23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਆਈ . ਆਈ . ਟੀ . ਰੂਪਨਗਰ ਨੇੜੇ ਸਤਲੁਜ ਦਰਿਆ ’ ਚ ਮਾਈਨਿੰਗ ਨੂੰ ਲੈ ਕੇ ਵਿਵਾਦ ਭਖਿਆ

ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਪੜ ਹੈੱਡਵਰਕਸ ਤੋਂ ਅੱਗੇ ਅਤੇ ਆਈ. ਆਈ.

ਅਜੀਤ ਡੈਸਕ 23-10-2026
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਪੜ ਹੈੱਡਵਰਕਸ ਤੋਂ ਅੱਗੇ ਅਤੇ ਆਈ.ਆਈ.ਟੀ. ਰੂਪਨਗਰ ਦੇ ਉੱਤਰ ਵਾਲੇ ਪਾਸੇ ਸਤਲੁਜ ਦਰਿਆ ਵਿਚ ਸ਼ੁਰੂ ਹੋਈ ਮਾਈਨਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਮਾਈਨਿੰਗ ਦੇ ਪਹਿਲੇ ਹੀ ਦਿਨ ਕਰੀਬ 250 ਟਿੱਪਰ ਰੇਤ ਕੱਢ ਕੇ ਲਿਜਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਢੋਆ-ਢੁਆਈ ਰੋਕ ਦਿੱਤੀ। ਗਿਆਸਪੁਰਾ, ਹਵੇਲੀ, ਫੂਲ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਅਗਵਾਈ ਹੇਠ ਵਿਰੋਧ ਦਰਜ ਕਰਵਾਇਆ। ਪੰਜਾਬ ਸਾਂਝੀਵਾਲਤਾ ਦਲ ਦੇ ਹਲਕਾ ਰੂਪਨਗਰ ਤੋਂ ਆਗੂ ਗੌਰਵ ਰਾਣਾ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ। ਕਿਸਾਨ ਆਗੂਆਂ ਨੇ ਦਰਿਆ ਵਿਚ ਪੋਕਲੇਨ ਅਤੇ ਜੇ.ਸੀ.ਬੀ. ਮਸ਼ੀਨਾਂ ਨਾਲ ਕੀਤੀ ਜਾ ਰਹੀ ਮਾਈਨਿੰਗ ਅਤੇ ਰੇਤ ਨਾਲ ਲੱਦੇ ਟਿੱਪਰਾਂ ਦੀ ਆਵਾਜਾਈ ’ਤੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਦਰਿਆ ਵਿਚ ਬੰਨ੍ਹ ਬਣਾ ਕੇ ਪਾਣੀ ਦੇ ਕੁਦਰਤੀ ਵਹਾਅ ਨੂੰ ਮੋੜਿਆ ਜਾ ਰਿਹਾ ਹੈ। ਉਨ੍ਹਾਂ ਮਾਈਨਿੰਗ ਦੀਆਂ ਮਨਜ਼ੂਰੀਆਂ, ਸਾਈਟ ਪਲਾਨ ਅਤੇ ਰੇਤ ਦੀ ਢੋਆ-ਢੁਆਈ ਲਈ ਨਿਰਧਾਰਤ ਰਸਤੇ ਬਾਰੇ ਸਪਸ਼ਟ ਜਾਣਕਾਰੀ ਦੇਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਕਰਨਵੀਰ ਸਿੰਘ, ਗੌਰਵ ਰਾਣਾ ਅਤੇ ਬਚਿੱਤਰ ਸਿੰਘ ਜਟਾਣਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਲੋਕ ਪਹਿਲਾਂ ਹੀ ਰੂਪਨਗਰ ਬਾਈਪਾਸ ਦੀ ਖਸਤਾ ਹਾਲਤ ਅਤੇ ਭਾਰੀ ਟਿੱਪਰਾਂ ਦੀ ਆਵਾਜਾਈ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਈ.ਆਈ.