ਬਾਬਾ ਕਰੋਲਗੜ੍ਹ ਜੀ ਦੇ ਸਲਾਨਾ ਧਾਰਮਿਕ ਮੇਲੇ ’ਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
ਨੂਰਪੁਰ ਬੇਦੀ, 20 ਸਤੰਬਰ (ਵਿੰਦਰਪਾਲ ਝਾਂਡੀਆਂ,ਰਾਜੇਸ਼ ਚੌਧਰੀ)-ਧੰਨ ਧੰਨ ਬਾਬਾ ਕਰੋਲਗੜ੍ਹ ਜੀ ਮਹਾਰਾਜ ਦੇ ਅਸਥਾਨ ਘਾਹੀ ਮਾਜਰਾ ਵਿਖੇ ਅੱਜ ਸਲਾਨਾ ਧਾਰਮਿਕ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਬਾਬਾ ਜੀ ਦੇ ਅਸਥਾਨ ’ਤੇ ਮੱਥਾ ਟੇਕਿਆ ਅਤੇ ਆਪਣੀਆਂ ਮਨੋਕਾਮਨਾਵਾਂ ਲਈ ਮੰਨਤਾਂ ਮੰਗੀਆਂ।
ਨੂਰਪੁਰ ਬੇਦੀ, 20 ਸਤੰਬਰ (ਵਿੰਦਰਪਾਲ ਝਾਂਡੀਆਂ,ਰਾਜੇਸ਼ ਚੌਧਰੀ)-ਧੰਨ ਧੰਨ ਬਾਬਾ ਕਰੋਲਗੜ੍ਹ ਜੀ ਮਹਾਰਾਜ ਦੇ ਅਸਥਾਨ ਘਾਹੀ ਮਾਜਰਾ ਵਿਖੇ ਅੱਜ ਸਲਾਨਾ ਧਾਰਮਿਕ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਬਾਬਾ ਜੀ ਦੇ ਅਸਥਾਨ ’ਤੇ ਮੱਥਾ ਟੇਕਿਆ ਅਤੇ ਆਪਣੀਆਂ ਮਨੋਕਾਮਨਾਵਾਂ ਲਈ ਮੰਨਤਾਂ ਮੰਗੀਆਂ। ਸਵੇਰ ਤੋਂ ਹੀ ਅਸਥਾਨ ’ਤੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਧਾਰਮਿਕ ਸਮਾਗਮ ਦੇ ਨਾਲ-ਨਾਲ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿੱਥੇ ਸ਼ਰਧਾਲੂਆਂ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਪ੍ਰਬੰਧਕਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਸਨ। ਸਮਾਗਮ ਦੌਰਾਨ ਇਲਾਕੇ ਵਿਚ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਨੇ ਬਾਬਾ ਕਰੋਲਗੜ੍ਹ ਜੀ ਮਹਾਰਾਜ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ। ਪ੍ਰਬੰਧਕਾਂ ਨੇ ਸਮਾਗਮ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਇਲਾਕੇ ਦੇ ਨੌਜਵਾਨਾਂ ਨੇ ਕਾਫ਼ੀ ਗਿਣਤੀ ’ਚ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਨੌਜਵਾਨਾਂ ਨੇ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਸੇਵਾ-ਮੁਕਤ ਏ.ਡੀ.ਸੀ. ਦਵਿੰਦਰ ਸ਼ਰਮਾ ਨੇ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਖ਼ੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਸਾਬਕਾ ਏ.ਡੀ.ਸੀ. ਦਵਿੰਦਰ ਸ਼ਰਮਾ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਂ ਦਾਨ ਹੈ ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਿਰਫ਼ ਇੱਕ ਯੂਨਿਟ ਖ਼ੂਨ ਹੀ ਦਾਨ ਨਹੀਂ ਹੁੰਦਾ, ਸਗੋਂ ਇਹ ਕਿਸੇ ਪਰਿਵਾਰ ਲਈ ਉਮੀਦ ਦੀ ਕਿਰਨ ਬਣਦਾ ਹੈ। ਸੇਵਾ ਕਮੇਟੀ ਘਾਹੀਮਾਜਰਾ ਦੇ ਪ੍ਰਧਾਨ ਚੌਧਰੀ ਸੁਰਿੰਦਰ ਪਾਲ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਿਚ 149 ਵਿਅਕਤੀਆਂ ਨੇ ਖ਼ੂਨਦਾਨ ਕਰਕੇ ਇਸ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ’ਤੇ ਪ੍ਰਧਾਨ ਸੁਰਿੰਦਰ ਪਾਲ, ਏ.ਡੀ.ਸੀ. ਦਵਿੰਦਰ ਸ਼ਰਮਾ, ਸ਼ਾਮ ਸੁੰਦਰ, ਚੌਧਰੀ ਤਰਸੇਮ ਲਾਲ ਯੂ.ਐਸ.ਏ., ਦਿਨੇਸ਼ ਮਾਨ, ਗੁਰਨਾਮ ਚੰਦ, ਹਰਬੰਸ ਲਾਲ, ਐਡਵੋਕੇਟ ਚੌਧਰੀ ਦੌਲਤ ਸਿੰਘ ਚਬਰੇਵਾਲ, ਐਡਵੋਕੇਟ ਬਨਾਰਸੀ ਦਾਸ ਚੌਹਾਨ, ਵਿਨੈਦੀਪ ਰਾਣਾ ਐਕਸੀਅਨ, ਅਵਿਨਾਸ਼ ਸ਼ਰਮਾ, ਦਵਿੰਦਰਪਾਲ ਸ਼ਰਮਾ, ਸੁਰਿੰਦਰਪਾਲ, ਬਲਦੇਵ ਸਿੰਘ, ਰਾਮ ਕੁਮਾਰ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਸੰਜੀਵ ਘਾਹੀਮਾਜਰਾ, ਸ਼ਾਮ ਲਾਲ, ਰਾਮ ਕਿਸ਼ਨ ਆਦਿ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।