇ 11 ਵਜੇ ਸ੍ਰੀ ਅਨੰਦਪੁਰ ਸਾਹਿਬ ਦੀ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਹੋਵੇਗਾ।ਮਿੰਟੂ ਦੇ ਅਕਾਲ ਚਲਾਣੇ ਤੇ ਪੱਤਰਕਾਰ ਭਾਈਚਾਰਾ ਅਤੇ ਸ਼ਹਿਰ ਵਾਸੀਆਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਨਲਹੋਟੀ ਉੱਪਰਲੀ ਵਿਖੇ 6 ਗਲੀਆਂ ਤੇ 2 ਪਾਰਕਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਖੱਬੇ ਪੱਖੀ ਆਗੂਆਂ ਵਲੋਂ ਪੱਤਰਕਾਰਾਂ ਤੇ ਮੋਹਨਜੀਤ ਸਿੰਘ ਨਾਲ ਕਥਿਤ ਪੁਲਿਸ ਤਸ਼ੱਦਦ ਦੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।