ਸ੍ਰੀ ਚਮਕੌਰ ਸਾਹਿਬ ਵਿਖੇ ਪਿੱਜ਼ਾ ਆਊਟਲੈਟ ’ ਤੇ ਲੱਗੀ ਅੱਗ ਨਾਲ ਭਾਰੀ ਨੁਕਸਾਨ , ਜਾਨੀ ਨੁਕਸਾਨ ਤੋਂ ਬਚਾਅ
ਸ੍ਰੀ ਚਮਕੌਰ ਸਾਹਿਬ, 28 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ੍ਰੀ ਕਤਲਗੜ੍ਹ ਮਾਰਗ ਤੇ ਕੰਧੋਲਾ ਮਾਰਕਿਟ ਵਿਚ ਸਥਿਤ ਪੀਜ਼ਾ ਆਊਟਲੈਟ ਕਾਫਲਾ ਪੁਆਇੰਟ ਵਿਚ ਬੀਤੀ ਰਾਤ ਲੱਗੀ ਅੱਗ ਨਾਲ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਬਰਬਾਦ ਹੋ ਗਿਆ। ਇਹ ਅੱਗ ਐਨੀ ਭਿਆਨਕ ਸੀ ਕਿ ਅੱਗ ਦੇ ਮਚੇ ਭਾਂਬੜਾ ਨੇ ਅੰਦਰ ਪਿਆ ਸਾਰਾ ਸਮਾਨ ਜਿਸ ਵਿਚ ਏ.
ਸ
ਸ੍ਰੀ ਚਮਕੌਰ ਸਾਹਿਬ ਵਿਖੇ ਕਾਫਲਾ ਪੁਆਇੰਟ ਵਿਖੇ ਅੱਗ ਨਾਲ ਹੋਈ ਬਰਬਾਦੀ ਦੀ ਮੂੰਹ ਬੋਲਦੀ ਤਸਵੀਰ। ਤਸਵੀਰ: ਜਗਮੋਹਣ ਸਿੰਘ ਨਾਰੰਗ
29-09-2026
ਸ੍ਰੀ ਚਮਕੌਰ ਸਾਹਿਬ, 28 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ੍ਰੀ ਕਤਲਗੜ੍ਹ ਮਾਰਗ ਤੇ ਕੰਧੋਲਾ ਮਾਰਕਿਟ ਵਿਚ ਸਥਿਤ ਪੀਜ਼ਾ ਆਊਟਲੈਟ ਕਾਫਲਾ ਪੁਆਇੰਟ ਵਿਚ ਬੀਤੀ ਰਾਤ ਲੱਗੀ ਅੱਗ ਨਾਲ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਬਰਬਾਦ ਹੋ ਗਿਆ। ਇਹ ਅੱਗ ਐਨੀ ਭਿਆਨਕ ਸੀ ਕਿ ਅੱਗ ਦੇ ਮਚੇ ਭਾਂਬੜਾ ਨੇ ਅੰਦਰ ਪਿਆ ਸਾਰਾ ਸਮਾਨ ਜਿਸ ਵਿਚ ਏ. ਸੀ., ਡੀਪ ਫਰੀਜ਼ਰ, ਫਰਿੱਜ, ਕਾਊਂਟਰ, ਫਰਨੀਚਰ, ਪੱਖੇ ਤੇ ਅੰਦਰ ਪਏ ਹੋਰ ਸਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨੂੰ ਮੌਕੇ ਤੇ ਪੁੱਜੀ ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਅੱਗ ਬੁਝਾਉਣ ਵਾਲੇ ਵਾਹਨ ਅਤੇ ਲੋਕਾਂ ਵਲੋਂ ਭਾਰੀ ਮੁਸੱਕਤ ਨਾਲ ਅੱਗ ਬੁਝਾਈ ਪਰ ਉਦੋਂ ਤੱਕ ਅੰਦਰ ਪਿਆ ਸਾਰਾ ਸਮਾਨ ਸਵਾਹ ਬਣ ਚੁੱਕਾ ਸੀ। ਮਾਲਕ ਅਮਰਜੀਤ ਸਿੰਘ ਵਾਸੀ ਸੰਗਰੂਰ ਨੇ ਦੱਸਿਆ ਕਿ ਇਹ ਅੱਗ ਵੱਡੇ ਫਰਾਇਰ ਨਾਲ ਲੱਗੀ, ਕੋਲ ਹੀ ਤੇਲ ਅਤੇ ਸਿਲੰਡਰ ਵੀ ਪਿਆ ਸੀ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਜੇ ਕੰਮ ਕੀਤਿਆਂ ਕੁੱਝ ਹੀ ਮਹੀਨੇ ਹੋਏ ਸਨ ਤੇ ਉਨ੍ਹਾਂ ਅੰਦਰ ਲੱਕੜ ਦਾ ਕੰਮ ਵੀ ਵਧੀਆ ਕਰਵਾਇਆ ਹੋਇਆ ਸੀ। ਜੋ ਸੱਭ ਅੱਗ ਨੇ ਆਪਣੀ ਲਪੇਟ ਵਿਚ ਲੈ ਲਏ। ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਤ ਕਰੀਬ 9:30 ਵਜੇ ਦੀ ਹੈ,ਉਸ ਸਮੇਂ ਗਾਹਕ ਵੀ ਪੀਜਾ ਤੇ ਹੋਰ ਸਮਾਨ ਖਾ ਰਹੇ ਸਨ। ਜੋ ਅੱਗ ਦੇ ਭਾਂਬੜ ਵੇਖਦਿਆਂ ਬਾਹਰ ਆ ਗਏ। ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਅੱਗ ਨਾਲ ਉਨ੍ਹਾਂ ਦਾ 30 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ, ਇਸ ਘਟਨਾ ਦੌਰਾਨ ਦੁਕਾਨ ਵਿਚ ਕੁੱਝ ਵੀ ਨਹੀ ਬੱਚਿਆ।