ਟੀ. ਰੂਪਨਗਰ ਰੋਡ ’ਤੇ ਪਾਬੰਦੀਆਂ ਦੇ ਬਾਵਜੂਦ ਭਾਰੀ ਵਾਹਨ ਲੰਘ ਰਹੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਆਗੂਆਂ ਅਨੁਸਾਰ ਮਾਈਨਿੰਗ ਵਾਲਾ ਸਥਾਨ ਬਲਾਚੌਰ ਇਲਾਕੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਪਰ ਉੱਥੋਂ ਨਿਕਲਣ ਵਾਲੇ ਟਿੱਪਰ ਰੂਪਨਗਰ ਬਾਈਪਾਸ ਅਤੇ ਕੌਮੀ ਮਾਰਗ ਰਾਹੀਂ ਲੰਘਦੇ ਹਨ। ਉਨ੍ਹਾਂ ਰੂਪਨਗਰ ਅਤੇ ਬਲਾਚੌਰ ਦੇ ਵਿਧਾਇਕਾਂ ਦੀ ਚੁੱਪ ’ਤੇ ਵੀ ਸਵਾਲ ਚੁੱਕਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਅਧਿਕਾਰੀਆਂ ਦੀ ਗੈਰ - ਮੌਜੂਦਗੀ ’ ਤੇ ਰੋਸ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮਾਈਨਿੰਗ ਵਿਭਾਗ ਦੇ ਐੱਸ.ਡੀ.ਓ., ਜੇ.ਈ. ਅਤੇ ਪੁਲਿਸ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕੋਈ ਮੌਕੇ ’ਤੇ ਨਹੀਂ ਪਹੁੰਚਿਆ। ਉਨ੍ਹਾਂ ਅਨੁਸਾਰ ਅਧਿਕਾਰੀ ਇੱਕ-ਦੂਜੇ ਦੇ ਅਧਿਕਾਰ ਖੇਤਰ ਦਾ ਹਵਾਲਾ ਦਿੰਦੇ ਰਹੇ। ਹਾਲਾਂਕਿ ਬੇਲਾ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਈਨਿੰਗ ਸਬੰਧੀ ਨਿਯਮਾਂ ਦੀ ਉਲੰਘਣਾ ਜਾਂ ਕੁਦਰਤੀ ਸਰੋਤਾਂ ਦਾ ਨੁਕਸਾਨ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਅਗਲੀ ਰਣਨੀਤੀ ਤੈਅ ਕਰਨ ਲਈ ਦੁਪਹਿਰ 12 ਵਜੇ ਮੀਟਿੰਗ ਸੱਦੀ। ਇਸ ਮੌਕੇ ਜੁਝਾਰ ਸਿੰਘ, ਗੁਰਦੀਪ ਸਿੰਘ ਮੋੜ, ਸਿੰਘ ਮੋੜ ਸਿੰਘ, ਸੁਰਿੰਦਰ ਸਿੰਘ ਛਿੰਦਾ, ਮੁਖਤਿਆਰ ਸਿੰਘ, ਸੋਦਾਗਰ ਸਿੰਘ, ਦੀਦਾਰ ਸਿੰਘ, ਰੁਪਿੰਦਰ ਪਾਲ ਸਿੰਘ, ਸੂਬੇਦਾਰ ਰੌਸ਼ਨ ਲਾਲ, ਹਰਪ੍ਰੀਤ ਸਿੰਘ ਅਤੇ ਬਲਵੀਰ ਖਾਨ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਤੇ ਇਲਾਕਾ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਦਿਹਾੜੀਦਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਆਵਾਜ਼ ਬੁਲੰਦ , ਰੁਜ਼ਗਾਰ ਦੀ ਨਿਰੰਤਰਤਾ ਅਤੇ ਬਰਾਬਰ ਤਨਖ਼ਾਹ ਦੀ ਮੰਗ ਅਗਲੀ ਖ਼ਬਰ ਹੱਕੀ ਮੰਗਾਂ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਵਿਰੁੱਧ ਸੰਘਰਸ਼ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।