17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜਜ਼ਬੇ ਅਤੇ ਜਾਗਰੂਕਤਾ ਨਾਲ ਊਨਾ ਨਸ਼ਿਆਂ ਦੀ ਅਲਾਮਤ ਵਿਰੁੱਧ ਲੜਨ ਲਈ ਇਕਜੁੱਟ

ਸੰਤੋਖਗੜ੍ਹ, 16 ਸਤੰਬਰ (ਧਰਮ ਪਾਲ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਅੱਜ ਜਿਲਾ ਊਨਾ ਵਿਖੇ ਨਸ਼ਾ ਵਿਰੋਧੀ ਵਾਕਥੋਨ ਕਰਾਈ ਗਈ। ਇਸ ਮੌਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਹਾਜ਼ਰ ਲੋਕ। 17-09-2026
ਸੰਤੋਖਗੜ੍ਹ, 16 ਸਤੰਬਰ (ਧਰਮ ਪਾਲ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਅੱਜ ਜਿਲਾ ਊਨਾ ਵਿਖੇ ਨਸ਼ਾ ਵਿਰੋਧੀ ਵਾਕਥੋਨ ਕਰਾਈ ਗਈ। ਇਸ ਮੌਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹੇ ਭਰ ਦੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਨੌਜਵਾਨ ਅਤੇ ਵੱਡੀ ਗਿਣਤੀ ਵਿਚ ਨਾਗਰਿਕ ਵੀ ਇਸ ’ਵਾਕਾਥੌਨ’ ਵਿਚ ਸ਼ਾਮਲ ਹੋਏ। ਕੁਝ ਹੀ ਸਮੇਂ ਵਿਚ ਸਟੇਡੀਅਮ ਨੌਜਵਾਨਾਂ ਦੀ ਊਰਜਾ ਨਾਲ ਭਰ ਗਿਆ ਅਤੇ ਲਗਭਗ 40,000 ਭਾਗੀਦਾਰਾਂ ਦੀ ਮੌਜੂਦਗੀ ਨਾਲ ਊਨਾ ਨੇ ਨਸ਼ਿਆਂ ਵਿਰੁੱਧ ਆਪਣੀ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਦੇ ਬਾਵਜੂਦ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਸਨ। ਆਵਾਜਾਈ ਅਤੇ ਭੀੜ ਦੇ ਪ੍ਰਬੰਧਨ ਤੋਂ ਲੈ ਕੇ ਭਾਗੀਦਾਰਾਂ ਲਈ ਪੀਣ ਵਾਲੇ ਪਾਣੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤੱਕ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਸੀ। ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਵੇਰੇ 8 ਵਜੇ ਤੋਂ ਪੁਲਿਸ ਬੈਂਡ ’ਹਾਰਮਨੀ ਆਫ਼ ਦ ਪਾਈਨਜ਼’ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਵਿੱਚ ਰੌਣਕ ਭਰ ਦਿੱਤੀ। ਨੌਜਵਾਨ ਸੰਗੀਤ ਦੀਆਂ ਧੁਨਾਂ ’ਤੇ ਨੱਚ ਰਹੇ ਸਨ ਜਦਕਿ ਹਵਾ ਤਾੜੀਆਂ ਦੀ ਗੂੰਜ ਅਤੇ ਨਸ਼ਿਆਂ ਵਿਰੁੱਧ ਲਗਾਏ ਗਏ ਨਾਅਰਿਆਂ ਨਾਲ ਭਰੀ ਹੋਈ ਸੀ। ਪੂਰੇ ਸਟੇਡੀਅਮ ਵਿੱਚ ਨੌਜਵਾਨਾਂ ਦਾ ਉਤਸ਼ਾਹ ਸਾਫ਼ ਦਿਖਾਈ ਦੇ ਰਿਹਾ ਸੀ। ਜਦੋਂ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਿਚ ਵਾਕਾਥੌਨ ਸ਼ੁਰੂ ਹੋਈ ਤਾਂ ਇਹ ਉਤਸ਼ਾਹ ਸੜਕਾਂ ’ਤੇ ਵੀ ਫੈਲ ਗਿਆ। ਬੱਚਿਆਂ ਅਤੇ ਨੌਜਵਾਨਾਂ ਵਿਚ ਮੁੱਖ ਮੰਤਰੀ ਦੇ ਨਾਲ-ਨਾਲ ਚੱਲਣ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਦਾ ਭਾਰੀ ਉਤਸ਼ਾਹ ਸੀ। ਮੁੱਖ ਮੰਤਰੀ ਇਸ ਨੌਜਵਾਨ ਊਰਜਾ ਦੇ ਵਿਚਕਾਰ ਬੜੀ ਸਹਿਜਤਾ ਨਾਲ ਚੱਲੇ ਅਤੇ ਪੂਰੇ ਰਸਤੇ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਖੈਰ-ਖਬਰ ਪੁੱਛੀ ਅਤੇ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖ ਦੇ ਟੀਚਿਆਂ ਬਾਰੇ ਚਰਚਾ ਕੀਤੀ। ਮੁੱਖ ਮੰਤਰੀ ਨਾਲ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸਾਬਕਾ ਵਿਧਾਇਕ ਸੱਤਪਾਲ ਸਿੰਘ ਰਾਏਯਾਦਾ, ਵਿਧਾਇਕ ਵਿਵੇਕ ਕੁਮਾਰ ਵੇਕੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇਸ਼ਰਾਜ ਗੌਤਮ, ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣ ਨੌਜਵਾਨਾਂ ਦੇ ਨਾਲ-ਨਾਲ ਪੈਦਲ ਚੱਲ ਰਹੇ ਸਨ। ਇਸ ਵਾਕਾਥਨ ਦੌਰਾਨ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ‘ਚਿੱਟਾ-ਵਿਰੋਧੀ’ ਮੁਹਿੰਮ ਅਤੇ ਵਾਤਾਵਰਣ ਸੰਭਾਲ ਬਾਰੇ ਸਹੁੰ ਚੁਕਾਈ ਅਤੇ ਨਾਲ ਹੀ ‘ਚਿੱਟਾ-ਮੁਕਤ’ ਹਿਮਾਚਲ ਬਣਾਉਣ ਦਾ ਸੰਦੇਸ਼ ਦਿੱਤਾ। ਭਾਗ ਲੈਣ ਵਾਲਿਆਂ ਨੇ ਹੱਥਾਂ ਵਿਚ ਪਲੇਕਾਰਡ ਫੜੇ ਹੋਏ ਸਨ, ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਭਾਰੀ ਉਤਸ਼ਾਹ ਦਿਖਾਇਆ। ਡਾਇਰੈਕਟਰ ਜਨਰਲ ਆਫ਼ ਪੁਲਿਸ ਅਸ਼ੋਕ ਤਿਵਾਰੀ ਨੇ ਊਨਾ ਵਿਚ ਲੋਕਾਂ ਦੀ ਭਾਰੀ ਸ਼ਮੂਲੀਅਤ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਲੋਕਾਂ ਦੀ ਇਹ ਭਾਗੀਦਾਰੀ ਰਾਜ ਵਿਚ ਹੁਣ ਤੱਕ ਹੋਈਆਂ ਸਾਰੀਆਂ ‘ਚਿੱਟਾ-ਵਿਰੋਧੀ’ ਵਾਕਾਥਨਾਂ ਵਿਚ ਇੱਕ ਰਿਕਾਰਡ-ਤੋੜ ਇੱਕਠ ਹੈ। ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਭਾਗ ਲੈਣ ਵਾਲੇ ਨੌਜਵਾਨਾਂ, ਵਿਦਿਅਕ ਸੰਸਥਾਵਾਂ, ਸਰਕਾਰੀ ਵਿਭਾਗਾਂ ਅਤੇ ਇਸ ਸਮਾਗਮ ਵਿਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ। ਲਗਭਗ 40,000 ਲੋਕਾਂ ਦੀ ਸ਼ਮੂਲੀਅਤ ਵਾਲੀ ਇਸ ਵਾਕਾਥਨ ਨੇ ਊਨਾ ਲਈ ਇੱਕ ਯਾਦਗਾਰੀ ਦ੍ਰਿਸ਼ ਸਿਰਜਿਆ। ਗੀਤਾਂ ਅਤੇ ਨਾਅਰਿਆਂ ਦੇ ਵਿਚਕਾਰ, ਹਜ਼ਾਰਾਂ ਕਦਮ ਇਕਜੁੱਟ ਹੋ ਕੇ ਅੱਗੇ ਵਧੇ ਅਤੇ ਪੂਰੇ ਰਸਤੇ ’ਤੇ ਇੱਕੋ ਸੰਦੇਸ਼ ਗੂੰਜਦਾ ਰਿਹਾ ‘‘ਚਿੱਟੇ ਵਿਰੁੱਧ ਹਮਲਾ ਹਿਮਾਚਲ ਤਿਆਰ ਹੈ’’।
ਪਿਛਲੀ ਖ਼ਬਰ ਭਾਜਪਾ ਰੂਪਨਗਰ ਵਲੋਂ ਇਲਾਕੇ ਦੇ ਵੱਖ - ਵੱਖ ਪਿੰਡਾਂ ’ ਚ ਲਗਾਏ ਗਏ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਕੈਂਪਾਂ ਦੌਰਾਨ 200 ਮਰੀਜ... ਅਗਲੀ ਖ਼ਬਰ ਪਿੰਡ ਬਾਲੇਵਾਲ ਵਿਖੇ ਸਵਰਗੀ ਨੰਬਰਦਾਰ ਕਪੂਰ ਚੰਦ ਦੀ ਯਾਦ ’ ਚ ਲਗਾਏ ਖ਼ੂਨਦਾਨ ਕੈਂਪ ਦੌਰਾਨ 71 ਨੌਜਵਾਨਾਂ ਨੇ ਦਾਨ ਕੀਤਾ ਖ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।