ਵਿਲੱਖਣ ਯੋਗਤਾਵਾਂ ਵਾਲੇ ਵਿਦਿਆਰਥੀਆਂ ਦੇ ਸਿੱਖਿਆ ਕੇਂਦਰ ਦਾ ਉਦਘਾਟਨ
ਸ੍ਰੀ ਚਮਕੌਰ ਸਾਹਿਬ, 13 ਸਤੰਬਰ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ ਬੱਸੀ ਗੁੱਜਰਾਂ ਵਲੋਂ ਪਹਿਲਾਂ ਹੀ ਚਲਾਏ ਜਾ ਰਹੀਆਂ ਦੋ ਵਿੱਦਿਅਕ ਸੰਸਥਾਵਾਂ ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕਰੀਅਰ ਕੋਰਸਿਸ ਤੇ ਡਰੀਮਲੈਂਡ ਪਬਲਿਕ ਸਕੂਲ ਵਿਚ ਵਾਧਾ ਕਰਦਿਆਂ ਇਲਾਕੇ ਦੇ ਬੱਚੇ ਜੋ ਕੁਦਰਤੀ ਕਾਰਨਾਂ ਕਰਕੇ ਬੋਲਣ, ਸੁਣਨ ,ਚੱਲਣ, ਦੇਖਣ ਆਦਿ ਕਾਰਨ ਕਰਕੇ ਅਪਾਹਜ ਹਨ, ਹਾਲਾਂਕਿ ਉਨ੍ਹਾਂ ਅੰਦਰ ਵਿਲੱਖਣ ਯੋਗਤਾਵਾਂ ਹੁੰਦੀਆਂ ਹਨ ਉਨ੍ਹਾਂ ਦੀ ਵਿੱਦਿਆ ਤੇ ਸਿਖਲਾਈ ਲਈ ‘ਵਿਲੱਖਣ ਯੋਗਤਾਵਾਂ’ ਵਾਲੇ ਵਿਦਿਆਰਥੀਆਂ ਲਈ ਸਿੱਖਿਆ ਕੇਂਦਰ ਦਾ ਉਦਘਾਟਨ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੇ ਮੁੱਖ ਵਕਤਾ ਪ੍ਰੋ.
ਸ੍ਰੀ ਚਮਕੌਰ ਸਾਹਿਬ, 13 ਸਤੰਬਰ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ ਬੱਸੀ ਗੁੱਜਰਾਂ ਵਲੋਂ ਪਹਿਲਾਂ ਹੀ ਚਲਾਏ ਜਾ ਰਹੀਆਂ ਦੋ ਵਿੱਦਿਅਕ ਸੰਸਥਾਵਾਂ ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫ਼ਾਰ ਕਰੀਅਰ ਕੋਰਸਿਸ ਤੇ ਡਰੀਮਲੈਂਡ ਪਬਲਿਕ ਸਕੂਲ ਵਿਚ ਵਾਧਾ ਕਰਦਿਆਂ ਇਲਾਕੇ ਦੇ ਬੱਚੇ ਜੋ ਕੁਦਰਤੀ ਕਾਰਨਾਂ ਕਰਕੇ ਬੋਲਣ, ਸੁਣਨ ,ਚੱਲਣ, ਦੇਖਣ ਆਦਿ ਕਾਰਨ ਕਰਕੇ ਅਪਾਹਜ ਹਨ, ਹਾਲਾਂਕਿ ਉਨ੍ਹਾਂ ਅੰਦਰ ਵਿਲੱਖਣ ਯੋਗਤਾਵਾਂ ਹੁੰਦੀਆਂ ਹਨ ਉਨ੍ਹਾਂ ਦੀ ਵਿੱਦਿਆ ਤੇ ਸਿਖਲਾਈ ਲਈ ‘ਵਿਲੱਖਣ ਯੋਗਤਾਵਾਂ’ ਵਾਲੇ ਵਿਦਿਆਰਥੀਆਂ ਲਈ ਸਿੱਖਿਆ ਕੇਂਦਰ ਦਾ ਉਦਘਾਟਨ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੇ ਮੁੱਖ ਵਕਤਾ ਪ੍ਰੋ. ਕੁਲਦੀਪ ਸਿੰਘ ਭਗਤ ਪੂਰਨ ਸਿੰਘ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਿਹਾ ਅਜੋਕੇ ਸਮਾਜ ਵਿਚ ਮਾਨਸਿਕ ਤੇ ਸਿਹਤ ਪੱਧਰ ਉੱਤੇ ਬੱਚਿਆਂ ਵਿਚ ਕਈ ਕਮੀਆਂ ਕੁਦਰਤੀ ਕਾਰਨਾਂ ਕਰਕੇ ਉਤਪੰਨ ਹੋ ਜਾਂਦੀਆਂ ਹਨ, ਪ੍ਰੰਤੂ ਇਨ੍ਹਾਂ ਬੱਚਿਆਂ ਅੰਦਰ ਅਨੇਕਾਂ ਵਿਲੱਖਣ ਯੋਗਤਾਵਾਂ ਹੁੰਦੀਆਂ ਹਨ, ਉਨ੍ਹਾਂ ਦਾ ਬਹੁ-ਪੱਖੀ ਵਿਕਾਸ ਸਿਰਫ਼ ਵਿੱਦਿਅਕ ਸੰਸਥਾਵਾਂ ਵਿਚ ਹੀ ਸੰਭਵ ਹੋ ਸਕਦਾ ਹੈ। ਸ੍ਰੀ ਚਮਕੌਰ ਸਾਹਿਬ ਵਰਗੇ ਇਲਾਕੇ ਵਿਚ ਅਜਿਹੀ ਸੰਸਥਾ ਦੇ ਖੁੱਲਣ ਨਾਲ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਮੌਕਾ ਮਿਲੇਗਾ ਕਿ ਉਹ ਆਪਣੇ ਬੱਚੇ ਦਾ ਸਰੀਰਕ/ਮਾਨਸਿਕ ਤੌਰ ਤੇ ਬਹੁਪੱਖੀ ਵਿਕਾਸ ਕਰ ਸਕਣ। ਉਨ੍ਹਾਂ ਇਲਾਕੇ ਦੇ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਨੂੰ ਇਸ ਸੰਸਥਾ ਵਿਚ ਦਾਖਲ ਕਰਵਾਕੇ ਉਨ੍ਹਾਂ ਦਾ ਭਵਿੱਖ ਸੰਵਾਰਨ। ਇਸ ਮੌਕੇ ਪ੍ਰੋ. ਪ੍ਰਭਲੀਨ ਕੌਰ ਪਿੰਗਲਵਾੜਾ ਸੰਸਥਾ ਨੇ ਕਿਹਾ ਅਸੀਂ ਇਸ ਖੇਤਰ ਵਿਚ ਵਿੱਦਿਅਕ ਮਨੋਵਿਗਿਆਨਿਕ ਅਗਵਾਈ ਪੱਖੋਂ ਹਰੇਕ ਕਿਸਮ ਦੀ ਮਦਦ ਪ੍ਰਦਾਨ ਕਰਾਂਗੇ ਇਸ ਕੇਂਦਰ ਲਈ ਸਿੱਖਿਅਤ ਅਧਿਆਪਕ ਖੁਸ਼ਦੀਪ ਕੌਰ ਸੇਵਾਵਾਂ ਨਿਭਾਉਣਗੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੇਵਾ ਮੁਕਤ ਅਧਿਆਪਕਾ ਸ਼੍ਰੀਮਤੀ ਸਵਰਨਜੀਤ ਕੌਰ ਨੇ ਕਿਹਾ ਸਾਡੀਆਂ ਵਿੱਦਿਅਕ ਸੰਸਥਾਵਾਂ ਪਹਿਲਾਂ ਹੀ ਸਿੱਖਿਆ ਦੇ ਖੇਤਰ ਵਿਚ ਦਾਨੀ ਸਜਣਾ ਦੇ ਸਹਿਯੋਗ ਨਾਲ ਨਿਸ਼ਕਾਮ ਕਾਰਜ ਕਰ ਰਹੀ ਹੈ। ਉਦਘਾਟਨੀ ਰਸਮ ਵਿਚ ਪ੍ਰੋ ਕੁਲਦੀਪ ਸਿੰਘ, ਡਾ ਪ੍ਰਭਲੀਨ ਕੌਰ,ਦਿਲਜੀਤ ਸਿੰਘ ਯੂ ਐੱਸ ਏ, ਨਵਜੋਤ ਸਿੰਘ ਯੂ ਐਸ ਏ, ਡਾ ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਦਾਕਾਰ ਮਲਕੀਤ ਰੌਣੀ, ਅਮਰਵੀਰ ਬਾਗੀ, ਕੇਂਦਰ ਇੰਚਾਰਜ ਬੇਅੰਤ ਕੌਰ, ਅਮਨਦੀਪ ਕੌਰ ਸੰਸਥਾ ਨਿਰਦੇਸ਼ਕਾਂ, ਪ੍ਰਿੰਸੀਪਲ ਕਰਨਜੌਤ ਕੌਰ, ਵਰਿੰਦਰ ਕੌਰ, ਜਗਰੂਪ ਸਿੰਘ ਤੇ ਸਮੁੱਚਾ ਸਟਾਫ਼ ਹਾਜ਼ਰ ਸੀ।