ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਕਰਵਾਏ ਚਾਰ ਦਿਨਾਂ ਗੁਰਮਤਿ ਸਮਾਗਮ, ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰੀਆਂ ਹਾਜ਼ਰੀਆਂ
ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆੜ੍ਹਤੀ ਐਸੋਸੀਏਸ਼ਨ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਅਨਾਜ ਮੰਡੀ ਵਿਚ ਚਾਰ ਦਿਨਾਂ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਪੁੱਜੇ ਪ੍ਰਚਾਰਕਾਂ ਨੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਅਤੇ ਪਤਿਤਪੁਣੇ ਤੇ ਚਿੰਤਾ ਪਰਗਟ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਘਰਾਂ ਵਿਚ ਬੱਚਿਆਂ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਅਤੇ ਬਾਣੀ ਨਾਲ ਜੋੜ ਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਬਣਾਇਆ ਜਾਵੇ। ਪ੍ਰਬੰਧਕ ਆੜ੍ਹਤੀ ਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸਮਾਗਮ ਵਿਚ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਤਾਰਾ ਸਿੰਘ, ਗਿਆਨੀ ਇਕਬਾਲ ਸਿੰਘ ਲੁਧਿਆਣਾ ਵਾਲੇ, ਬਾਬਾ ਜੋਗਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਵਾਲੇ, ਭਾਈ ਹਰਪਾਲ ਸਿੰਘ ਰਤਵਾੜਾ ਸਾਹਿਬ ਵਾਲੇ, ਭਾਈ ਬਲਕਾਰ ਸਿੰਘ ਕੰਧੋਲਾ ਵਾਲਿਆਂ ਆਦਿ ਪ੍ਰਚਾਰਕਾਂ ਨੇ ਚਾਰੇ ਦਿਨ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ।
ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆੜ੍ਹਤੀ ਐਸੋਸੀਏਸ਼ਨ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਅਨਾਜ ਮੰਡੀ ਵਿਚ ਚਾਰ ਦਿਨਾਂ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਪੁੱਜੇ ਪ੍ਰਚਾਰਕਾਂ ਨੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਅਤੇ ਪਤਿਤਪੁਣੇ ਤੇ ਚਿੰਤਾ ਪਰਗਟ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਘਰਾਂ ਵਿਚ ਬੱਚਿਆਂ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਅਤੇ ਬਾਣੀ ਨਾਲ ਜੋੜ ਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਬਣਾਇਆ ਜਾਵੇ। ਪ੍ਰਬੰਧਕ ਆੜ੍ਹਤੀ ਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸਮਾਗਮ ਵਿਚ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਤਾਰਾ ਸਿੰਘ, ਗਿਆਨੀ ਇਕਬਾਲ ਸਿੰਘ ਲੁਧਿਆਣਾ ਵਾਲੇ, ਬਾਬਾ ਜੋਗਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਵਾਲੇ, ਭਾਈ ਹਰਪਾਲ ਸਿੰਘ ਰਤਵਾੜਾ ਸਾਹਿਬ ਵਾਲੇ, ਭਾਈ ਬਲਕਾਰ ਸਿੰਘ ਕੰਧੋਲਾ ਵਾਲਿਆਂ ਆਦਿ ਪ੍ਰਚਾਰਕਾਂ ਨੇ ਚਾਰੇ ਦਿਨ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਅੰਤ ਵਿਚ ਆੜ੍ਹਤੀ ਮਨਜੀਤ ਸਿੰਘ ਕੰਗ ਨੇ ਆਈਆਂ ਸੰਗਤਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਮੌਕੇ ਆੜ੍ਹਤੀ ਨਾਇਬ ਸਿੰਘ ਓਇੰਦ, ਕੇਹਰ ਸਿੰਘ ਦੁੱਗਰੀ, ਮਨਜੀਤ ਸਿੰਘ ਕੰਗ, ਸਿੰਗਾਰਾ ਸਿੰਘ ਮਹਿਤੋਤ, ਆੜ੍ਹਤੀ ਮੇਜਰ ਸਿੰਘ ਜੱਸੜ, ਬਲਜੀਤ ਸਿੰਘ ਮਹਿਤੋਤ, ਤਰਲੋਚਨ ਸਿੰਘ ਭੰਗੂ, ਬਹਾਦਰ ਸਿੰਘ ਤੁੰਗ ਬਸੀ ਗੁੱਜਰਾਂ, ਸਵਰਨ ਸਿੰਘ ਕਾਲਾ, ਉੱਜਲ ਸਿੰਘ, ਜਸਵੰਤ ਸਿੰਘ ਸੰਧੂਆਂ, ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਗਿਆਨੀ ਮੋਹਣ ਸਿੰਘ ਸਿੰਘ ਸੀਟਾਂ ਵਾਲੇ, ਰਣਧੀਰ ਸਿੰਘ ਗਿੱਲ ਝੱਲੀਆਂ ਕਲਾਂ, ਮੇਜਰ ਸਿੰਘ, ਸੁਖਵਿੰਦਰ ਸਿੰਘ ਮਹਿਤੋਤ, ਰਣਧੀਰ ਸਿੰਘ ਬਰਸਾਲਪੁਰ, ਪਰਗਟ ਸਿੰਘ ਰੌਲੂਮਾਜਰਾ ਰਾਣਾ ਕੰਧੋਲਾ, ਧੀਰਾ ਸਿੰਘ ਸਲੇਮਪੁਰ, ਚਰਨਜੀਤ ਸਿੰਘ ਰਾਏਪੁਰ, ਐਡਵੋਕੇਟ ਜਸਪਾਲ ਸਿੰਘ ਬੇਲਾ, ਸੁਰਿੰਦਰ ਸਿੰਘ ਛਿੰਦਾ, ਸੁਖਵਿੰਦਰ ਸਿੰਘ ਢਿੱਲੋਂ ਮੁੰਡੀਆਂ, ਹਰਚੰਦ ਸਿੰਘ ਜਗਤਪੁਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।