ਸੁਖਪ੍ਰੀਤ ਮੱਲ੍ਹੀ ਦੇ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਨ ’ਤੇ ਭਾਰੀ ਇਕੱਠ ਵਿਚ ਸਨਮਾਨ
ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਕਮਾਲਪੁਰ ਦੇ ਜੰਮਪਲ ਸੁਖਪ੍ਰੀਤ ਮੱਲ੍ਹੀ ਨੂੰ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਾਏ ਜਾਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸੰਬੰਧੀ ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਜੱਦੀ ਪਿੰਡ ਕਮਾਲਪੁਰ ਪਹੁੰਚੇ ਜਿਥੇ ਉਨ੍ਹਾਂ ਨੇ ਭਾਰੀ ਇਕੱਠ ਵਿਚ ਸੁਖਪ੍ਰੀਤ ਮੱਲ੍ਹੀ ਨੂੰ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਨ ’ਤੇ ਮੂੰਹ ਮਿੱਠਾ ਕਰਵਾਇਆ, ਵਧਾਈਆਂ ਦਿੱਤੀਆਂ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਕਮਾਲਪੁਰ ਦੇ ਜੰਮਪਲ ਸੁਖਪ੍ਰੀਤ ਮੱਲ੍ਹੀ ਨੂੰ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਾਏ ਜਾਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸੰਬੰਧੀ ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਜੱਦੀ ਪਿੰਡ ਕਮਾਲਪੁਰ ਪਹੁੰਚੇ ਜਿਥੇ ਉਨ੍ਹਾਂ ਨੇ ਭਾਰੀ ਇਕੱਠ ਵਿਚ ਸੁਖਪ੍ਰੀਤ ਮੱਲ੍ਹੀ ਨੂੰ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਨ ’ਤੇ ਮੂੰਹ ਮਿੱਠਾ ਕਰਵਾਇਆ, ਵਧਾਈਆਂ ਦਿੱਤੀਆਂ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਤੇ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਸੁਖਪ੍ਰੀਤ ਮੱਲ੍ਹੀ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਕਿਹਾ ਕਿ ਸੁਖਪ੍ਰੀਤ ਮੱਲ੍ਹੀ ਇਕ ਮਿਹਨਤੀ ਤੇ ਜੁਝਾਰੂ ਨੌਜਵਾਨ ਆਗੂ ਹੈ ਅਤੇ ਉਸ ਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਯੂਥ ਵਿੰਗ ਹੋਰ ਮਜ਼ਬੂਤ ਹੋਵੇਗਾ। ਚੇਅਰਮੈਨ ਸੇਠੀ ਉਧਨੋਵਾਲ ਨੇ ਵੀ ਸੁਖਪ੍ਰੀਤ ਮੱਲ੍ਹੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਇਹ ਨਿਯੁਕਤੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗੀ। ਇਸ ਮੌਕੇ ਸੁਖਪ੍ਰੀਤ ਮੱਲ੍ਹੀ ਨੇ ਐਡਵੋਕੇਟ ਸੰਜੀਵ ਚੌਧਰੀ ਚੇਚੀ, ਚੇਅਰਮੈਨ ਸੇਠੀ ਉਧਨੋਵਾਲ ਤੇ ਹਾਈਕਮਾਨ ਦਾ ਧੰਨਵਾਦ ਕੀਤਾ।