ਐੱਨ.ਐੱਫ.ਐੱਲ. ਨੰਗਲ ਦੇ ਵਿਸਥਾਰ ਦੀ ਮੰਗ ਨੂੰ ਮਿਲੀ ਹਰੀ ਝੰਡੀ
ਨੰਗਲ, 2 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਉਦਯੋਗਿਕ ਵਿਕਾਸ ਅਤੇ ਇੱਥੋਂ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨਾਲ ਜੁੜੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਨੂੰ ਉਸ ਸਮੇਂ ਨਵੀਂ ਉਮੀਦ ਮਿਲੀ ਹੈ, ਜਦੋਂ ਨੰਗਲ ਵਿਚ ਬ੍ਰਾਊਨਫੀਲਡ ਯੂਰੀਆ-ਅਮੋਨੀਆ ਪਲਾਂਟ ਸਥਾਪਤ ਕਰਨ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ. ਐਫ.
ਨ
ਨਵੇਂ ਯੂਰੀਆ-ਅਮੋਨੀਆ ਪਲਾਂਟ ਨਾਲ ਨੰਗਲ ਦੇ ਉਦਯੋਗਿਕ ਵਿਕਾਸ ਤੇ ਰੁਜ਼ਗਾਰ ਨੂੰ ਮਿਲੇਗਾ ਹੁਲਾਰਾ—ਗੋਵਰਧਨ ਸੋਨੀ ਜੀ.ਡੀ.
03-10-2026
ਨੰਗਲ, 2 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਉਦਯੋਗਿਕ ਵਿਕਾਸ ਅਤੇ ਇੱਥੋਂ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨਾਲ ਜੁੜੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਨੂੰ ਉਸ ਸਮੇਂ ਨਵੀਂ ਉਮੀਦ ਮਿਲੀ ਹੈ, ਜਦੋਂ ਨੰਗਲ ਵਿਚ ਬ੍ਰਾਊਨਫੀਲਡ ਯੂਰੀਆ-ਅਮੋਨੀਆ ਪਲਾਂਟ ਸਥਾਪਤ ਕਰਨ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ.ਐਫ.ਐਲ.) ਨੰਗਲ ਯੂਨਿਟ ਦੇ ਵਿਸਥਾਰ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਵਲੋਂ ਸਕਾਰਾਤਮਿਕ ਪਹਿਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਸਰਗਰਮ ਭਾਜਪਾ ਆਗੂ ਗੋਵਰਧਨ ਸੋਨੀ ਜੀ.ਡੀ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇ.ਪੀ. ਨੱਡਾ ਦਾ ਧੰਨਵਾਦ ਕੀਤਾ ਹੈ। ਗੋਵਰਧਨ ਸੋਨੀ ਜੀ.ਡੀ. ਨੇ ਕਿਹਾ ਕਿ ਨੰਗਲ ਦੀ ਉਦਯੋਗਿਕ ਪਛਾਣ ਅਤੇ ਐਨ.ਐਫ.ਐਲ. ਦੀ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨੂੰ ਦੇਖਦਿਆਂ ਨਵੇਂ ਪਲਾਂਟ ਅਤੇ ਯੂਨਿਟ ਦੇ ਵਿਸਥਾਰ ਦੀ ਲੋੜ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਕਈ ਵਾਰ ਪੱਤਰ ਲਿਖ ਕੇ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸ ਦਿਸ਼ਾ ਵਿਚ ਹੋਈ ਪਹਿਲ ਨੰਗਲ ਵਾਸੀਆਂ ਲਈ ਮਹੱਤਵਪੂਰਨ ਉਮੀਦ ਬਣ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਅਮਲ ਵਿਚ ਆਉਣ ਨਾਲ ਨੰਗਲ ਸਮੇਤ ਆਸ-ਪਾਸ ਦੇ ਖੇਤਰ ਵਿਚ ਉਦਯੋਗਿਕ ਸਰਗਰਮੀਆਂ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਸਥਾਨਕ ਨੌਜਵਾਨਾਂ ਲਈ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਵਪਾਰ, ਆਵਾਜਾਈ, ਸੇਵਾ ਖੇਤਰ ਤੇ ਛੋਟੇ ਕਾਰੋਬਾਰਾਂ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਨੰਗਲ ਦੇ ਲੋਕ ਲੰਮੇ ਸਮੇਂ ਤੋਂ ਇਲਾਕੇ ਵਿਚ ਵੱਡੇ ਉਦਯੋਗਿਕ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਉਡੀਕ ਕਰ ਰਹੇ ਹਨ। ਐਨ.ਐਫ.ਐਲ. ਦੇ ਵਿਸਥਾਰ ਅਤੇ ਨਵੇਂ ਯੂਰੀਆ-ਅਮੋਨੀਆ ਪਲਾਂਟ ਦੀ ਪਹਿਲ ਨੰਗਲ ਦੇ ਉਦਯੋਗਿਕ ਭਵਿੱਖ ਲਈ ਅਹਿਮ ਮੋੜ ਸਾਬਤ ਹੋ ਸਕਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੇ.ਪੀ. ਨੱਡਾ ਦਾ ਮੁੜ ਧੰਨਵਾਦ ਕਰਦਿਆਂ ਪ੍ਰਾਜੈਕਟ ਨੂੰ ਜਲਦ ਅਮਲੀ ਰੂਪ ਦੇਣ ਦੀ ਆਸ ਪ੍ਰਗਟਾਈ।