ਪੀ . ਐੱਨ . ਬੀ . ਮੋਰਿੰਡਾ ਦੇ ਸਾਬਕਾ ਡਿਪਟੀ ਮੈਨੇਜਰ ਨੂੰ ਸਦਮਾ , ਮਾਤਾ ਦਾ ਦਿਹਾਂਤ
ਮੋਰਿੰਡਾ, 13 ਅਕਤੂਬਰ (ਤਰਲੋਚਨ ਸਿੰਘ ਕੰਗ)-ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਅਤੇ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਬਹਾਦਰ ਸਿੰਘ ਢੰਗਰਾਲੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਮਹਿੰਦਰ ਕੌਰ 93 ਵਰਿ੍ਹਆਂ ਦੇ ਸਨ ਅਤੇ ਉਹ ਗ੍ਰਾਮ ਪੰਚਾਇਤ ਖੈਰਪੁਰ (ਨੇੜੇ ਮੋਰਿੰਡਾ) ਦੇ ਸਭ ਤੋਂ ਪਹਿਲੇ ਸਰਪੰਚ ਸਨ।
ਅਜੀਤ ਡੈਸਕ
14-10-2026