08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਹੀਂ ਰਹੇ ਪਿੰਡ ਮੋਹੀਵਾਲ ਦੇ ਗੁਰਦਾਸ ਰਾਮ ਪੀ . ਟੀ .

ਸ੍ਰੀ ਅਨੰਦਪੁਰ ਸਾਹਿਬ, 07 ਅਕਤੂਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪਿੰਡ ਮੋਹੀਵਾਲ ਦੇ ਵਸਨੀਕ ਅਤੇ ਹਲਕਾ ਨੈਣਾਂ ਦੇਵੀ ਦੇ ਪਿੰਡ ਨੀਲਾਂ ਨਾਲ ਸਬੰਧਿਤ ਜ਼ਿਲ੍ਹਾ ਬਿਲਾਸਪੁਰ ਦੇ ਸਹਾਇਕ ਡਾਇਰੈਕਟਰ ਸਰੀਰਕ ਸਿੱਖਿਆ ਗੁਰਦਾਸ ਰਾਮ ਪੀ. ਟੀ.

ਅਜੀਤ ਡੈਸਕ 08-10-2026
ਸ੍ਰੀ ਅਨੰਦਪੁਰ ਸਾਹਿਬ, 07 ਅਕਤੂਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪਿੰਡ ਮੋਹੀਵਾਲ ਦੇ ਵਸਨੀਕ ਅਤੇ ਹਲਕਾ ਨੈਣਾਂ ਦੇਵੀ ਦੇ ਪਿੰਡ ਨੀਲਾਂ ਨਾਲ ਸਬੰਧਿਤ ਜ਼ਿਲ੍ਹਾ ਬਿਲਾਸਪੁਰ ਦੇ ਸਹਾਇਕ ਡਾਇਰੈਕਟਰ ਸਰੀਰਕ ਸਿੱਖਿਆ ਗੁਰਦਾਸ ਰਾਮ ਪੀ.ਟੀ. (71) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ।ਦੱਸਣਯੋਗ ਹੈ ਕਿ 2013 ਵਿਚ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਕੋਟ ਖ਼ਾਸ ਜੌਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਸੀ।ਜਿਸ ਕਾਰਨ ਉਹ ਪੂਰੇ ਇਲਾਕੇ ਵਿਚ ਚਰਚਾ ਵਿਚ ਆਏ ਸਨ। ਉਨ੍ਹਾਂ ਦੇ ਤਿੰਨ ਪੁੱਤਰਾਂ ਵਿਚੋਂ ਇੱਕ ਪੁੱਤਰ ਅਸ਼ੋਕ ਕੁਮਾਰ ਟੋਭਾ ਸਕੂਲ ਵਿਖੇ ਬਤੌਰ ਡੀ . ਪੀ.ਈ. ਸੇਵਾਵਾਂ ਨਿਭਾ ਰਿਹਾ ਹੈ।ਜਦੋਂਕਿ ਦੂਜਾ ਪੁੱਤਰ ਏ.ਐਸ.ਆਈ. ਰਜਿੰਦਰ ਕੁਮਾਰ ਹਿਮਾਚਲ ਪੁਲਿਸ ਵਿਚ ਸੇਵਾਵਾਂ ਦੇ ਨਾਲ ਨਾਲ ਪਿੰਡ ਮੋਹੀਵਾਲ ਵਿਖੇ ਨਵੀਂ ਪਨੀਰੀ ਨੂੰ ਪਹਿਲਵਾਨੀ ਦੇ ਗੁਰ ਸਿਖਾ ਰਿਹਾ ਹੈ। ਅਤੇ ਤੀਜਾ ਪੁੱਤਰ ਧਰਮਪਾਲ ਖੇਤੀਬਾੜੀ ਕਰਦਾ ਹੈ। ਇਸ ਤੋਂ ਬਿਨਾਂ ਤਿੰਨ ਪੁੱਤਰੀਆਂ ਨੀਲਮ, ਪਰਮਜੀਤ ਅਤੇ ਕਮਲੇਸ਼ ਕੁਮਾਰੀ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਇਸ ਮੌਕੇ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸੂਬੇਦਾਰ ਰਾਜਪਾਲ ਮੋਹੀਵਾਲ, ਰਾਮ ਲਾਲ, ਰਾਮ ਚੰਦ, ਰਤਨ ਲਾਲ, ਸਰਬਣ ਸਿੰਘ, ਰੋਸ਼ਨ ਲਾਲ, ਲੇਖ ਰਾਮ, ਰਾਮ ਪ੍ਰਕਾਸ਼, ਨੰਦ ਲਾਲ, ਮੋਹਨ ਲਾਲ, ਗੁਰਦਿਆਲ ਸਿੰਘ, ਹਰਦਿਆਲ ਸਿੰਘ, ਸ਼ਮਸ਼ੇਰ ਸਿੰਘ ਲਖੇੜ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਅੱਜ ਨੰਗਲ ਦੇ ਕਈ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।