10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਟੈਂਕਰ ਵਲੋਂ ਐਕਟਿਵਾ ਨੂੰ ਮਾਰੀ ਟੱਕਰ ਨਾਲ ਪਿਤਾ ਦੀ ਮੌਤ ਤੇ ਧੀ ਜ਼ਖਮੀ

ਸ੍ਰੀ ਚਮਕੌਰ ਸਾਹਿਬ, 9 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮਾਰਗ ’ਤੇ ਪਿੰਡ ਕਮਾਲਪੁਰ ਦੀ ਨਦੀ ਨੇੜੇ ਇੱਕ ਟੈਂਕਰ ਵਲੋਂ ਐਕਟਿਵਾ ਨੂੰ ਮਾਰੀ ਫੇਟ ਨਾਲ ਐਕਟਿਵਾ ਚਲਾ ਰਹੇ ਪਿਤਾ ਦੀ ਮੌਤ ਜਦਿਕਿ ਪਿੱਛੇ ਬੈਠੀ ਧੀ ਗੰਭੀਰ ਰੂਪ ਵਿਚ ਜਖਮੀ ਰੂਪਨਗਰ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਦਾਖਲ ਹੈ। ਸ੍ਰੀ ਚਮਕੌਰ ਸਾਹਿਬ ਥਾਣੇ ਦੇ ਮੁਖੀ ਇੰਸਪੈਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸਨਾਖਤ ਹਰਬੰਸ ਸਿੰਘ ਸਾਬਕਾ ਸਰਪੰਚ ਪਿੰਡ ਬਹਿਰਾਮਪੁਰ ਜਿੰਮੀਦਾਰਾਂ ਥਾਣਾ ਸਿੰਘ ਵਜੋ ਹੋਈ ਹੈ।

ਮ੍ਰਿਤਕ ਸਾਬਕਾ ਸਰਪੰਚ ਹਰਬੰਸ ਸਿੰਘ ਦੀ ਫਾਈਲ ਤਸਵੀਰ। 10-10-2026
ਸ੍ਰੀ ਚਮਕੌਰ ਸਾਹਿਬ, 9 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮਾਰਗ ’ਤੇ ਪਿੰਡ ਕਮਾਲਪੁਰ ਦੀ ਨਦੀ ਨੇੜੇ ਇੱਕ ਟੈਂਕਰ ਵਲੋਂ ਐਕਟਿਵਾ ਨੂੰ ਮਾਰੀ ਫੇਟ ਨਾਲ ਐਕਟਿਵਾ ਚਲਾ ਰਹੇ ਪਿਤਾ ਦੀ ਮੌਤ ਜਦਿਕਿ ਪਿੱਛੇ ਬੈਠੀ ਧੀ ਗੰਭੀਰ ਰੂਪ ਵਿਚ ਜਖਮੀ ਰੂਪਨਗਰ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਦਾਖਲ ਹੈ। ਸ੍ਰੀ ਚਮਕੌਰ ਸਾਹਿਬ ਥਾਣੇ ਦੇ ਮੁਖੀ ਇੰਸਪੈਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸਨਾਖਤ ਹਰਬੰਸ ਸਿੰਘ ਸਾਬਕਾ ਸਰਪੰਚ ਪਿੰਡ ਬਹਿਰਾਮਪੁਰ ਜਿੰਮੀਦਾਰਾਂ ਥਾਣਾ ਸਿੰਘ ਵਜੋ ਹੋਈ ਹੈ। ਉਨ੍ਹਾਂ ਦੱਸਿਆ ਮ੍ਰਿਤਕ ਹਰਬੰਸ ਸਿੰਘ ਦੇ ਸਾਲੇ ਅਜੈਬ ਸਿੰਘ ਵਾਸੀ ਜਗਤਪੁਰ ਵਲੋ ਲਿਖਾਏ ਬਿਆਨਾਂ ਅਨੁਸਾਰ ਹਰਬੰਸ ਸਿੰਘ ਆਪਣੀ ਬੇਟੀ ਸਿਮਰਨਜੀਤ ਕੌਰ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਦਾਸਤਾਨ ਏ ਸ਼ਹਾਦਤ ਵਿਚ ਮੁਲਾਜਮ ਹੈ ਨੂੰ ਛੁੱਟੀ ਤੋਂ ਬਾਅਦ ਆਪਣੀ ਐਕਟਿਵਾ ’ਤੇ ਬਿਠਾ ਕੇ ਆਪਣੇ ਪਿੰਡ ਬਹਿਰਾਮਪੁਰ ਜਿੰਮੀਦਾਰਾ ਵਾਪਿਸ ਜਾ ਰਹੇ ਸਨ ਤੇ ਉਹ ਵੀ ਉਨ੍ਹਾਂ ਨਾਲ ਪਿੱਛੇ ਚੱਲ ਰਿਹਾ ਸੀ ਕਿ ਉਕਤ ਥਾਂ ਤੇ ਇੱਕ ਤੇਜ ਰਫਤਾਰ ਟੈਂਕਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਮਾਰੀ ਫੇਟ ਨਾਲ ਦੋਵੇਂ ਜਣੇ ਹੇਠਾਂ ਡਿੱਗ ਗਏ ਤੇ ਉਸ ਨੇ ਤੁਰੰਤ ਆਪਣਾ ਮੋਟਰ ਸਾਈਕਲ ਰੋਕ ਕੇ ਲੋਕਾਂ ਦੀ ਮਦਦ ਨਾਲ ਰੂਪਨਗਰ ਦੇ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੇ ਹਰਬੰਸ ਸਿੰਘ ਦੀ ਮੌਤ ਹੋ ਗਈ ਅਤੇ ਸਿਮਰਨਜੀਤ ਕੌਰ ਦੇ ਗੰਭੀਰ ਸੱਟਾ ਹੋਣ ਕਾਰਨ ਉੱਥੇ ਹੀ ਦਾਖਲ ਹੈ। ਥਾਣਾ ਮੁਖੀ ਅਨੁਸਾਰ ਟੈਂਕਰ ਚਾਲਕ ਟੈਂਕਰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਅਜੈਬ ਸਿੰਘ ਦੇ ਬਿਆਨਾਂ ਤੇ ਟੈਂਕਰ ਚਾਲਕ ਹਰਮਿੰਦਰ ਸਿੰਘ ਫੌਜੀ ਵਾਸੀ ਬਰਾਰੀ (ਨੰਗਲ) ਖਿਲਾਫ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਨੌਜਵਾਨਾਂ ਦੇ ਮਾਮਲੇ ਸੰਬੰਧੀ ਮੇਜਰ ਅੰਜੂ ਬਾਲਾ ਸਿੰਘ ਅਤੇ ਪੀੜਤ ਪਰਿਵਾਰਾਂ ਨੇ ਰਾਜਪਾਲ ਨ... ਅਗਲੀ ਖ਼ਬਰ ਪਿੰਡ ਮਲਕਪੁਰ ਵਿਖੇ ਘਰ-ਘਰ ਮੁਹਿੰਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ: ਚੀਮਾ ਅਤੇ ਪਿੰਡ ਵਾਸੀ। ਮਲਕਪੁਰ ਤੋਂ ਅਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।