ਪੁੱਤ ਗੁਆ ਚੁੱਕਾ ਪਿਤਾ ਖੁੱਲ੍ਹ ਕੇ ਦੱਸ ਰਿਹਾ ਨਸ਼ਾ ਕਿੱਥੋਂ ਮਿਲਿਆ, ਕਿਸ ’ਤੇ ਹੈ ਸ਼ੱਕ—ਫਿਰ ਵੀ ਅੱਜ ਤੱਕ ਕਾਰਵਾਈ ਕਿਉਂ ਨਹੀਂ? -ਲਾਲਪੁਰਾ
ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸਾਬਕਾ ਪ੍ਰਧਾਨ ਪ੍ਰਵੇਸ਼ ਗੋਇਲ ਪਿੰਡ ਡਹਿਰ ਵਿਖੇ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅੱਜ ਉਨ੍ਹਾਂ ਦੇ ਘਰ ਪੁੱਜੇ। ਇਸ ਉਪਰੰਤ ਅਜੈਵੀਰ ਸਿੰਘ ਲਾਲਪੁਰਾ ਨੇ ਪੁਲਿਸ ਅਤੇ ਸਰਕਾਰ ਅੱਗੇ ਸਵਾਲ ਰੱਖਿਆ ਕਿ ਜਦੋਂ ਇੱਕ ਪੁੱਤ ਗੁਆ ਚੁੱਕਾ ਪਿਤਾ ਖੁੱਲ੍ਹੇਆਮ ਇਹ ਦੱਸ ਰਿਹਾ ਹੈ ਕਿ ਉਸ ਨੂੰ ਕਿਸ ਵਿਅਕਤੀ ਨੇ ਨਸ਼ਾ ਦਿੱਤਾ ਤਾਂ ਇਨ੍ਹਾਂ ਦੋਸ਼ਾਂ ਦੀ ਤੁਰੰਤ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ।
ਗ
ਗੱਲਬਾਤ ਕਰਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ।
22-09-2026
ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸਾਬਕਾ ਪ੍ਰਧਾਨ ਪ੍ਰਵੇਸ਼ ਗੋਇਲ ਪਿੰਡ ਡਹਿਰ ਵਿਖੇ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅੱਜ ਉਨ੍ਹਾਂ ਦੇ ਘਰ ਪੁੱਜੇ। ਇਸ ਉਪਰੰਤ ਅਜੈਵੀਰ ਸਿੰਘ ਲਾਲਪੁਰਾ ਨੇ ਪੁਲਿਸ ਅਤੇ ਸਰਕਾਰ ਅੱਗੇ ਸਵਾਲ ਰੱਖਿਆ ਕਿ ਜਦੋਂ ਇੱਕ ਪੁੱਤ ਗੁਆ ਚੁੱਕਾ ਪਿਤਾ ਖੁੱਲ੍ਹੇਆਮ ਇਹ ਦੱਸ ਰਿਹਾ ਹੈ ਕਿ ਉਸ ਨੂੰ ਕਿਸ ਵਿਅਕਤੀ ਨੇ ਨਸ਼ਾ ਦਿੱਤਾ ਤਾਂ ਇਨ੍ਹਾਂ ਦੋਸ਼ਾਂ ਦੀ ਤੁਰੰਤ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ। ਲਾਲਪੁਰਾ ਨੇ ਕਿਹਾ ਜੇ ਪਿੰਡ ਦੇ ਆਮ ਲੋਕਾਂ ਵਿਚ ਕਿਸੇ ਥਾਂ ਨਸ਼ਾ ਵਿਕਣ ਦੀ ਚਰਚਾ ਹੈ ਤਾਂ ਪੁਲਿਸ ਅਤੇ ਖੁਫ਼ੀਆ ਤੰਤਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੀ ਸੱਚਾਈ ਸਾਹਮਣੇ ਲਿਆਏ। ਇਸ ਮੌਕੇ ਲਾਲਪੁਰਾ ਨੇ 23 ਸਤੰਬਰ ਨੂੰ ਰੂਪਨਗਰ ਅਤੇ ਨੂਰਪੁਰ ਬੇਦੀ ਵਿਚ ਹੋਣ ਵਾਲੀ ਨਸ਼ਾ ਵਿਰੋਧੀ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਯਾਤਰਾ ਰਾਹੀਂ ਨਸ਼ਿਆਂ ਨਾਲ ਪ੍ਰਭਾਵਿਤ ਪਰਿਵਾਰਾਂ ਦੀਆਂ ਚਿੰਤਾਵਾਂ ਅਤੇ ਨਸ਼ੇ ਦੇ ਮੁੱਦੇ ’ਤੇ ਜਵਾਬਦੇਹੀ ਦੀ ਮੰਗ ਨੂੰ ਉਭਾਰਿਆ ਜਾਵੇਗਾ। ਅਜੈਵੀਰ ਸਿੰਘ ਲਾਲਪੁਰਾ ਨੇ ਆਮ ਆਦਮੀ ਪਾਰਟੀ ਦੇ ਸ੍ਰੀ ਚਮਕੌਰ ਸਾਹਿਬ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੂੰ ਵੀ ਸਿੱਧੇ ਸਵਾਲ ਕਰਦਿਆਂ ਕਿਹਾ ਕਿ ਗੜ੍ਹੀ ਨੇ ਹਲਕੇ ਵਿਚ ਆਉਂਦਿਆਂ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ’ਤੇ ਸਵਾਲ ਚੁੱਕਣ ਦੀ ਗੱਲ ਕੀਤੀ ਸੀ, ਪਰ ਅੱਜ ਜਦੋਂ ਪਿੰਡ ਡਹਿਰ ਵਿਚ ਇੱਕ 32 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦਾ ਦੁਖੀ ਪਿਤਾ ਖੁੱਲ੍ਹੇਆਮ ਨਸ਼ੇ ਦੀ ਕਥਿਤ ਵਿਕਰੀ ਬਾਰੇ ਗੰਭੀਰ ਦੋਸ਼ ਲਗਾ ਰਿਹਾ ਹੈ ਤਾਂ ਗੜ੍ਹੀ ਚੁੱਪ ਕਿਉਂ ਹਨ। ਲਾਲਪੁਰਾ ਨੇ ਦੋਸ਼ ਲਾਇਆ ਕੀ ਸਿਰਫ਼ 2027 ਦੀ ਟਿਕਟ ਦੀ ਦਾਅਵੇਦਾਰੀ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਹਲਕੇ ਵਿਚ ਆ ਕੇ ਭਾਜਪਾ ਦੀ ਯਾਤਰਾ ’ਤੇ ਸਵਾਲ ਕਰਨੇ ਹੀ ਕਾਫ਼ੀ ਹਨ। ਅੱਜ ਇੱਕ ਪਿਤਾ ਦਾ ਜਵਾਨ ਪੁੱਤ ਚਲਾ ਗਿਆ ਹੈ—ਗੜ੍ਹੀ ਸਾਹਿਬ ਦੱਸਣ ਕਿ ਉਹ ਇਸ ਪਰਿਵਾਰ ਦੇ ਹੱਕ ਵਿਚ ਆਵਾਜ਼ ਕਦੋਂ ਚੁੱਕਣਗੇ ਅਤੇ ਪਰਿਵਾਰ ਵਲੋਂ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕਦੋਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਯਾਤਰਾ ’ਤੇ ਸਵਾਲ ਕਰਨ ਤੋਂ ਪਹਿਲਾਂ ਗੜ੍ਹੀ ਨੂੰ ਆਪਣੀ ਸਰਕਾਰ ਤੋਂ ਪੁੱਛਣਾ ਚਾਹੀਦਾ ਹੈ ਕਿ ਨਸ਼ਿਆਂ ਸਬੰਧੀ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆਉਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਾਲਾਤ ਕਿਉਂ ਨਹੀਂ ਸੁਧਰੇ। ਉਨ੍ਹਾਂ ਕਿਹਾ ਕਿ 23 ਸਤੰਬਰ ਦੀ ਨਸ਼ਾ ਵਿਰੋਧੀ ਯਾਤਰਾ ਦਾ ਮਕਸਦ ਵੀ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਆਵਾਜ਼ ਨੂੰ ਸਾਹਮਣੇ ਲਿਆਉਣਾ ਅਤੇ ਸਰਕਾਰ ਤੋਂ ਜਵਾਬਦੇਹੀ ਮੰਗਣਾ ਹੈ।