13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

‘ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ ਤਹਿਤ ਗੁਰੂ ਨਗਰੀ ਵਿਖੇ ਲਗਾਇਆ ਜਾਗਰੂਕਤਾ ਕੈਂਪ

ਸ੍ਰੀ ਅਨੰਦਪੁਰ ਸਾਹਿਬ, 12 ਅਕਤੂਬਰ (ਜੇ ਐਸ ਨਿੱਕੂਵਾਲ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿਚ ਕੌਂਸਲਰ ਕੁਲਵੰਤ ਕੌਰ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਕੌਂਸਲਰ ਸੁਖਦੇਵ ਸਿੰਘ ਬੀਟੀ, ਕੌਂਸਲਰ ਜਤਿਨ ਕੌਸ਼ਲ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਅਰਸ਼ਵਰਿੰਦਰ ਕੌਰ, ਕੌਂਸਲਰ ਹਰਪਾਲ ਕੌਰ ਮੀਤ ਪ੍ਰਧਾਨ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਅਰਸ਼ਵਰਿੰਦਰ ਕੌਰ, ਕੌਂਸਲਰ ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ ਆਪ, ਕੌਂਸਲਰ ਕਮਲਜੀਤ ਸਿੰਘ ਛਬਲੀ, ਕੌਂਸਲਰ ਜਸਵੀਰ ਕੌਰ ਗਰਚਾ ਆਦਿ ਵੱਲੋਂ ਵੱਖ-ਵੱਖ ਵਾਰਡਾਂ ਵਿਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਐਡ.

ਅਜੀਤ ਡੈਸਕ 13-10-2026
ਸ੍ਰੀ ਅਨੰਦਪੁਰ ਸਾਹਿਬ, 12 ਅਕਤੂਬਰ (ਜੇ ਐਸ ਨਿੱਕੂਵਾਲ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿਚ ਕੌਂਸਲਰ ਕੁਲਵੰਤ ਕੌਰ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਕੌਂਸਲਰ ਸੁਖਦੇਵ ਸਿੰਘ ਬੀਟੀ, ਕੌਂਸਲਰ ਜਤਿਨ ਕੌਸ਼ਲ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਅਰਸ਼ਵਰਿੰਦਰ ਕੌਰ, ਕੌਂਸਲਰ ਹਰਪਾਲ ਕੌਰ ਮੀਤ ਪ੍ਰਧਾਨ, ਕੌਂਸਲਰ ਅਮਨਦੀਪ ਕੌਰ, ਕੌਂਸਲਰ ਅਰਸ਼ਵਰਿੰਦਰ ਕੌਰ, ਕੌਂਸਲਰ ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ ਆਪ, ਕੌਂਸਲਰ ਕਮਲਜੀਤ ਸਿੰਘ ਛਬਲੀ, ਕੌਂਸਲਰ ਜਸਵੀਰ ਕੌਰ ਗਰਚਾ ਆਦਿ ਵੱਲੋਂ ਵੱਖ-ਵੱਖ ਵਾਰਡਾਂ ਵਿਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਐਡ. ਜਰਨੈਲ ਸਿੰਘ ਕਹਿਲ ਸੇਵਾ ਮੁਕਤ ਏ.ਡੀ.ਸੀ. ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸਿਟੀ ਇੰਚਾਰਜ ਜਸਮੇਰ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦੇਣਾ ਹੀ ਨਹੀਂ, ਸਗੋਂ ਨਸ਼ਿਆਂ ਦੀ ਦਲਦਲ ਵਿਚ ਫਸੇ ਲੋਕਾਂ ਨੂੰ ਇਸ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਬਿਹਤਰ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਾ ਵੀ ਹੈ। ਇਸ ਮੌਕੇ ਆਪ ਆਗੂ ਠੇਕੇਦਾਰ ਜਗਜੀਤ ਸਿੰਘ ਜੱਗੀ, ਕਮਲਜੀਤ ਸਿੰਘ ਭੱਟੀ ਸਾਬਕਾ ਕੌਂਸਲਰ, ਚੌਧਰੀ ਹਰਵਿੰਦਰ ਕੁਮਾਰ, ਰਕੇਸ਼ ਕੁਮਾਰ ਜੇ.ਈ; ਸ਼ਹਿਰੀ ਪ੍ਰਧਾਨ ਐਸ.ਸੀ. ਵਿੰਗ ਸੁਰਿੰਦਰ ਸਿੰਘ ਵਿੱਕੀ, ਰਵੀ ਹੰਸ ਚੇਅਰਮਨ ਰੇਹੜੀ ਫੜੀ ਖੋਖਾ ਯੂਨੀਅਨ, ਪਰਮਿੰਦਰ ਕੌਰ, ਰਣਜੀਤ ਕੌਰ, ਤਜਿੰਦਰ ਕੌਰ ਬੈਂਸ, ਇੰਦਰਜੀਤ ਕੌਰ, ਰਕੇਸ਼ ਕੁਮਾਰ ਜੇ.ਈ, ਚੌਧਰੀ ਹਰਮਿੰਦਰ ਕੁਮਾਰ, ਪ੍ਰਸਿੱਧ ਗਾਇਕ ਬਘੇਲ ਸਿੰਘ ਬਾਵਾ, ਕੁਲਵਿੰਦਰ ਕੌਰ, ਜੱਗਾ ਸਿੰਘ ਸੰਧੂ, ਸੁਰਿੰਦਰ ਕੁਮਾਰ ਮਨਜੀਤ ਕੌਰ, ਸਤਵੀਰ ਕੌਰ, ਕੋਚ ਕਮਲਪ੍ਰੀਤ ਸਿੰਘ ਮੱਟੂ, ਭੁਪਿੰਦਰ ਕੌਰ, ਤਰਲੋਚਨ ਸਿੰਘ, ਗੁਰਪ੍ਰੀਤ ਕੌਰ ਮਾਨ, ਕੁਲਵਿੰਦਰ ਕੌਰ ਰਾਣਾ, ਅਮਰਜੀਤ ਕੌਰ ਕੁਲਜੀਤ ਕੌਰ, ਸੁਰਜੀਤ ਸਿੰਘ, ਜਸਵੀਰ ਸਿੰਘ ਜੱਸਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਦਿਸ਼ਾ - ਨਿਰਦੇਸ਼ਾਂ ਹੇਠ ਸੜਕਾਂ ਦੇ ਨਵੀਨੀਕਰਨ ਦਾ ਕੰਮ ਨੂਰਪੁਰ ਬੇਦੀ ਇਲਾਕੇ ’ ਚ ਜੰਗੀ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਦੇ ਅਹੁਦੇਦਾਰ ਪਿੰਡ ਕੈਥੇੜਾ ਦੀ ਦਿਵਿਆਂਗ ਮਹਿਲਾ ਸ਼ਵੇਤਾ ਨੂੰ ਵ੍ਹੀਲ ਚੇਅਰ ਭੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।