20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪੁਰਾਣੀ ਪੈਨਸ਼ਨ ਬਹਾਲ ਕਰੋ , ਠੇਕਾ ਸਿਸਟਮ ਬੰਦ ਕਰੋ - ਰੋਡਵੇਜ਼ - ਪਨਬੱਸ ਮੁਲਾਜ਼ਮਾਂ ਦਾ ਸਰਕਾਰ ਨੂੰ ਦੋ ਟੁੱਕ ਅਲਟੀਮੇਟਮ ਨੰਗਲ ’ਚ ਏਟਕ ਦੀ ਮਹੀਨਾਵਾਰ ਮੀਟਿੰਗ

ਨੰਗਲ, 19 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਅਤੇ ਪਨਬਸ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੁਖਤਿਆਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ’ਚ ਇੰਸਪੈਕਟਰ ਰਾਮ ਪਿਆਰਾ ਦੀ ਪਤਨੀ ਸਵ.

ਨੰਗਲ ਵਿਖੇ ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਦੀ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੁਖਤਿਆਰ ਚੰਦ ਅਤੇ ਜਨਰਲ ਸਕੱਤਰ ਜਤਿੰਦਰ ਸੋਹਲ। 20-10-2026
ਨੰਗਲ, 19 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਅਤੇ ਪਨਬਸ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੁਖਤਿਆਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ’ਚ ਇੰਸਪੈਕਟਰ ਰਾਮ ਪਿਆਰਾ ਦੀ ਪਤਨੀ ਸਵ. ਰਮੇਸ਼ ਕੁਮਾਰੀ ਸਾਥੀ ਨਿੱਕਾ ਸਿੰਘ ਅਤੇ ਪਰਮਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ’ਚ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਦਬਾਉਣ ਅਤੇ ਵਿਭਾਗ ਨੂੰ ਖੋਖਲਾ ਕਰਨ ’ਤੇ ਤੁਲੀ ਹੋਈ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ’ਚ ਨਵੀਆਂ ਬੱਸਾਂ ਪਾ ਕੇ 2407 ਬੱਸਾਂ ਦਾ ਫਲੀਟ ਤੁਰੰਤ ਪੂਰਾ ਕੀਤਾ ਜਾਵੇ, ਡੀਪੂਆਂ ’ਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਅਤੇ ਬੱਸਾਂ ਲਈ ਪਾਰਟਸ, ਬੈਟਰੀਆਂ ਤੇ ਟਾਇਰਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਤਿੱਖੀ ਮੰਗ ਕੀਤੀ ਕਿ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, ਪਨਬੱਸ ਮੁਲਾਜ਼ਮਾਂ ਨੂੰ 2.59 ਵਾਲੀ ਕਿੱਲੋਮੀਟਰ ਸਕੀਮ ਦਾ ਲਾਭ ਦਿੱਤਾ ਜਾਵੇ, 2016 ਤੋਂ ਪੈਂਡਿੰਗ ਪਏ ਤਨਖਾਹ ਕਮਿਸ਼ਨ ਅਤੇ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਇੱਕੋ ਕਿਸ਼ਤ ’ਚ ਨਕਦ ਦਿੱਤਾ ਜਾਵੇ। 10 ਅਕਤੂਬਰ ਨੂੰ ਸੰਗਰੂਰ ’ਚ ਹੋਈ ਵਿਸ਼ਾਲ ਰੈਲੀ ਲਈ ਸਾਥੀਆਂ ਦਾ ਧੰਨਵਾਦ ਕੀਤਾ ਗਿਆ। 31 ਅਕਤੂਬਰ ਅਤੇ 1 ਨਵੰਬਰ ਨੂੰ 2 ਰੋਜ਼ਾ ਹੜਤਾਲ ਅਤੇ 21 ਅਕਤੂਬਰ ਨੂੰ ਸ਼ਹੀਦ ਲਛਮਣ ਸਿੰਘ ਧਾਰੀਵਾਲ ਦੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 2027 ਤੋਂ ਪਹਿਲਾਂ ਸਰਕਾਰ ਨਾ ਜਾਗੀ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਇਸ ਮੌਕੇ ਜਤਿੰਦਰ ਸੋਹਲ, ਰਣਜੀਤ ਸਿੰਘ ਗੁੰਨੋ ਮਾਜਰਾ, ਮਹਿੰਗਾ ਰਾਮ, ਸੇਵਾ ਸਿੰਘ, ਪਵਨ ਕੁਮਾਰ, ਗਣੇਸ਼ ਰਾਮ, ਤੀਰਥ ਰਾਮ,ਪਵਨ ਕੁਮਾਰ, ਤਰਸੇਮ ਲਾਲ, ਦੇਵ ਰਾਜ, ਤਰਸੇਮ ਸਿੰਘ, ਗੁਰਿੰਦਰ ਸਿੰਘ ਬਾਬਾ, ਵਿੱਟਾ ਰਾਮ, ਗਿਆਨ ਸਿੰਘ, ਅਵਤਾਰ ਸਿੰਘ, ਜੋਰਾ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਰੋਜ਼ੀ ਕੰਡਿਆਰਾ, ਅਮਨਦੀਪ ਸਿੰਘ ਜਨਰਲ ਸਕੱਤਰ ਸਮੇਤ ਵੱਡੀ ਗਿਣਤੀ ’ਚ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਟਰੱਕ ਯੂਨੀਅਨ ਚੌਕ ’ ਤੇ ਅੰਡਰਪਾਸ ਬਣਾਉਣ ਲਈ ਸੰਘਰਸ਼ ਕਮੇਟੀ ਦਾ ਗਠਨ , ਅੰਦੋਲਨ ਤੇਜ਼ ਕਰਨ ਦਾ ਐਲਾਨ ਕਿਹਾ, ਮਸਲਾ ਹੱਲ ਕਰਾ... ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਦਰਬਾਰ ਖਾਲਸਾ ( ਦੁਸਹਿਰੇ ਦਾ ਜੋੜ ਮੇਲਾ ) ਦੇ ਦੂਜੇ ਦਿਨ ਦੀਵਾਨ ਸ਼ੁਰੂ ਨਹੀਂ ਦਿੱਖ ਰਹੀ ਰੌਣਕ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।