14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਹੋਈ ਤੇਜ਼ , ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ

ਨੂਰਪੁਰ ਬੇਦੀ, 13 ਸਤੰਬਰ (ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਹਰ ਬੂਥ ਕਾਂਗਰਸ ਮਜ਼ਬੂਤ’ ਤਹਿਤ ਅੱਜ ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੀ ਪਲੇਠੀ ਅਤੇ ਅਹਿਮ ਮੀਟਿੰਗ ‘ਬਲਾਕ ਪ੍ਰਧਾਨ ਐਡਵੋਕੇਟ ਨਰਿੰਦਰ ਪਰਾਸ਼ਰ ਦੀ ਪ੍ਰਧਾਨਗੀ ਹੇਠ’ ਢਿੱਲੋਂ ਫਾਰਮ ਵਿਖੇ ਹੋਈ। ਮੀਟਿੰਗ ਵਿਚ ਬਲਾਕ ਦੇ ਸਮੂਹ ਸੀਨੀਅਰ ਆਗੂਆਂ, ਯੂਥ ਕਾਂਗਰਸ, ਮਹਿਲਾ ਕਾਂਗਰਸ, ਐੱਨ.

ਅਜੀਤ ਡੈਸਕ 14-09-2026
ਨੂਰਪੁਰ ਬੇਦੀ, 13 ਸਤੰਬਰ (ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਹਰ ਬੂਥ ਕਾਂਗਰਸ ਮਜ਼ਬੂਤ’ ਤਹਿਤ ਅੱਜ ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੀ ਪਲੇਠੀ ਅਤੇ ਅਹਿਮ ਮੀਟਿੰਗ ‘ਬਲਾਕ ਪ੍ਰਧਾਨ ਐਡਵੋਕੇਟ ਨਰਿੰਦਰ ਪਰਾਸ਼ਰ ਦੀ ਪ੍ਰਧਾਨਗੀ ਹੇਠ’ ਢਿੱਲੋਂ ਫਾਰਮ ਵਿਖੇ ਹੋਈ। ਮੀਟਿੰਗ ਵਿਚ ਬਲਾਕ ਦੇ ਸਮੂਹ ਸੀਨੀਅਰ ਆਗੂਆਂ, ਯੂਥ ਕਾਂਗਰਸ, ਮਹਿਲਾ ਕਾਂਗਰਸ, ਐੱਨ.ਐੱਸ.ਯੂ.ਆਈ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਬੂਥਾਂ ਦੇ ਪ੍ਰਧਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਐਡਵੋਕੇਟ ਨਰਿੰਦਰ ਪਰਾਸ਼ਰ ਨੇ ਕਿਹਾ ਕਿ ਕਾਂਗਰਸ ਇੱਕਜੁੱਟ ਹੈ। ਪਾਰਟੀ ਹਾਈਕਮਾਂਡ ਜਿਸ ਨੂੰ ਵੀ ਟਿਕਟ ਦੇਵੇਗੀ, ਅਸੀਂ ਉਸ ਲਈ ਸਿਰ-ਧੜ ਦੀ ਬਾਜ਼ੀ ਲਾ ਦਿਆਂਗੇ। ਮੈਂ ਪ੍ਰਧਾਨ ਕਾਂਗਰਸ ਪਾਰਟੀ ਦਾ ਹਾਂ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ। ਉਨ੍ਹਾਂ ਕਿਹਾ, ਮੈਨੂੰ ਪੂਰੀ ਆਸ ਹੈ ਕਿ ਕਾਂਗਰਸ ਦੀ ਮਜ਼ਬੂਤੀ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ 2027 ਵਿਚ ਕਾਂਗਰਸ ਦੇ ਉਮੀਦਵਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਪਹੁੰਚਾ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਹੀ ਚੋਣ ਜਿੱਤੀ ਜਾਂਦੀ ਹੈ, ਇਸ ਲਈ ਹਰੇਕ ਬੂਥ ’ਤੇ 10 ਨਵੇਂ ਸਰਗਰਮ ਮੈਂਬਰ ਜੋੜਨ ਦਾ ਟੀਚਾ ਦਿੱਤਾ ਗਿਆ ਹੈ। ਇਸ ਸਮੇਂ ਹਰਪਾਲ ਸੰਘਾ, ਅਸ਼ੋਕ ਝਿੰਜਰੀ, ਰਾਜ ਕੁਮਾਰ, ਵਿਕਰਮ ਪਟਵਾਰੀ, ਨਰਾਤਾ ਰਾਮ, ਕਸ਼ਮੀਰੀ ਲਾਲ, ਐਡਵੋਕੇਟ ਗਗਨਦੀਪ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਰੌਸ਼ਨ ਲਾਲ, ਕੁਲਦੀਪ ਸਿੰਘ, ਗੌਰਵ ਕਾਲੜਾ, ਅਸੂਲ, ਵਿਸ਼ਾਲ ਸ਼ਰਮਾ, ਕਿੰਦਰ ਕੁਮਾਰ, ਜਿੰਦਰ ਠਾਣਾ, ਗੁਲਜ਼ਾਰੀ ਲਾਲ, ਨਰਿੰਦਰ ਧਮਰੈਤ, ਹਰਬੰਸ ਨੰਬਰਦਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਟਕੇ ਦੇ ਘੋਲ ਦੀ ਸ਼ੁਰੂਆਤ ਕਰਵਾਉਣ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ। (ਸੱਜੇ) ਗਿਆਨੀ ਹਰਭਜਨ ਸਿੰਘ ਬੜਾ ਪਿੰਡ ਨਾਲ... ਅਗਲੀ ਖ਼ਬਰ ਮੀਆਂਪੁਰ ਵਿਖੇ ਆਯੁਸ਼ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।